ਨਕਲੀ ਬੰਦੂਕ ਫੜੀ ਅੱਲ੍ਹੜ ਨੂੰ ਪੁਲਸ ਨੇ ਮਾਰੀ ਸੀ ਗੋਲੀ

07/13/2019 3:37:37 PM

ਲਾਸ ਏਂਜਲਸ (ਏ.ਐਫ.ਪੀ.)- ਕੈਲੀਫੋਰਨੀਆ ਪੁਲਸ ਨੇ ਪਿਛਲੇ ਹਫਤੇ ਜਿਸ 17 ਸਾਲਾ ਲੜਕੀ ਨੂੰ ਕਤਲ ਕਰ ਦਿੱਤਾ ਸੀ, ਉਹ ਵੀਡੀਓ ਫੁਟੇਜ ਵਿਚ ਅਧਿਕਾਰੀ ਨੂੰ ਨਕਲੀ ਬੰਦੂਕ ਦਿਖਾ ਰਹੀ ਸੀ। ਇਹ ਵੀਡੀਓ ਸ਼ੁੱਕਰਵਾਰ ਨੂੰ ਜਾਰੀ ਹੋਈ। ਫੁਲਟਰਨ ਪੁਲਸ ਵਿਭਾਗ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਚੁੱਕੇ ਗਏ ਸਵਾਲਾਂ ਤੋਂ ਬਾਅਦ ਗ੍ਰਾਫਿਕ ਵੀਡੀਓ ਜਾਰੀ ਕੀਤੀ ਜਿਸ ਵਿਚ ਪੰਜ ਜੁਲਾਈ ਨੂੰ ਗੋਲੀ ਮਾਰਨ ਤੋਂ ਬਾਅਦ ਹੰਨਾ ਵਿਲੀਅਮਸ ਹੇਠਾਂ ਡਿੱਗਦੀ ਅਤੇ ਸਹਾਇਤਾ ਮੰਗਦੀ ਨਜ਼ਰ ਆਉਂਦੀ ਹੈ। ਵੀਡੀਓ ਵਿਚ ਉਸ ਕੋਲ ਨਕਲੀ ਬੰਦੂਕ ਪਈ ਨਜ਼ਰ ਆ ਰਹੀ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਲੜਕੀ ਦੇ ਪਿਤਾ ਬੇਂਸਨ ਵਿਲੀਅਮਸ ਵਲੋਂ ਕੀਤੀ ਗਈ ਐਮਰਜੈਂਸੀ ਕਾਲ ਦਾ ਆਡੀਓ ਵੀ ਜਾਰੀ ਕੀਤਾ। ਇਹ ਕਾਲ ਉਨ੍ਹਾਂ ਨੇ ਆਪਣੀ ਧੀ ਨੂੰ ਗੋਲੀ ਮਾਰੇ ਜਾਣ ਤੋਂ ਬਾਅਦ ਤਕਰੀਬਨ 90 ਮਿੰਟ ਬਾਅਦ ਕੀਤੀ।

ਇਸ ਵਿਚ ਉਨ੍ਹਾਂ ਨੇ ਆਪਣੀ ਧੀ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ। ਵਿਲੀਅਮਸ ਨੇ ਫੋਨ ਵਿਚ ਸ਼ੱਕ ਜਤਾਇਆ ਕਿ ਉਨ੍ਹਾਂ ਦੀ ਧੀ ਖੁਦ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਉਹ ਤਣਾਅ ਦੀ ਦਵਾਈ ਲੈ ਰਹੀ ਹੈ। ਪੁਲਸ ਨੇ ਦੱਸਿਆ ਕਿ ਘਟਨਾ ਉਦੋਂ ਹੋਈ ਜਦੋਂ ਗੋਲੀ ਮਾਰਨ ਵਾਲੇ ਅਧਿਕਾਰੀ ਨੇ ਲੜਕੀ ਨੂੰ ਤੇਜ਼ ਰਫਤਾਰ ਕਾਰ ਚਲਾਉਂਦੇ ਦੇਖਿਆ। ਅਧਿਕਾਰੀ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਲੜਕੀ ਨੇ ਰੁਕਣ ਦੀ ਬਜਾਏ ਅਚਾਨਕ ਯੂ-ਟਰਨ ਲੈ ਲਿਆ। ਲੜਕੀ ਦੇ ਪਰਿਵਾਰ ਨੇ ਘਟਨਾ 'ਤੇ ਸਵਾਲ ਚੁੱਕੇ ਹਨ ਅਤੇ ਅਧਿਕਾਰੀਆਂ ਤੋਂ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ। 

Sunny Mehra

This news is Content Editor Sunny Mehra