ਆਸਟਰੇਲੀਆ ''ਚ ਛੋਟਾ ਜਹਾਜ਼ ਹੋਇਆ ਦੁਰਘਟਨਾ ਦਾ ਸ਼ਿਕਾਰ, 5 ਵਿਅਕਤੀਆਂ ਦੀ ਮੌਤ (ਤਸਵੀਰਾਂ)

02/21/2017 9:16:04 AM

ਸਿਡਨੀ— ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਬਾਹਰੀ ਇਲਾਕੇ ''ਚ ਸਥਿਤ ਇਸੇਸਨਡਾਨ ਹਵਾਈ ਅੱਡੇ ਦੇ ਨੇੜੇ ਇਕ ਸ਼ਾਪਿੰਗ ਸੈਂਟਰ ''ਤੇ 5 ਵਿਅਕਤੀਆਂ ਨੂੰ ਲੈ ਜਾ ਰਿਹਾ ਛੋਟਾ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ''ਚ ਸਵਾਰ ਸਾਰੇ ਯਾਤਰੀਆਂ ਦੀ ਮੌਤ ਹੋ ਗਈ। ਵਿਕਟੋਰੀਆ ਸੂਬੇ ਦੀ ਪੁਲਸ ਨੇ ਦੱਸਿਆ,''''ਇੱਥੇ ਜੋ ਕੁੱਝ ਹੋਇਆ ਬਹੁਤ ਦੁੱਖ ਵਾਲੀ ਘਟਨਾ ਹੈ। ਇਸ ਦੁਰਘਟਨਾ ਦੇ ਕਾਰਣਾਂ ਬਾਰੇ ਅਜੇ ਤਕ ਪਤਾ ਨਹੀਂ ਚੱਲਿਆ। ਟੈਲੀਵਿਜ਼ਨ ''ਚ ਦੇਖਿਆ ਗਿਆ ਹੈ ਕਿ ਹਵਾਈ ਅੱਡੇ ਦੇ ਨੇੜੇ ਇਕ ਸ਼ਾਪਿੰਗ ਸੈਂਟਰ ਕੋਲ ਇਕ ਜਹਾਜ਼ ''ਚ ਅੱਗ ਲੱਗੀ ਹੈ।
ਇਕ ਵਿਅਕਤੀ ਨੇ ਦੱਸਿਆ ਕਿ ਉਸਨੇ ਇਹ ਹਾਦਸਾ ਵਾਪਰਦਿਆਂ ਦੇਖਿਆ ਹੈ। ਉਸਨੇ ਦੱਸਿਆ ਕਿ ਇਹ ਜਹਾਜ਼ ਸ਼ਾਪਿੰਗ ਸੈਂਟਰ ਦੀ ਕੰਧ ਨਾਲ ਜਾ ਟਕਰਾਇਆ ਅਤੇ ਅੱਗ ਦਾ ਵੱਡਾ ਗੋਲਾ ਦੇਖਿਆ ਗਿਆ।  
ਲਗਭਗ 60 ਫਾਇਰ ਫਾਈਟਰਜ਼ ਨੂੰ ਜਹਾਜ਼ ਦਾ ਮਲਬਾ ਹਟਾਉਂਦੇ ਹੋਏ ਦੇਖਿਆ ਗਿਆ ਹੈ। ਇਸ ਚਾਰਟਰ ਜਹਾਜ਼ ਨੇ ਆਸਟਰੇਲੀਆ ਅਤੇ ਤਸਮਾਨੀਆ ਦੇ ਦੱਖਣੀ ਟਾਪੂ ਦੇ ਵਿਚਕਾਰ ਉਡਾਣ ਭਰੀ ਸੀ। ਪੁਲਸ ਨੇ ਕਿਹਾ ਕਿ ਇਹ ਜਹਾਜ਼ ਸਵੇਰੇ 9 ਵਜੇ ਦੁਰਘਟਨਾ ਦਾ ਸ਼ਿਕਾਰ ਹੋਇਆ ਅਤੇ ਹਰ ਪਾਸੇ ਧੂੰਆਂ ਉੱਡਦਾ ਦੇਖਿਆ ਗਿਆ।