ਅਮਰੀਕਾ ''ਚ ਕੋਰੋਨਾ ਸੰਕਟ, 15 ਸਾਲਾ ਭਾਰਤੀ ਕੁੜੀ ਨੇ ਲੋਕਾਂ ਦੇ ਚਿਹਰੇ ''ਤੇ ਲਿਆਂਦੀ ਮੁਸਕਾਨ

04/24/2020 5:48:25 PM

ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਤਾਕਤਵਰ ਦੇਸ਼ ਅਮਰੀਕਾ ਵਿਚ ਕੋਵਿਡ-19 ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਇੱਥੇ ਲਾਕਡਾਊਨ ਲਗਾਇਆ ਗਿਆ ਹੈ। ਇਸ ਦੌਰਾਨ ਭਾਰਤੀ ਮੂਲ ਦੀ 15 ਸਾਲਾ ਹੀਤਾ ਗੁਪਤਾ ਲੋਕਾਂ ਦੇ ਚਿਹਰੇ 'ਤੇ ਮੁਸਕਾਨ ਲਿਆ ਰਹੀ ਹੈ। ਦੇਖਿਆ ਜਾਵੇ ਤਾਂ ਗੁਪਤਾ ਦੀ ਉਮਰ ਦੀਆਂ ਕੁੜੀਆਂ ਕੈਂਡੀ ਕ੍ਰਸ਼ ਖੇਡਦੀਆਂ ਹਨ ਜਾਂ ਟੀਵੀ ਦੇਖਣਾ ਪਸੰਦ ਕਰਦੀਆਂ ਹਨ ਪਰ ਉਹ ਕੋਵਿਡ-19 ਦੇ ਕਾਰਨ ਲਗਾਏ ਗਏ ਲਾਕਡਾਊਨ ਕਾਰਨ ਨਰਸਿੰਗ ਹੋਮ ਵਿਚ ਅਲੱਗ-ਥਲੱਗ ਪੈ ਚੁੱਕੇ ਬਜ਼ੁਰਗਾਂ ਅਤੇ ਬੱਚਿਆਂ ਸਮੇਤ ਇਕੱਲਤਾ ਵਿਚ ਘਿਰੇ ਸੈਂਕੜੇ ਅਮਰੀਕੀਆਂ ਨੂੰ ਤੋਹਫੇ ਅਤੇ ਪ੍ਰੇਰਣਾਦਾਇਕ ਚਿੱਠੀਆਂ ਲਿਖ ਕੇ ਉਹਨਾਂ ਦੀਆਂ ਜ਼ਿੰਦਗੀਆਂ ਵਿਚ ਰੰਗ ਭਰ ਰਹੀ ਹੈ। 

ਪੈਨਸਿਲਵੇਨੀਆ ਦੇ ਕੋਨੇਸਟੋਗਾ ਹਾਈ ਸਕੂਲ ਦੀ 10ਵੀਂ ਕਲਾਸ ਦੀ ਇਹ ਭਾਰਤੀ-ਅਮਰੀਕੀ ਵਿਦਿਆਰਥਣ ਇਕ ਐੱਨ.ਜੀ.ਓ. 'Brighten A Day' ਚਲਾਉਂਦੀ ਹੈ। ਉਹ ਅਮਰੀਕਾ ਨੇ ਨਰਸਿੰਗ ਹੋਮ ਵਿਚ ਰਹਿਣ ਵਾਲਿਆਂ ਖਾਸ ਤੌਰ 'ਤੇ ਸੀਨੀਅਰ ਨਾਗਰਿਕਾਂ ਦੇ ਵਿਚ ਪਿਆਰ ਅਤੇ ਆਸ ਦੀ ਕਿਰਨ ਜਗਾਉਣ ਲਈ ਇਸ ਦੀ ਵਰਤੋਂ ਕਰ ਰਹੀ ਹੈ। ਗੁਪਤਾ ਉਹਨਾਂ ਨੂੰ ਹੱਥਾਂ ਨਾਲ ਲਿਖੀਆਂ ਚਿੱਠੀਆਂ ਅਤੇ ਤੋਹਫੇ ਭੇਜ ਰਹੀ ਹੈ ਜਿਹਨਾਂ ਵਿਚ ਬੁਝਾਰਤਾਂ ਅਤੇ ਰੰਗ ਭਰਨ ਵਾਲੀਆਂ ਕਿਤਾਬਾਂ ਅਤੇ ਰੰਗੀਨ ਪੈਨਸਿਲਾਂ ਦਾ ਪੈਕੇਟ ਹੁੰਦਾ ਹੈ।

