ਸਿੱਖਸ ਆਫ ਅਮੈਰਿਕਾ ਦੇ ਵਾਈਸ ਪ੍ਰਧਾਨ ਸ: ਬਲਜਿੰਦਰ ਸਿੰਘ ਅੰਮ੍ਰਿਤਸਰ ਦੇ ਯਤੀਮਖਾਨਾ ਪਹੁੰਚੇ (ਤਸਵੀਰਾਂ)

06/26/2022 11:25:30 AM

ਵਾਸ਼ਿੰਗਟਨ (ਰਾਜ ਗੋਗਨਾ) ਸਿੱਖਸ ਆਫ ਅਮੈਰਿਕਾ ਦੇ ਵਾਈਸ ਪ੍ਰਧਾਨ ਸ੍ਰ. ਬਲਜਿੰਦਰ ਸਿੰਘ ਸ਼ੰਮੀ ਇਨੀਂ ਦਿਨੀਂ ਪੰਜਾਬ ਦੌਰੇ ’ਤੇ ਹਨ ਅਤੇ ਇਸ ਦੌਰਾਨ ਜਿੱਥੇ ਉਹਨਾਂ ਆਪਣੇ ਪਰਿਵਾਰਕ ਮੈਂਬਰਾਂ, ਸੱਜਣਾਂ ਸਨੇਹੀਆਂ ਨਾਲ ਮੁਲਾਕਾਤਾਂ ਕੀਤੀਆਂ, ਉੱਥੇ ਉਹਨਾਂ ਸਮਾਜ ਸੇਵੀ ਸੰਸਥਾਵਾਂ ਦਾ ਦੌਰਾ ਵੀ ਕੀਤਾ। ਇਸੇ ਲੜੀ ਅਧੀਨ ਉਹ ਖਾਲਸਾ ਦੀਵਾਨ ਸੁਸਾਇਟੀ ਅੰਮ੍ਰਿਤਸਰ ਦੇ ਸੱਦੇ ’ਤੇ ਚੀਫ ਖਾਲਸਾ ਔਰਫੈਂਜ (ਯਤੀਮਖਾਨਾ) ਦਾ ਵੀ ਦੌਰਾ ਕੀਤਾ। ਇੱਥੇ ਪਹੁੰਚਣ ’ਤੇ ਚੀਫ ਖਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਦੇ ਆਗੂ ਸ੍ਰ. ਮਨਦੀਪ ਸਿੰਘ ਬੇਦੀ, ਡਾ. ਬਲਬੀਰ ਸਿੰਘ ਅਤੇ ਸ੍ਰ. ਗੁਰਚਰਨ ਸਿੰਘ ਕਿੰਦਾ ਸਾਬਕਾ ਸਕੱਤਰ ਐੱਸ.ਜੀ.ਪੀ.ਸੀ. ਵਲੋਂ ਸ੍ਰ. ਸ਼ੰਮੀ ਦਾ ਨਿੱਘਾ ਸਵਾਗਤ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- H1B ਵੀਜ਼ਾ ਨਿਯਮ ਬਦਲੇਗਾ ਅਮਰੀਕਾ, ਗ੍ਰੀਨ ਕਾਰਡ ਹਾਸਲ ਕਰਨਾ ਹੋਵੇਗਾ ਸੌਖਾਲਾ

ਇਸ ਦੌਰਾਨ ਉਹਨਾਂ ਸ੍ਰ. ਬਲਜਿੰਦਰ ਸਿੰਘ ਸ਼ੰਮੀ ਸਮੁੱਚੇ ਯਤੀਮਖਾਨੇ ਦਾ ਦੌਰਾ ਕਰਵਾਇਆ, ਜਿਸ ਸ੍ਰ. ਸ਼ੰਮੀ ਨੇ ਸ਼ਹੀਦ ਊਧਮ ਸਿੰਘ ਮਿਊਜ਼ੀਅਮ, ਗੁਰਦੁਆਰਾ ਸਾਹਿਬ, ਸੂਰਮਾ ਸਿੰਘ ਆਸ਼ਰਮ, ਸਿਮਰਨ ਕੇਂਦਰ, ਸ਼ਸ਼ਤਰ ਅਜਾਇਬਘਰ ਦੇਖਣ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਦੇ ਦਰਸ਼ਨ ਕੀਤੇ। ਇਸ ਦੌਰਾਨ ਸ੍ਰ. ਸ਼ੰਮੀ ਯਤੀਮ ਬੱਚਿਆਂ ਨੂੰ ਮਿਲੇ ਅਤੇ ਉਹਨਾਂ ਨਾਲ ਗੱਲਾਂ ਬਾਤਾਂ ਕਰ ਕੇ ਭਾਵੁਕ ਵੀ ਹੋਏ। ਉਹਨਾਂ ਚੀਫ ਖਾਲਸਾ ਦੀਵਾਨ ਦੇ ਨੁਮਾਇੰਦਿਆਂ ਨਾਲ ਵਾਅਦਾ ਕੀਤਾ ਕਿ ਉਹ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਸ੍ਰ. ਜਸਦੀਪ ਸਿੰਘ ਜੱਸੀ ਨਾਲ ਗੱਲਬਾਤ ਕਰ ਕੇ ਇਸ ਯਤੀਮਖਾਨੇ ਦੇ ਸਹਿਯੋਗ ਲਈ ਪ੍ਰੋਗਰਾਮ ਤਿਆਰ ਕਰਨਗੇ।

ਪੜ੍ਹੋ ਇਹ ਅਹਿਮ ਖ਼ਬਰ - ਲੇਖਕ ਸਭਾ ਬ੍ਰਿਸਬੇਨ ਵਲੋਂ ਉਸਤਾਦ ਗਜ਼ਲਗੋ ਗੁਰਦਿਆਲ ਰੌਸ਼ਨ ਦੀ ਕਿਤਾਬ ''ਕਾਲਾ ਸੂਰਜ" ਲੋਕ ਅਰਪਣ

ਇਸ ਮੌਕੇ ਨੁਮਾਇੰਦਿਆਂ ਨੇ ਸ:  ਬਲਜਿੰਦਰ ਸਿੰਘ ਸ਼ੰਮੀ ਨੂੰ ਚੀਫ ਖਾਲਸਾ ਦੀਵਾਨ ਸੁਸਾਇਟੀ ਦੀ ਸਿੱਖ ਮੁੱਦਿਆਂ ਨੂੰ ਉਭਾਰਨ ਵਾਲੀ ਸੰਸਥਾ ‘ਸਿੱਖ ਫੋਰਮ’ ਦਾ ਲਾਈਫ ਟਾਈਮ ਮੈਂਬਰ ਬਣਾਉਣ ਦਾ ਮਾਣ ਵੀ ਦਿੱਤਾ। ਅੰਤ ਵਿੱਚ ਚੀਫ ਖਾਲਸਾ ਦੀਵਾਨ ਦੇ ਨੁਮਾਇੰਦਿਆਂ ਵਲੋਂ ਸ੍ਰ. ਬਲਜਿੰਦਰ ਸਿੰਘ ਸ਼ੰਮੀ ਨੂੰ ਸਿਰੋਪਾਓ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ।

Vandana

This news is Content Editor Vandana