ਭਾਰਤੀ ਮੂਲ ਦੀ ਮਹਿਲਾ ''ਅਮਰੇਕਿਨ ਅਕੈਡਮੀ ਆਫ ਆਰਟਸ ਐਂਡ ਸਾਈਂਸੇਜ'' ਦੀ ਬਣੀ ਮੈਂਬਰ

04/26/2020 5:57:43 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਭਾਰਤੀ ਮੂਲ ਦੀ ਰੇਣੂ ਖਟੋੜ ਨੂੰ ਇੱਥੋਂ ਦੀ ਇਕ ਵੱਕਾਰੀ ਅਕੈਡਮੀ ਵਿਚ ਮੈਂਬਰ ਦੇ ਤੌਰ 'ਤੇ ਚੁਣਿਆ ਗਿਆ ਹੈ। ਯੂਨੀਵਰਸਿਟੀ ਆਫ ਹਿਊਸਟਨ ਸਿਸਟਮ ਦੀ ਚਾਂਸਲਰ ਰੇਣੂ ਖਟੋੜ ਨੂੰ ਸਿੱਖਿਆ ਅਤੇ ਅਕਾਦਮਿਕ ਲੀਡਰਸ਼ਿਪ ਦੇ ਖੇਤਰ ਵਿਚ ਉਹਨਾਂ ਦੇ ਯੋਗਦਾਨ ਲਈ ਵੱਕਾਰੀ ਅਮੇਰਿਕਨ ਅਕੈਡਮੀ ਆਫ ਆਰਟਸ ਐਂਡ ਸਾਈਂਸੇਜ (AAAS) ਵਿਚ ਸ਼ਾਮਲ ਕੀਤਾ ਗਿਆ ਹੈ। 61 ਸਾਲਾ ਖਟੋੜ ਅਮੇਰਿਕਨ ਅਕੈਡਮੀ ਆਫ ਆਰਟਸ ਐਂਡ ਸਾਈਂਸੇਜ ਦੀ 2020 ਦੀ ਇਸ ਹਫਤੇ ਘੋਸ਼ਿਤ ਸੂਚੀ ਵਿਚ ਪ੍ਰਮੁੱਖ ਕਲਾਕਾਰਾਂ, ਵਿਦਵਾਨਾਂ, ਵਿਗਿਆਨੀਆਂ ਅਤੇ ਜਨਤਕ ਗੈਰ ਲਾਭ ਵਾਲੇ ਅਤੇ ਨਿੱਜੀ ਖੇਤਰਾਂ ਦੇ ਨੇਤਾਵਾਂ ਸਮੇਤ 250 ਤੋਂ ਵਧੇਰੇ ਲੋਕਾਂ ਦੇ ਨਾਲ ਮੈਂਬਰ ਦੇ ਰੂਪ ਵਿਚ ਜੁੜੇਗੀ।

ਕਈ ਰਿਕਾਰਡ ਕੀਤੇ ਆਪਣੇ ਨਾਮ
ਉੱਤਰ ਪ੍ਰਦੇਸ਼ ਵਿਚ ਜਨਮੀ ਖਟੋੜ ਯੂਨੀਵਰਸਿਟੀ ਦੀ ਪ੍ਰਧਾਨ ਵੀ ਹੈ। ਉਹ ਪਹਿਲੀ ਮਹਿਲਾ ਚਾਂਸਲਰ ਹੈ ਅਤੇ ਪਹਿਲੀ ਭਾਰਤੀ ਪ੍ਰਵਾਸੀ ਵੀ ਜੋ ਅਮਰੀਕਾ ਵਿਚ ਇਸ ਡੂੰਘੀ ਸ਼ੋਧ ਯੂਨੀਵਰਸਿਟੀ ਦੇ ਪ੍ਰਮੁੱਖ ਅਹੁਦੇ 'ਤੇ ਨਿਯੁਕਤ ਹੋਈ ਹੈ। ਉਹਨਾਂ ਨੇ ਕਿਹਾ,''ਇਸ ਵੱਕਾਰੀ ਸੰਸਥਾ ਤੋਂ ਮਾਨਤਾ ਮਿਲਣਾ ਮੇਰੇ ਲਈ ਨਿੱਜੀ ਰੂਪ ਨਾਲ ਮਾਣ ਦੀ ਗੱਲ ਹੈ। ਮੈਂ ਯੂਨੀਵਰਸਿਟੀ ਆਫ ਹਿਊਸਟਨ ਨੂੰ ਮਿਲੇ ਇਸ ਸਨਮਾਨ ਨਾਲ ਹੋਰ ਵੀ ਜ਼ਿਆਦਾ ਖੁਸ਼ ਹਾਂ ਜਿਸ ਨੇ ਮੈਨੂੰ ਮੇਰੀ ਲੀਡਰਸ਼ਿਪ ਸਮਰੱਥਾਵਾਂ ਨੂੰ ਵਿਕਸਿਤ ਕਰਨ ਦਾ ਅਜਿਹਾ ਮੌਕਾ ਦਿੱਤਾ।'' 

