ਆਸਟਰੇਲੀਆ ''ਚ ਇਸ ਦਸਤਾਰਧਾਰੀ ਸਿੱਖ ਨੇ ਵਧਾਇਆ ਮਾਣ, ਏਅਰ ਫੋਰਸ ''ਚ ਹੋਈ ਨਿਯੁਕਤੀ

05/23/2017 12:24:27 PM

ਮੈਲਬੌਰਨ— ਵਿਦੇਸ਼ਾਂ ''ਚ ਰਹਿੰਦੇ ਸਿੱਖ ਜਦੋਂ ਕੋਈ ਵੱਡਾ ਕੰਮ ਕਰਦੇ ਹਨ ਤਾਂ ਇਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੁੰਦੀ ਹੈ। ਇਸ ਦਸਤਾਰਧਾਰੀ ਸਿੱਖ ਨੇ ਵੀ ਮਾਣ ਵਧਾਇਆ ਹੈ। ਜੀ ਹਾਂ, ਰਾਇਲ ਆਸਟਰੇਲੀਆ ਏਅਰ ਫੋਰਸ ''ਚ ਪਹਿਲੇ ਦਸਤਾਰਧਾਰੀ ਸਿੱਖ ਅਫਸਰ ਵਿਕਰਮ ਗਰੇਵਾਲ ਦੀ ਨਿਯੁਕਤੀ ਕੀਤੀ ਗਈ ਹੈ। ਵਿਕਰਮ ਸਿੰਘ ਨੂੰ ਏਅਰ ਫੋਰਸ ਦੀ 96ਵੀਂ ਵਰ੍ਹੇਗੰਢ ਇਹ ਵਿਸ਼ੇਸ਼ ਅਧਿਕਾਰ ਦਿੱਤਾ ਗਿਆ। ਵਿਕਰਮ ਨੇ ਕਿਹਾ ਕਿ ਏਅਰ ਫੋਰਸ ''ਚ ਸ਼ਾਮਲ ਹੋਣਾ ਮੇਰੇ ਲਈ ਬੁਹਤ ਹੀ ਮਾਣ ਵਾਲੀ ਗੱਲ ਹੈ। ਉਸ ਨੇ ਕਿਹਾ ਕਿ ਉਸ ਦੀ ਬਹੁਤ ਸਮੇਂ ਤੋਂ ਇੱਛਾ ਸੀ ਕਿ ਉਹ ਏਅਰ ਫੋਰਸ ''ਚ ਜਾਵੇ, ਕਿਉਂਕਿ ਉਸ ਦੇ ਪਿਤਾ ਵੀ ਭਾਰਤੀ ਏਅਰ ਫੋਰਸ ''ਚ ਨੌਕਰੀ ਕਰਦੇ ਰਹੇ ਹਨ ਅਤੇ ਮੈਂ ਅਜਿਹੇ ਮਾਹੌਲ ''ਚ ਹੀ ਪੈਦਾ ਹੋਇਆ ਹਾਂ। ਵਿਕਰਮ ਨੇ ਕਿਹਾ ਕਿ ਏਅਰ ਫੋਰਸ ''ਚ ਸ਼ਾਮਲ ਹੋਣਾ ਮੇਰਾ ਬਚਪਨ ਦਾ ਸੁਪਨਾ ਸੀ, ਜੋ ਕਿ ਹੁਣ ਪੂਰਾ ਹੋ ਗਿਆ ਹੈ।
ਵਿਕਰਮ ਨੇ ਇਸ ਦੇ ਨਾਲ ਹੀ ਕਿਹਾ ਕਿ ਬਹੁਤ ਸਾਰੇ ਲੋਕਾਂ ''ਚ ਇਹ ਗਲਤਫਹਿਮੀ ਬਣੀ ਹੋਈ ਹੈ ਕਿ ਜਿਸ ਨੂੰ ਉਹ ਦੂਰ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਆਸਟਰੇਲੀਆ ਡਿਫੈਂਸ ਫੋਰਸ (ਏ. ਡੀ. ਐੱਫ.) ਬਹੁ-ਸੱਭਿਆਚਾਰਕ ਪਿਛੋਕੜ ਦੇ ਅਫਸਰਾਂ ਦਾ ਸੁਆਗਤ ਕਰਨ ਵਾਲਾ ਹੈ ਅਤੇ ਇੱਥੇ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਂਦਾ। ਤੁਸੀਂ ਆਪਣੇ ਧਰਮ ਨਾਲ ਸੰਬੰਧ ਪਹਿਰਾਵਾ ਪਹਿਨ ਸਕਦੇ ਹੋ। ਉਨ੍ਹਾਂ ਇਹ ਵੀ ਕਿਹਾ ਕਿ ਏ. ਡੀ. ਐੱਫ. ਸਾਰੇ ਖੇਤਰਾਂ ਦੇ ਲੋਕਾਂ ਲਈ ਹੈ। ਜੇਕਰ ਇਸ ਵਿਭਾਗ ਨਾਲ ਕੋਈ ਨੌਜਵਾਨ ਜੁੜਨਾ ਚਾਹੁੰਦਾ ਹੈ ਤਾਂ ਖੁਸ਼ੀ ਨਾਲ ਜੁੜ ਸਕਦਾ ਹੈ। ਇਹ ਤੁਹਾਡੇ ਸੱਭਿਆਚਾਰ ਜਾਂ ਧਰਮ ਬਾਰੇ ਨਹੀਂ ਸਗੋਂ ਕਿ ਤੁਹਾਡੇ ''ਚ ਕਿੰਨੀ ਸਮਰੱਥਾ ਹੈ, ਇਸ ਨੂੰ ਦੇਖਦਾ ਹੈ ਅਤੇ ਇੱਥੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ।

Tanu

This news is News Editor Tanu