ਵੈਨੇਜ਼ੁਏਲਾ ''ਚ ਪ੍ਰਦਰਸ਼ਨ, ਹੁਣ ਤੱਕ 152 ਲੋਕ ਹਿਰਾਸਤ ''ਚ

01/24/2019 11:28:34 AM

ਕਾਰਾਕਾਸ (ਭਾਸ਼ਾ)— ਵੈਨੇਜ਼ੁਏਲਾ ਵਿਚ ਸੋਮਵਾਰ ਨੂੰ ਸ਼ੁਰੂ ਹੋਏ ਰਾਸ਼ਟਰ ਪੱਧਰੀ ਪ੍ਰਦਰਸ਼ਨ ਦੌਰਾਨ ਹੁਣ ਤੱਕ ਲੱਗਭਗ 152 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਵੈਨੇਜ਼ੁਏਲਾ ਫੋਰੋ ਪੈਨਲ ਮਨੁੱਖੀ ਅਧਿਕਾਰ ਸੰਗਠਨ ਦੇ ਪ੍ਰਮੁੱਖ ਅਲਫਰੇਡੋ ਰੋਮੇਰੋ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਸੋਮਵਾਰ ਨੂੰ 9 ਲੋਕਾਂ ਅਤੇ ਮੰਗਲਵਾਰ ਨੂੰ 34 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਉੱਥੇ ਬੁੱਧਵਾਰ ਨੂੰ 109 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਏਡੋ ਨੇ ਬੁੱਧਵਾਰ ਨੂੰ ਖੁਦ ਨੂੰ 'ਅੰਤਰਿਮ ਰਾਸ਼ਟਰਪਤੀ' ਐਲਾਨ ਕਰ ਦਿੱਤਾ। 

ਉੱਧਰ ਅਮਰੀਕਾ ਨੇ ਗੁਏਡੋ ਨੂੰ ਅੰਤਰਿਮ ਰਾਸ਼ਟਰਪਤੀ ਦੇ ਤੌਰ 'ਤੇ ਮਾਨਤਾ ਦਿੰਦੇ ਹੋਏ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਸਤੀਫਾ ਦੇਣ ਅਤੇ ਗੁਏਡੋ ਨੂੰ ਰਾਸ਼ਟਰਪਤੀ ਬਣਾਉਣ ਦੀ ਅਪੀਲ ਕੀਤੀ ਹੈ। ਮਾਦੁਰੋ ਨੇ ਗੁਏਡੋ ਨੂੰ ਅਮਰੀਕਾ ਦੀ ਕਠਪੁਤਲੀ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਵੈਨੇਜ਼ੁਏਲਾ ਦਾ ਅਮਰੀਕਾ ਨਾਲ ਰਾਜਨੀਤਕ ਸਮਝੌਤਾ ਹੈ। ਹੁਣ ਤੱਕ ਅਮਰੀਕਾ, ਕੈਨੇਡਾ, ਅਰਜਨਟੀਨਾ, ਬ੍ਰਾਜ਼ੀਲ, ਚਿਲੀ, ਕੋਲੰਬੀਆ, ਕੋਸਟਾਰਿਕਾ, ਗੁਆਟੇਮਾਲਾ, ਹੋਂਡੁਰਸ, ਪਨਾਮਾ, ਪੈਰਾਗੁਵੇ ਅਤੇ ਪੇਰੂ ਨੇ ਗੁਏਡੋ ਨੂੰ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦੇ ਤੌਰ 'ਤੇ ਮਨਜ਼ੂਰੀ ਦੇ ਦਿੱਤੀ ਹੈ।

Vandana

This news is Content Editor Vandana