ਵ੍ਹਾਈਟ ਹਾਊਸ ''ਚ ਨਵੀਂ ਭੂਮਿਕਾ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ: ਨੀਰਾ ਟੰਡਨ

05/11/2023 2:48:12 PM

ਵਾਸ਼ਿੰਗਟਨ (ਭਾਸ਼ਾ)- ਜਲਦੀ ਹੀ ਵ੍ਹਾਈਟ ਹਾਊਸ ਦੀ ਘਰੇਲੂ ਨੀਤੀ ਸਲਾਹਕਾਰ ਵਜੋਂ ਅਹੁਦਾ ਸੰਭਾਲਣ ਵਾਲੀ ਭਾਰਤੀ-ਅਮਰੀਕੀ ਨੀਰਾ ਟੰਡਨ ਨੇ ਕਿਹਾ ਕਿ ਉਹ ਪ੍ਰਸ਼ਾਸਨ ਵਿੱਚ ਆਪਣੀ ਨਵੀਂ ਭੂਮਿਕਾ ਨੂੰ ਲੈ ਕੇ ‘ਉਤਸ਼ਾਹਿਤ’ ਹੈ। ਜਨਤਕ ਨੀਤੀ ਵਿੱਚ ਮੁਹਾਰਤ ਰੱਖਣ ਵਾਲੀ ਟੰਡਨ ਵ੍ਹਾਈਟ ਹਾਊਸ ਦੀ ਘਰੇਲੂ ਨੀਤੀ ਸਲਾਹਕਾਰ ਵਜੋਂ ਸੁਜ਼ੈਨ ਰਾਈਸ ਦੀ ਥਾਂ ਲਵੇਗੀ। ਟੰਡਨ (52) ਵ੍ਹਾਈਟ ਹਾਊਸ 'ਚ ਇਸ ਪ੍ਰਭਾਵਸ਼ਾਲੀ ਅਹੁਦੇ 'ਤੇ ਨਿਯੁਕਤ ਹੋਣ ਵਾਲੀ ਪਹਿਲੀ ਏਸ਼ੀਆਈ-ਅਮਰੀਕੀ ਨਾਗਰਿਕ ਹੈ।

ਉਹ ਵਰਤਮਾਨ ਵਿੱਚ ਰਾਸ਼ਟਰਪਤੀ ਜੋਅ ਬਾਈਡੇਨ ਦੀ ਸੀਨੀਅਰ ਸਲਾਹਕਾਰ ਅਤੇ ਸਟਾਫ ਸਕੱਤਰ ਹੈ। ਟੰਡਨ ਨੇ ਬੁੱਧਵਾਰ ਨੂੰ 'ਏ.ਏ.ਪੀ.ਆਈ ਵਿਕਟਰੀ ਫੰਡ' ਵੱਲੋਂ ਆਯੋਜਿਤ 'AANHPI ਵੂਮੈਨਜ਼ ਸੈਲੀਬ੍ਰੇਸ਼ਨ' ਵਿੱਚ ਆਪਣੇ ਸੰਬੋਧਨ ਵਿੱਚ ਕਿਹਾ, "ਮੈਂ ਵ੍ਹਾਈਟ ਹਾਊਸ ਵਿੱਚ ਆਪਣੀ ਨਵੀਂ ਭੂਮਿਕਾ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ, ਅਤੇ ਮੈਂ ਇੱਕ ਅਜਿਹੇ ਪ੍ਰਸ਼ਾਸਨ ਦਾ ਹਿੱਸਾ ਬਣ ਕੇ ਬਹੁਤ ਰੋਮਾਂਚਿਤ ਹਾਂ ਜਿਸ ਵਿੱਚ ਬਹੁਤ ਸਾਰੇ AANHPI (ਏਸ਼ੀਅਨ ਅਮਰੀਕੀ, ਮੂਲ ਹਵਾਈ ਅਤੇ ਪ੍ਰਸ਼ਾਂਤ ਆਈਲੈਂਡ ਵਾਸੀ) ਨੇਤਾ ਹਨ, ਬਹੁਤ ਸਾਰੀਆਂ AANHPI ਮਹਿਲਾ ਨੇਤਾਵਾਂ ਹਨ... ਬਹੁਤ ਸਾਰੇ ਨੇਤਾ ਹਨ ਜੋ ਸਾਡੇ ਭਾਈਚਾਰੇ ਦੀ ਵੱਡੀ ਵਿਭਿੰਨਤਾ ਦੀ ਨੁਮਾਇੰਦਗੀ ਕਰਦੇ ਹਨ।” ਟੰਡਨ ਨੇ ਓਬਾਮਾ ਅਤੇ ਕਲਿੰਟਨ ਦੋਵਾਂ ਪ੍ਰਸ਼ਾਸਨਾਂ ਵਿੱਚ ਕੰਮ ਕੀਤਾ ਹੈ। ਉਹ ਰਾਸ਼ਟਰਪਤੀ ਅਹੁਦੇ ਲਈ ਚੋਣ ਮੁਹਿੰਮ ਅਤੇ ਕਈ ਥਿੰਕ ਟੈਂਕਾਂ ਲਈ ਵੀ ਕੰਮ ਕਰ ਚੁੱਕੀ ਹੈ।

cherry

This news is Content Editor cherry