ਵੈਨੇਜ਼ੁਏਲਾ ''ਚ ਵਿਰੋਧੀ ਧਿਰ ਦੇ 5 ਨੇਤਾਵਾਂ ਦੀ ਸੁਰੱਖਿਆ ਲਈ ਗਈ ਵਾਪਸ

05/15/2019 9:52:22 AM

ਕਰਾਕਸ (ਵਾਰਤਾ)— ਵੈਨੇਜ਼ੁਏਲਾ ਵਿਚ ਮੌਜੂਦਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਕੰਟਰੋਲ ਵਾਲੀ ਰਾਸ਼ਟਰੀ ਸੰਵਿਧਾਨ ਸਭਾ ਨੇ ਹਾਲ ਵਿਚ ਹੀ ਤਖਤਾਪਲਟ ਦੀ ਕੋਸ਼ਿਸ਼ ਵਿਚ ਸ਼ਾਮਲ ਹੋਣ ਵਾਲੇ ਨੈਸ਼ਨਲ ਅਸੈਂਬਲੀ ਦੇ 5 ਮੈਂਬਰਾਂ ਨੂੰ ਮਿਲਣ ਵਾਲੀ ਸੁਰੱਖਿਆ ਅਤੇ ਸਹੂਲਤਾਂ ਵਾਪਸ ਲੈ ਲਈਆਂ ਹਨ। ਵਿਰੋਧੀ ਧਿਰ ਦੇ ਕੰਟਰੋਲ ਵਾਲੀ ਨੈਸ਼ਨਲ ਅਸੈਂਬਲੀ ਦੇ ਇਨ੍ਹਾਂ 5 ਮੈਂਬਰਾਂ 'ਤੇ ਧੋਖਾਧੜੀ, ਸਾਜਿਸ਼ ਰਚਣ ਅਤੇ ਵਿਦਰੋਹ ਕਰਨ ਦਾ ਦੋਸ਼ ਹੈ। ਸਥਾਨਕ ਮੀਡੀਆ ਮੁਤਾਬਕ ਜੁਆਨ ਐਂਡਰੇਸ ਮੇਜੀਆ, ਸਰਜਿਓ ਵੇਰਗਾਰਾ, ਫ੍ਰੇਡੀ ਸੁਪਰਲਾਨੋ, ਕਾਰਲੋਸ ਪਪਾਰੋਨੀ ਅਤੇ ਮਿਗੁਏਲ ਪਿਜਾਰੋ ਨੂੰ ਨੈਸ਼ਨਲ ਅਸੈਂਬਲੀ ਦੇ ਮੈਂਬਰ ਦੇ ਰੂਪ ਵਿਚ ਮਿਲਣ ਵਾਲੀ ਸੁਰੱਖਿਆ ਅਤੇ ਸਹੂਲਤਾਂ ਵਾਪਸ ਲੈ ਲਈਆਂ ਗਈਆਂ ਹਨ। 

ਇਸ ਤੋਂ ਇਕ ਹਫਤਾ ਪਹਿਲਾਂ ਰਾਸ਼ਟਰੀ ਸੰਵਿਧਾਨ ਸਭਾ ਨੇ ਤਖਤਾਪਲਟ ਦੀ ਕੋਸ਼ਿਸ਼ ਵਿਚ ਸ਼ਾਮਲ ਹੋਣ ਵਾਲੇ 7 ਵਿਰੋਧੀ ਧਿਰ ਦੇ ਨੇਤਾਵਾਂ ਤੋਂ ਸਾਰੀਆਂ ਸਹੂਲਤਾਂ ਵਾਪਸ ਲੈ ਲਈਆਂ ਸਨ। ਜਨਵਰੀ ਦੀ ਸ਼ੁਰੂਆਤ ਵਿਚ ਮਾਦੁਰੋ ਨੇ ਰਾਸ਼ਟਰਪਤੀ ਦੇ ਤੌਰ 'ਤੇ ਆਪਣੇ ਦੂਜੇ ਕਾਰਜਕਾਲ ਦੀ ਸਹੁੰ ਚੁੱਕੀ ਸੀ। ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਉਨ੍ਹਾਂ 'ਤੇ ਗੜਬੜੀ ਕਰਨ ਦੇ ਦੋਸ਼ ਲੱਗੇ ਸਨ। ਮਾਦੁਰੋ ਦੀ ਅਗਵਾਈ ਵਿਚ ਕਈ ਸਾਲਾਂ ਤੋਂ ਵੈਨੇਜ਼ੁਏਲਾ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

Vandana

This news is Content Editor Vandana