ਕੈਨੇਡਾ ਸਰਕਾਰ ਦਾ ਦੋਸ਼, ਫਰਜ਼ੀ ਦਸਤਾਵੇਜ਼ਾਂ ਸਹਾਰੇ ਵੀਜ਼ੇ ਲਵਾਉਂਦੀ ਸੀ ਇਹ ਇਮੀਗ੍ਰੇਸ਼ਨ ਕੰਪਨੀ

10/25/2019 7:09:10 PM

ਵੈਨਕੂਵਰ— ਕੈਨੇਡਾ ਦੇ ਵੈਨਕੂਵਰ 'ਚ ਇਮੀਗ੍ਰੇਸ਼ਨ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇਸ ਦੌਰਾਨ ਵੈਨਕੂਵਰ ਦੇ ਇਕ ਇਮੀਗ੍ਰੇਸ਼ਨ ਕੰਸਲਟੈਂਟ 'ਤੇ ਅਪਰਾਧਿਕ, ਇਮੀਗ੍ਰੇਸ਼ਨ ਤੇ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੇ ਤਹਿਤ ਗਲਤ ਦਸਤਾਵੇਜ਼ਾ ਪੇਸ਼ ਕਰਨ ਸਬੰਧੀ ਦੋਸ਼ ਲੱਗੇ ਹਨ।

ਕਾਰਲੋਸ ਐਲਬਰਟੋ ਅਲਾਨਿਜ਼ 'ਤੇ ਦੋ ਦਰਜਨ ਤੋਂ ਵਧ ਲੋਕਾਂ ਦੇ ਵਿਜ਼ਟਰ ਐਕਸਟੈਂਸ਼ਨ ਅਰਜ਼ੀਆਂ ਦੇ ਸੰਬੰਧ 'ਚ ਗਲਤ ਜਾਣਕਾਰੀ ਪੇਸ਼ ਕਰਨ ਦੇ ਦੋਸ਼ ਲੱਗੇ ਹਨ। ਫਾਸਟ ਟਰੈਕ ਇਮੀਗ੍ਰੇਸ਼ਨ ਸਰਵਿਸਿਜ਼ ਕੰਪਨੀ ਦੇ ਮਾਲਕ ਅਲਾਨਿਜ਼ ਨੂੰ ਜਾਅਲੀ ਬੈਂਕ ਸਟੇਟਮੈਂਟ ਵਰਤਣ ਦੇ ਚਾਰ ਅਪਰਾਧਕ ਮਾਮਲਿਆਂ ਦੇ ਨਾਲ-ਨਾਲ ਫੈਡਰਲ ਇਮੀਗ੍ਰੇਸ਼ਨ ਕਾਨੂੰਨ ਸਬੰਧੀ 20 ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਸਬੰਧੀ ਇਹ ਮਾਮਲੇ ਇਨ੍ਹਾਂ ਗਰਮੀਆਂ 'ਚ ਸਾਹਮਣੇ ਆਏ ਸਨ ਹਾਲਾਂਕਿ ਇਹ ਮਾਮਲੇ ਸਾਲ 2013 ਤੋਂ 2017 ਨਾਲ ਸਬੰਧਤ ਹਨ। ਇਸ ਸਬੰਧੀ ਅਲਾਨਿਜ਼ ਦੇ ਵਕੀਲ ਮੈਥਿਊ ਨੈਥਨਸਨ ਨੇ ਇਕ ਈਮੇਲ ਰਾਹੀਂ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਖਿਲਾਫ ਲਾਏ ਗਏ ਦੋਸ਼ ਸਿਰਫ ਦੋਸ਼ ਹਨ। ਮੇਰੇ ਮੁਵੱਕਲ ਬੇਕਸੂਰ ਹਨ ਤੇ ਅਸੀਂ ਅਦਾਲਤ 'ਚ ਇਨ੍ਹਾਂ ਦੋਸ਼ਾਂ ਖਿਲਾਫ ਲੜਾਂਗੇ।

ਇਸ ਮਾਮਲੇ ਦੇ ਸਾਹਮਣੇ ਆਉਣ ਨਾਲ ਇਮੀਗ੍ਰੇਸ਼ਨ ਸਲਾਹਕਾਰਾਂ ਸਬੰਧੀ ਚਿੰਤਾਵਾਂ ਹੋਰ ਵਧ ਗਈਆਂ ਹਨ। ਅਲਾਨਿਜ਼ 'ਤੇ ਜੂਨ 'ਚ ਚਾਰਜ ਤੈਅ ਕੀਤੇ ਗਏ ਹਨ ਪਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕੈਨੇਡਾ ਰੈਗੂਲੇਟਰੀ ਕੌਂਸਲ (ਆਈ.ਸੀ.ਸੀ.ਆਰ.ਸੀ.) ਦੇ ਮੌਜੂਦਾ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ। ਇਨ੍ਹਾਂ ਦੋਸ਼ਾਂ ਦਾ ਖੁਲਾਸਾ ਸੀਬੀਸੀ ਨਿਊਜ਼ ਏਜੰਸੀ ਵਲੋਂ ਕੀਤਾ ਗਿਆ ਹੈ। ਆਈ.ਸੀ.ਸੀ.ਆਰ.ਸੀ. ਨਿਗਰਾਨੀ ਕਰਦਾ ਹੈ ਕਿ ਕਿਵੇਂ ਕੈਨੇਡਾ 'ਚ ਹਜ਼ਾਰਾਂ ਇਮੀਗ੍ਰੇਸ਼ਨ ਸਲਾਹਕਾਰ ਖੁਦ ਨੂੰ ਪੇਸ਼ ਕਰਦੇ ਹਨ ਤੇ ਕਿਵੇਂ ਸਿੱਖਿਆ, ਲਾਇਸੈਂਸ ਤੇ ਅਨੁਸ਼ਾਸਨ ਨੂੰ ਕਾਇਮ ਰੱਖਦੇ ਹਨ।

Baljit Singh

This news is Content Editor Baljit Singh