ਸ਼ਾਕਾਹਾਰੀ ਭੋਜਨ ਕੈਂਸਰ ਦੇ ਇਲਾਜ 'ਚ ਮਦਦਗਾਰ

08/06/2019 8:34:21 PM

ਵਾਸ਼ਿੰਗਟਨ— ਖੁਦ ਨੂੰ ਸਿਹਤਮੰਦ ਰੱਖਣ ਤੇ ਬੀਮਾਰੀਆਂ ਤੋਂ ਬਚਾਉਣ ਲਈ ਖਾਣ-ਪੀਣ 'ਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੈ। ਕੁਝ ਅਜਿਹੀਆ ਗੰਭੀਰ ਬੀਮਾਰੀਆਂ ਹੁੰਦੀਆਂ ਹਨ, ਜਿਨ੍ਹਾਂ ਵਿਚ ਸ਼ਾਕਾਹਾਰੀ ਭੋਜਨ ਫਾਇਦੇਮੰਦ ਹੁੰਦਾ ਹੈ। ਖੋਜ 'ਚ ਪਤਾ ਲੱਗਿਆ ਹੈ ਕਿ ਖਾਣ-ਪੀਣ 'ਚ ਬਦਲਾਅ ਕਰਨ ਨਾਲ ਕੈਂਸਰ ਵਰਗੀ ਜਾਨਲੇਵਾ ਬੀਮਾਰੀ 'ਤੇ ਕਾਬੂ ਪਾਉਣ 'ਚ ਮਦਦ ਮਿਲ ਸਕਦੀ ਹੈ। 

ਖੋਜ 'ਚ ਕਿਹਾ ਗਿਆ ਹੈ ਕਿ ਜੇਕਰ ਲਾਲ ਮਾਸ, ਮੱਛੀ ਤੇ ਅੰਡਿਆਂ ਦਾ ਸੇਵਨ ਘੱਟ ਕਰ ਦਿੱਤਾ ਜਾਵੇ ਤਾਂ ਕੈਂਸਰ ਦੇ ਇਲਾਜ 'ਚ ਕਾਫੀ ਹੱਦ ਤਕ ਮਦਦ ਮਿਲ ਸਕਦੀ ਹੈ। ਇਹ ਖੋਜ ਚੂਹਿਆਂ 'ਤੇ ਕੀਤੀ ਗਈ। ਇਸ 'ਚ ਪਤਾ ਲੱਗਿਆ ਕਿ ਜੇਕਰ ਕੋਈ ਵਿਅਕਤੀ ਰੈੱਡ ਮੀਟ, ਮੱਛੀ ਅਤੇ ਅੰਡਿਆਂ ਦਾ ਸੇਵਨ ਘੱਟ ਕਰ ਦੇਵੇ, ਜਿਨ੍ਹਾਂ 'ਚ ਅਮੀਨੋ ਐਸਿਡ ਦੀ ਮਾਤਰਾ ਵਧ ਹੁੰਦੀ ਹੈ ਤਾਂ ਕੈਂਸਰ ਟਿਊਮਰ ਦੇ ਵਿਕਾਸ 'ਚ ਕਮੀ ਆਉਣ ਲੱਗਦੀ ਹੈ। ਅਮਰੀਕਾ ਦੇ ਨਾਰਥ ਕੈਰੋਲੀਨਾ ਸੂਬੇ 'ਚ ਡਿਊਕ ਯੂਨੀਵਰਸਿਟੀ ਦੇ ਸਕੂਲ ਆਫ ਮੈਡੀਕਲ ਦੇ ਐਸੋਸੀਏਟ ਪ੍ਰੋਫੈਸਰ ਰਿਸਰਚਰ ਜੇਸਨ ਲੋਕਸੇਲੇ ਨੇ ਕਿਹਾ ਕਿ ਇਹ ਮਹੱਤਵਪੂਰਨ ਗੱਲ ਹੈ ਕਿ ਜਦੋਂ ਅਸੀਂ ਆਪਣੇ ਭੋਜਨ 'ਤੇ ਧਿਆਨ ਦਿੰਦੇ ਹਾਂ ਤਾਂ ਇਸ ਦੇ ਨਾਲ ਹੀ ਦਵਾਈਆਂ ਦਾ ਨਤੀਜਾ ਵੀ ਸਾਰਥਕ ਸਾਬਿਤ ਹੋਵੇਗਾ।

ਉਨ੍ਹਾਂ ਨੇ ਦੱਸਿਆ ਕਿ ਕਈ ਅਜਿਹੀਆਂ ਸਥਿਤੀਆਂ ਹਨ ਜਿਥੇ ਕੋਈ ਦਵਾਈ ਖੁਦ ਕੰਮ ਨਹੀਂ ਕਰਦੀ ਹੈ ਪਰ ਦਵਾਈ ਨੂੰ ਭੋਜਨ ਦੇ ਨਾਲ ਜੋੜਦੇ ਹਾਂ ਤਾਂ ਇਸ ਦੇ ਸਾਕਾਰਾਤਮਕ ਨਤੀਜੇ ਦਿਖਦੇ ਹਨ। ਕੈਂਸਰ ਜਿਹੇ ਰੋਗ 'ਚ ਦਵਾਈ ਚੰਗੀ ਤਰ੍ਹਾਂ ਨਾਲ ਕੰਮ ਨਹੀਂ ਕਰਦੀ ਪਰ ਜੇਕਰ ਇਸ ਨੂੰ ਸਹੀ ਭੋਜਨ ਨਾਲ ਜੋੜਿਆ ਜਾਵੇ ਤਾਂ ਇਹ ਚੰਗੀ ਤਰ੍ਹਾਂ ਕੰਮ ਕਰਦੀ ਹੈ।

Baljit Singh

This news is Content Editor Baljit Singh