ਅਮਰੀਕੀ ਰਾਸ਼ਟਰਪਤੀ ਚੋਣਾਂ ਕਾਰਣ ਚੀਨ ਅਲਰਟ, ਟਕਰਾਅ ਤੋਂ ਬਚਣ ਨੂੰ ਦੇ ਰਿਹੈ ਪਹਿਲ

11/03/2020 9:45:47 AM

ਪੇਈਚਿੰਗ, (ਏ. ਐੱਨ. ਆਈ.)- ਅਮਰੀਕਾ ’ਚ ਅੱਜ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ ਤੇ ਚੀਨ ਹੁਣ ਅਲਰਟ ਹੋ ਗਿਆ ਹੈ, ਅਜਿਹਾ ਇਸ ਲਈ ਕਿਉਂਕਿ ਚੀਨ ਦੀ ਕਮਿਊਨਿਸਟ ਪਾਰਟੀ (ਸੀ. ਸੀ. ਪੀ.) ਦੇ ਅੰਦਰੂਨੀ ਸੂਤਰਾਂ ਅਤੇ ਸੁਪਰਵਾਈਜ਼ਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਚੀਨ ਅਤੇ ਅਮਰੀਕਾ ਵਿਚਾਲੇ ਤਨਾਅਪੂਰਨ ਰਿਸ਼ਤੇ ਹੁਣ ਬੇਹੱਦ ਹੀ ਖਤਰਨਾਕ ਮੋੜ ’ਤੇ ਪਹੁੰਚ ਚੁੱਕੇ ਹਨ।

ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਇਕ ਰਿਪੋਰਟ ’ਚ ਕਿਹਾ ਕਿ ਚੀਨੀ ਅਗਵਾਈ ਵਾਸ਼ਿੰਗਟਨ ਨਾਲ ਟਕਰਾਅ ਅਤੇ ਫੌਜੀ ਸੰਘਰਸ਼ ਤੋਂ ਬਚਣ ਲਈ ਇਸਨੂੰ ਪਹਿਲ ਦੇ ਰਿਹਾ ਹੈ ਅਤੇ ਉਸਨੂੰ ਮੌਜੂਦਾ ਸਥਿਤੀ ਹੋਰ ਜ਼ਿਆਦਾ ਤਨਾਅਪੂਰਨ ਹੋਣ ਦੀ ਉਮੀਦ ਹੈ। ਰਿਪੋਰਟ ਮੁਤਾਬਕ ਅਮਰੀਕੀ ਚੋਣਾਂ ਦਾ ਆਖਰੀ ਨਤੀਜਾ ਇਕ ਮੁਸ਼ਕਲ ਸੰਵਿਧਾਨਿਕ ਸੰਕਟ, ਅਰਾਜਕਤਾ, ਹਿੰਸਾ ਅਤੇ ਦੁਨੀਆ ਨੂੰ ਕਿਨਾਰੇ ਰੱਖਣ ਦਾ ਨਤੀਜਾ ਹੋ ਸਕਦਾ ਹੈ।

ਚੀਨੀ ਸਰਕਾਰ ਦੇ ਇਕ ਸਲਾਹਕਾਰ ਨੇ ਕਿਹਾ ਕਿ ਅਮਰੀਕੀ ਚੋਣ ਨਤੀਜਿਆਂ ਤੋਂ ਬਾਅਦ ਸੰਕਟ ਵਧ ਸਕਦਾ ਹੈ। ਇਹ ਦੋ-ਪੱਖੀ ਸਬੰਧਾਂ ਲਈ ਸੰਘਰਸ਼ ਦੀ ਦਿਸ਼ਾ ’ਚ ਇਕ ਬਹੁਤ ਦੀ ਜੋਖ਼ਮ ਭਰਿਆ ਸਮਾਂ ਹੋਵੇਗਾ। ਵਿਸ਼ੇਸ਼ ਤੌਰ ’ਤੇ ਟਰੰਪ ਦੀ ਨਜ਼ਰ ’ਚ ਇਹ ਇਕ ਨਵਾਂ ਮੋੜ ਹੋਵੇਗਾ ਹਾਲਾਂਕਿ, ਬੀਜਿੰਗ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਉਮੀਦਵਾਰ ’ਤੇ ਟਿੱਪਣੀ ਕਰਨ ਨਾਲ ਸਪਸ਼ਟ ਤੌਰ ’ਤੇ ਮਨਾ ਕਰ ਦਿੱਤਾ ਹੈ।