ਕਾਨਪੁਰ ਤੋਂ ਗ੍ਰੈਜੁਏਸ਼ਨ
ਖਟੋੜ ਨੇ ਕਿਹਾ,''ਇੰਨੇ ਵਿਲੱਖਣ ਲੋਕਾਂ ਦੀ ਸੂਚੀ ਵਿਚ ਸ਼ਾਮਲ ਹੋਣਾ ਸਨਮਾਨ ਦੀ ਗੱਲ ਹੈ।'' ਏ.ਏ.ਏ.ਐੱਸ. ਹਰ ਖੇਤਰ ਵਿਚ ਨਵੀਂ ਸੋਚ ਦੇ ਨੁਮਾਇੰਦਿਆਂ ਦਾ ਸੰਗਠਨ ਹੈ। 250 ਤੋਂ ਵਧੇਰੇ ਨੋਬਲ ਪੁਰਸਕਾਰ ਜੇਤੂ ਅਤੇ ਪੁਲਿਤਜ਼ਰ ਪੁਰਸਕਾਰ ਜੇਤੂ ਇਸ ਦੇ ਮੈਂਬਰ ਹਨ। ਉਹਨਾਂ ਨੇ ਕਾਨਪੂਰ ਯੂਨੀਵਰਸਿਟੀ ਤੋਂ ਗ੍ਰੈਜੁਏਸ਼ਨ ਕੀਤੀ ਹੈ। ਉੱਥੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ ਵਿਚ ਪੋਸਟ ਗ੍ਰੈਜੁਏਟ ਹਨ ਅਤੇ ਪੀ.ਐੱਚ.ਡੀ. ਦੀ ਡਿਗਰੀ ਅਮਰੀਕਾ ਦੀ ਪਰਡਯੂ ਯੂਨੀਵਰਸਿਟੀ ਤੋਂ ਕੀਤੀ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 24 ਘੰਟੇ 'ਚ 2494 ਮੌਤਾਂ, ਦੁਨੀਆ 'ਚ ਮ੍ਰਿਤਕਾਂ ਦਾ ਅੰਕੜਾ 2 ਲੱਖ ਦੇ ਪਾਰ

ਇੱਥੇ ਦੱਸ ਦਈਏ ਕਿ ਅਮਰੀਕੀ ਅਕੈਡਮੀ ਆਫ ਆਰਟਸ ਐਂਡ ਸਾਈਂਸੇਜ ਦੀ ਸਥਾਪਨਾ 1780 ਵਿਚ ਅਮਰੀਕੀ ਕ੍ਰਾਂਤੀ ਦੇ ਦੌਰਾਨ ਜੌਨ ਐਡਮਜ਼, ਜੌਨ ਹੈਨਕੌਕ ਅਤੇ 60 ਹੋਰ ਵਿਦਵਾਨ ਦੇਸ਼ਭਗਤਾਂ ਵੱਲੋਂ ਅਸਧਾਰਨ ਕੁਸ਼ਲ ਵਿਅਕਤੀਆਂ ਨੂੰ ਸਨਮਾਨਿਤ ਕਰਨ ਅਤੇ ਜਨਤਾ ਦੀ ਭਲਾਈ ਲਈ ਉਹਨਾਂ ਨੂੰ ਇਕੱਠੇ ਕਰਨ ਲਈ ਕੀਤੀ ਗਈ ਸੀ।

Vandana

This news is Content Editor Vandana