ਅਮਰੀਕਾ ''ਚ ਅਸਮਾਨੀ ਬਿਜਲੀ ਦੀ ਚਪੇਟ ''ਚ ਆਈ ਭਾਰਤੀ ਵਿਦਿਆਰਥਣ, ਪਿਆ ਦਿਲ ਦਾ ਦੌਰਾ, ਹਾਲਤ ਗੰਭੀਰ

07/20/2023 7:00:31 PM

ਹਿਊਸਟਨ (ਪੀ. ਟੀ. ਆਈ.)- ਅਮਰੀਕਾ ਦੀ ਹਿਊਸਟਨ ਯੂਨੀਵਰਸਿਟੀ (ਯੂ.ਐਚ.) 'ਚ ਪੜ੍ਹ ਰਹੀ ਭਾਰਤੀ ਮੂਲ ਦੀ ਵਿਦਿਆਰਥਣ 'ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਉਸ ਦੇ ਦਿਮਾਗ 'ਤੇ ਅਸਰ ਪਹੁੰਚਿਆ ਹੈ ਅਤੇ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪਰਿਵਾਰਕ ਸੂਤਰਾਂ ਅਨੁਸਾਰ ਸੁਸਰੁਨਿਆ ਕੋਡੂਰੂ ਯੂਐਚ ਵਿੱਚ ਸੂਚਨਾ ਤਕਨਾਲੋਜੀ ਦੀ ਪੜ੍ਹਾਈ ਕਰ ਰਹੀ ਹੈ। 2 ਜੁਲਾਈ ਨੂੰ ਉਹ ਸੈਨ ਜੈਕਿੰਟੋ ਮੈਮੋਰੀਅਲ ਪਾਰਕ ਵਿੱਚ ਇੱਕ ਤਲਾਬ ਕੰਢੇ ਆਪਣੇ ਦੋਸਤਾਂ ਨਾਲ ਘੁੰਮ ਰਹੀ ਸੀ, ਜਦੋਂ ਉਸ 'ਤੇ ਅਸਮਾਨੀ ਬਿਜਲੀ ਡਿੱਗ ਗਈ। 

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਰਿਕਾਰਡ ਬਣਾਉਣ ਲਈ 7 ਦਿਨ ਤੱਕ ਰੋਂਦਾ ਰਿਹਾ ਸ਼ਖ਼ਸ, ਅਸਥਾਈ ਤੌਰ 'ਤੇ ਹੋਇਆ 'ਨੇਤਰਹੀਣ'

ਸੁਸਰੁਨਿਆ ਕੋਡੂਰੂ ਦੇ ਚਚੇਰੇ ਭਰਾ ਸੁਰਿੰਦਰ ਕੁਮਾਰ ਕੋਠਾ ਨੇ ਦੱਸਿਆ ਕਿ ''ਅਸਮਾਨੀ ਬਿਜਲੀ ਦੀ ਚਪੇਟ ਵਿਚ ਆਉਣ ਕਾਰਨ ਉਹ ਤਲਾਬ 'ਚ ਡਿੱਗ ਗਈ। ਇਸ ਤੋਂ ਬਾਅਦ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੇ ਦਿਮਾਗ 'ਤੇ ਵੀ ਅਸਰ ਪਿਆ।” ਕੋਠਾ ਨੇ ਕਿਹਾ ਕਿ ਉਸ ਨੂੰ ਲੰਬੇ ਸਮੇਂ ਲਈ ਅਤੇ ਤੁਰੰਤ ਡਾਕਟਰੀ ਦੇਖਭਾਲ ਦੀ ਲੋੜ ਹੈ। ਭਾਰਤ ਵਿਚ ਰਹਿਣ ਵਾਲੇ ਕੋਡੂਰੂ ਦੇ ਮਾਪੇ ਉਸਨੂੰ ਘਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੋਠਾ ਨੇ ਕਿਹਾ ਕਿ "ਸੁਸਰੁਨਿਆ ਦੀ ਦੇਖਭਾਲ ਲਈ ਉਸਨੂੰ ਭਾਰਤ ਵਿੱਚ ਪਰਿਵਾਰ ਤੱਕ ਪਹੁੰਚਾਉਣ ਲਈ ਮਦਦ ਦੀ ਲੋੜ ਹੈ।" ਸੁਸਰੁਨਿਆ ਦੇ ਸਾਥੀਆਂ ਨੇ ਉਸਦੇ ਇਲਾਜ ਵਿੱਚ ਮਦਦ ਕਰਨ ਅਤੇ ਉਸਨੂੰ ਉਸਦੇ ਪਰਿਵਾਰ ਨਾਲ ਦੁਬਾਰਾ ਮਿਲਾਉਣ ਲਈ ਇੱਕ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana