70 ਸਾਲ ਬਾਅਦ ਹੋਈ ਮਾਂ-ਧੀ ਦੀ ਮੁਲਾਕਾਤ, ਬਣਿਆ ਸ਼ਾਨਦਾਰ ਪਲ

05/15/2019 10:38:57 AM

ਵਾਸ਼ਿੰਗਟਨ (ਏਜੰਸੀ)— ਇਨਸਾਨ ਦੀ ਸੱਚੀ ਕੋਸ਼ਿਸ਼ ਨੂੰ ਰੱਬ ਜ਼ਰੂਰ ਸਫਲ ਕਰਦਾ ਹੈ। ਇਸੇ ਤਰ੍ਹਾਂ ਦੀ ਕੋਸ਼ਿਸ਼ ਵਾਂਡਾ ਨਾਮ ਦੀ ਕੁੜੀ ਨੇ ਕੀਤੀ ਅਤੇ ਉਸ ਨੇ 70 ਸਾਲ ਬਾਅਦ ਇਕ ਮਾਂ-ਧੀ ਨੂੰ ਮਿਲਾ ਦਿੱਤਾ। ਮਾਂ-ਧੀ ਦੀ ਮੁਲਾਕਾਤ ਦਾ ਇਹ ਪਲ ਸ਼ਾਨਦਾਰ ਰਿਹਾ। ਚੰਗੀ ਗੱਲ ਇਹ ਸੀ ਕਿ ਮਾਂ-ਧੀ ਦੀ ਇਹ ਮੁਲਾਕਾਤ ਮਦਰਸ ਡੇਅ ਵਾਲੇ ਦਿਨ ਹੋਈ। 90 ਸਾਲ ਦੀ ਐਲੀਜ਼ਾਬੇਥ ਪੁਲੇਨ ਨੂੰ ਪਿਛਲੇ ਦਿਨੀਂ ਮਦਰਸ ਡੇਅ ਦਾ ਸਭ ਤੋਂ ਬਿਹਤਰੀਨ ਤੋਹਫਾ ਮਿਲਿਆ। ਇਸ ਦਿਨ ਉਹ 70 ਸਾਲ ਬਾਅਦ ਆਪਣੀ ਬੇਟੀ ਨਾਲ ਮਿਲੀ। ਇਸ ਬੇਟੀ ਨੂੰ ਉਨ੍ਹਾਂ ਨੇ ਜਨਮ ਦੇ ਸਮੇਂ ਹੀ ਕਿਸੇ ਹੋਰ ਨੂੰ ਗੋਦ ਦੇ ਦਿੱਤਾ ਸੀ। 

ਐਲੀਜ਼ਾਬੇਥ ਦੀ ਦੋਹਤੀ ਵਾਂਡਾ ਲੀ ਬਲੇਂਕ ਨੇ ਆਪਣੀ ਨਾਨੀ ਅਤੇ ਮਾਸੀ ਲਿਨ ਰੇ ਦੀ ਮੁਲਾਕਾਤ ਕਰਵਾਈ। ਮਾਂ-ਧੀ ਦੀ ਮੁਲਾਕਾਤ ਦਾ ਉਹ ਪਲ ਸ਼ਾਨਦਾਰ ਸੀ। ਉਹ ਇਕ-ਦੂਜੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਚਾਹੁੰਦੀਆਂ ਸਨ ਪਰ ਅੱਖਾਂ ਵਿਚੋਂ ਨਿਕਲ ਰਹੇ ਹੰਝੂ ਹੀ ਸਭ ਕੁਝ ਕਹਿ ਰਹੇ ਸਨ। ਵਾਂਡਾ ਨੇ ਆਪਣੇ ਅੰਦਾਜ਼ ਵਿਚ ਇਸ ਮੁਲਾਕਾਤ ਨੂੰ ਹੋਰ ਹੀ ਬਿਹਤਰੀਨ ਬਣਾ ਦਿੱਤਾ।

70 ਸਾਲ ਲੱਗੇ 1500 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਿਚ
ਵਾਂਡਾ ਨੇ ਉਨ੍ਹਾਂ ਨੂੰ ਯੰਗਸਵਿਲੇ ਸ਼ਹਿਰ ਦੀ ਸ਼ੂਗਰ ਮਿੱਲ ਨੇੜੇ ਬੁਲਾ ਕੇ ਇਕ-ਦੂਜੇ ਵੱਲ ਪਿੱਠ ਕਰਦੇ ਹੋਏ ਹੌਲੀ-ਹੌਲੀ ਕਦਮ ਵਧਾਉਣ ਲਈ ਕਿਹਾ। ਜਿਵੇਂ ਹੀ ਲਿਨ ਅਤੇ ਐਲੀਜ਼ਾਬੇਥ ਇਕ-ਦੂਜੇ ਵੱਲ ਮੁੜੀਆਂ, ਖੁਸ਼ੀ ਅਤੇ ਹੰਝੂਆਂ ਨਾਲ ਇਕ-ਦੂਜੇ ਦੇ ਗਲੇ ਲੱਗ ਗਈਆਂ। ਮਾਂ ਐਲੀਜ਼ਾਬੇਥ ਨੂੰ ਲਿਨ ਨੇ ਕਿਹਾ,''ਤੁਸੀਂ ਮੇਰੇ ਵਰਗੇ ਦਿੱਸਦੇ ਹੋ ਨਾ।'' ਇਸ 'ਤੇ ਮਾਂ ਨੇ ਕਿਹਾ,''ਤੁਸੀਂ ਬਹੁਤ ਸੁੰਦਰ ਹੋ ਅਤੇ ਲੰਬੇ ਵੀ ਹੋ।'' ਇਹ ਕਹਿ ਕੇ ਦੋਵੇਂ ਕਾਫੀ ਦੇਰ ਤੱਕ ਇਕ-ਦੂਜੇ ਦੇ ਗਲੇ ਲੱਗੀਆਂ ਰਹੀਆਂ। 

ਵਾਂਡਾ ਨੂੰ ਲਿਨ ਦੇ ਬਾਰੇ ਵਿਚ ਪਿਛਲੇ ਸਾਲ ਡੀ.ਐੱਨ.ਏ. ਟੈਸਟ ਕਰਵਾਉਣ ਦੇ ਬਾਅਦ ਪਤਾ ਚੱਲਿਆ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸੰਭਾਵੀ ਨੇੜਲੇ ਰਿਸ਼ਤੇਦਾਰਾਂ ਵਿਚ ਲਿਨ ਦਾ ਨਾਮ ਪਾਇਆ। ਅਮਰੀਕਾ ਵਿਚ ਕੁਝ ਡੀ.ਐੱਨ.ਏ. ਟੈਸਟਾਂ ਵਿਚ ਉਨ੍ਹਾਂ ਲੋਕਾਂ ਦਾ ਡਾਟਾਬੇਸ ਮਿਲ ਜਾਂਦਾ ਹੈ ਜਿਨ੍ਹਾਂ ਦੇ ਰਿਸ਼ਤੇਦਾਰ ਹੋਣ ਦੀ ਸੰਭਾਵਨਾ ਹੋਵੇ। ਵਾਂਡਾ ਨੇ ਲਿਨ ਦੀ ਪ੍ਰੋਫਾਈਲ ਚੈੱਕ ਕੀਤੀ ਜਿਸ 'ਤੇ ਲਿਖਿਆ ਸੀ ਮੈਨੂੰ ਗੋਦ ਲਿਆ ਗਿਆ ਸੀ ਅਤੇ ਮੈਂ ਆਪਣੇ ਅਸਲੀ ਪਰਿਵਾਰ ਨਾਲ ਕਦੇ ਨਹੀਂ ਮਿਲੀ। ਫਿਰ ਵਾਂਡਾ ਨੇ ਆਪਣੀ ਮਾਂ ਕੈਥਰੀਨ ਅਤੇ ਨਾਨੀ ਨਾਲ ਗੱਲਬਾਤ ਕੀਤੀ ਅਤੇ ਪਤਾ ਚੱਲਿਆ ਕਿ ਨਾਨੀ ਨੇ 70 ਸਾਲ ਪਹਿਲਾਂ ਆਪਣੀ ਬੇਟੀ ਨੂੰ ਗੋਦ ਦੇ ਦਿੱਤਾ ਸੀ। 

ਕਿਉਂਕਿ 40 ਦੇ ਦਹਾਕੇ ਵਿਚ ਗੋਦ ਲੈਣ ਦੇ ਨਿਯਮ ਸਖਤ ਸਨ ਅਤੇ ਬੱਚਾ ਗੋਦ ਦੇਣ ਦੇ ਬਾਅਦ ਮਾਤਾ-ਪਿਤਾ ਉਸ ਨਾਲ ਨਹੀਂ ਮਿਲ ਸਕਦੇ ਸਨ, ਇਸ ਲਈ ਐਲੀਜ਼ਾਬੇਥ ਵੀ ਕਦੇ ਲਿਨ ਨਾਲ ਮਿਲ ਨਹੀਂ ਸਕੀ। ਨੌਰਥ ਕੈਰੋਲੀਨਾ ਵਿਚ ਰਹਿਣ ਵਾਲੀ ਲਿਨ ਸਾਰੀ ਉਮਰ ਮਾਂ ਤੋਂ 1500 ਕਿਲੋਮੀਟਰ ਦੀ ਦੂਰੀ 'ਤੇ ਰਹੀ ਜਿਸ ਨੂੰ ਵਾਂਡਾ ਨੇ ਖਤਮ ਕੀਤਾ। ਉਸ ਨੇ ਦੱਸਿਆ,''ਨਾਨੀ ਦੀ ਸਿਹਤ ਠੀਕ ਨਹੀਂ ਰਹਿੰਦੀ ਅਤੇ ਉਹ ਕਹਿੰਦੀ ਹੈ ਕਿ ਹੁਣ ਉਨ੍ਹਾਂ ਨੂੰ ਪਤਾ ਚੱਲਿਆ ਕਿ ਭਗਵਾਨ ਨੇ ਉਨ੍ਹਾਂ ਨੂੰ ਹੁਣ ਤੱਕ ਜਿਉਂਦੇ ਕਿਉਂ ਰੱਖਿਆ ਸੀ।''

Vandana

This news is Content Editor Vandana