ਗੁਪਤਾ ਨੇ ਈਮੇਲ ਦੇ ਜ਼ਰੀਏ ਹੋਈ ਗੱਲਬਾਤ ਵਿਚ ਦੱਸਿਆ ਕਿ ਮੈਨੂੰ ਇਸ ਸੋਚ ਕੇ ਦੁੱਖ ਹੁੰਦਾ ਹੈ ਕਿ ਨਰਸਿੰਗ ਹੋਮ ਵਿਚ ਰਹਿਣ ਵਾਲੇ ਲੋਕ ਕਿੰਨੀ ਇਕੱਲਤਾ ਅਤੇ ਤਣਾਅ ਮਹਿਸੂਸ ਕਰਦੇ ਹੋਣਗੇ ਕਿਉਂਕਿ ਉਹ ਆਪਣੇ ਪਿਆਰਿਆਂ ਨੂੰ ਨਹੀਂ ਮਿਲ ਸਕਦੇ। ਸਾਡੇ ਬਜ਼ੁਰਗ ਪਹਿਲਾਂ ਹੀ ਇਕੱਲੇ ਹਨ। ਇਕ ਅਧਿਐਨ ਵਿਚ ਪਤਾ ਚੱਲਿਆ ਕਿ 40 ਫੀਸਦੀ ਤੋਂ ਵਧੇਰੇ ਬਜ਼ੁਰਗ ਰੋਜ਼ਾਨਾ ਇਕੱਲਤਾ ਮਹਿਸੂਸ ਕਰਦੇ ਹਨ। ਉਸ ਨੇ ਕਿਹਾ ਕਿ ਇਸ ਦੌਰਾਨ ਜਦੋਂ ਕਈ ਸੀਨੀਅਰ ਨਾਗਰਿਕਾਂ ਦੇ ਵਿਚ ਘਬਰਾਹਟ ਪੈਦਾ ਹੋ ਰਹੀ ਹੈ ਤਾਂ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੂੰ ਦੱਸੀਏ ਕਿ ਇਹ ਇਕੱਲੇ ਨਹੀਂ ਹਨ। ਮੈਂ ਪਹਿਲਾਂ ਖੁਦ ਦੇ ਪੈਸਿਆਂ ਨਾਲ ਨਰਸਿੰਗ ਹੋਮ ਨੂੰ ਤੋਹਫੇ ਭੇਜਣੇ ਸ਼ੁਰੂ ਕੀਤੇ। ਹੁਣ ਤੱਕ ਮੈਂ 16 ਸਥਾਨਕ ਨਰਸਿੰਗ ਹੋਮ ਦੇ ਵਸਨੀਕਾਂ ਨੂੰ ਤੋਹਫੇ ਭੇਜ ਚੁੱਕੀ ਹਾਂ। 

ਪੜ੍ਹੋ ਇਹ ਅਹਿਮ ਖਬਰ- ਮਾਂ ਦੀ ਛੋਟੀ ਜਿਹੀ ਲਾਪਰਵਾਹੀ ਨੇ ਲਈ 3 ਮਹੀਨੇ ਦੇ ਮਾਸੂਮ ਦੀ ਜਾਨ

ਗੁਪਤਾ ਨੇ ਕਿਹਾ ਕਿ ਤੋਹਫੇ ਦੇ ਨਾਲ ਮੇਰੇ 9 ਸਾਲ ਦਾ ਭਰਾ ਦਿਵਿਤ ਗੁਪਤਾ ਦੀ ਹੱਥ ਨਾਲ ਲਿਖੀ ਖੁਸ਼ ਕਰ ਦੇਣ ਵਾਲੀ ਇਕ ਚਿੱਠੀ ਵੀ ਹੁੰਦੀ ਹੈ। ਗੁਪਤਾ ਦਾ ਐੱਨ.ਜੀ.ਓ. ਅਮਰੀਕਾ ਦੇ 7 ਰਾਜਾਂ ਵਿਚ 56 ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਵਿਚ 2,700 ਤੋਂ ਵਧੇਰੇ ਬੱਚਿਆਂ ਤੱਕ ਪਹੁੰਚ ਬਣਾ ਚੁੱਕਾ ਹੈ। ਉਸ ਨੇ ਕਿਹਾ ਕਿ ਅਸੀਂ ਭਾਰਤ ਵਿਚ ਬਣੇ ਯਤੀਮਖਾਨਿਆਂ ਵਿਚ ਵੀ ਸਕੂਲ ਨਾਲ ਸੰਬੰਧਤ ਸਾਮਾਨ ਅਤੇ ਕਾਰਡ ਭੇਜੇ ਹਨ। ਉਸ ਦੀ ਇਸ ਪਹਿਲ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। 

Vandana

This news is Content Editor Vandana