ਰਿਪੋਰਟ ਮੁਤਾਬਕ ਕਈ ਮਾਹਿਰਾਂ ਦਾ ਮੰਨਣਾ ਹੈ ਿਕ ਬਾਈਡੇਨ ਨਿੱਜੀ ਤੌਰ ’ਤੇ ਚੀਨ ਦੇ ਵਿਰੋਧੀ ਹਨ, ਜਿਸ ਨਾਲ ਇਹ ਮੰਨਿਆ ਜਾ ਰਿਹਾ ਹੈ ਕਿ ਬੀਜਿੰਗ ਅਮਰੀਕਾ ਲਈ ਇਕ ਵੱਡਾ ਖਤਰਾ ਹੈ। ਯੂ. ਐੱਸ. ਦੇ ਸੁਪਰਵਾਈਜਰ, ਡੇਂਗ ਯੁਵੇਨ ਮੁਤਾਬਕ, ਅਗਲੇ 2 ਤੋਂ 3 ਮਹੀਨੇ ਸ਼ਾਇਦ ਚੀਨ-ਅਮਰੀਕਾ ਸਬੰਧਾਂ ਦੇ ਇਤਿਹਾਸ ’ਚ ਸਭ ਤੋਂ ਖਤਰਨਾਕ ਸਮਾਂ ਹੋਵੇਗਾ, ਖਾਸ ਕਰ ਕੇ ਜੇਕਰ ਬਾਈਡੇਨ ਇਨ੍ਹਾਂ ਚੋਣਾਂ ’ਚ ਜਿੱਤ ਹਾਸਲ ਕਰਦੇ ਹਨ।

ਚੀਨ ਨੂੰ ਟਰੰਪ ਦੀ ਵਾਪਸੀ ਨਾਲ ਹੋ ਸਕਦੈ ਲਾਭ!

ਉਨ੍ਹਾਂ ਕਿਹਾ ਕਿ ਜੇਕਰ ਟਰੰਪ ਇਹ ਚੋਣਾਂ ਹਾਰ ਜਾਂਦੇ ਹਨ ਤਾਂ ਉਹ ਇਸਦਾ ਪੂਰਾ ਦੋਸ਼ ਚੀਨ ਨੂੰ ਦੇਣਗੇ, ਕਿਉਂਕਿ ਜੇਕਰ ਕੋਰੋਨਾ ਵਾਇਰਸ ਨਾ ਹੁੰਦਾ, ਤਾਂ ਉਹ ਸ਼ਾਇਦ ਆਪਣੀ ਵਾਪਸੀ ਦੀ ਉਮੀਦ ਕਰ ਸਕਦੇ ਸਨ, ਜਿਸਨੂੰ ਉਹ ਚੀਨੀ ਵਾਇਰਸ ਵੀ ਕਹਿੰਦੇ ਹਨ। ਅਮਰੀਕਾ ’ਚ ਜਾਰਜੀਆ ਕਾਲਜ ਦੇ ਸਿਆਸੀ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਜੇਨੇਡੀ ਰੁਡਵਿੱਚ ਨੇ ਕਿਹਾ ਕਿ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਨਾਲ ਦੇਖੀਏ ਤਾਂ ਚੀਨ ਨੂੰ ਟਰੰਪ ਦੀ ਵਾਪਸੀ ਨਾਲ ਲਾਭ ਹੋ ਸਕਦਾ ਹੈ, ਪਰ ਅਜੇ ਅਜਿਹਾ ਕੁਝ ਕਿਹਾ ਨਹੀਂ ਜਾ ਸਕਦਾ ਹੈ।

Lalita Mam

This news is Content Editor Lalita Mam