USA ਚੋਣਾਂ :131 ਇਲੈਕਟ੍ਰੋਲ ਵੋਟਾਂ ਨਾਲ ਬਾਈਡੇਨ ਅੱਗੇ, ਫਲੋਰੀਡਾ 'ਚ ਸਖ਼ਤ ਟੱਕਰ

11/04/2020 8:36:12 AM

ਵਾਸ਼ਿੰਗਟਨ- ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇੱਥੇ 6 ਸੂਬਿਆਂ ਵਿਚ ਵੋਟਿੰਗ ਬੰਦ ਹੋ ਗਈ ਹੈ, ਜਦਕਿ ਕਈਆਂ ਵਿਚ ਅਜੇ ਜਾਰੀ ਹੈ। ਨਿਊਯਾਰਕ ਟਾਈਮਜ਼ ਮੁਤਾਬਕ ਹੁਣ ਤੱਕ ਦੀ ਗਿਣਤੀ ਦੇ ਹਿਸਾਬ ਨਾਲ ਟਰੰਪ ਨੂੰ 92 ਜਦੋਂ ਕਿ ਬਾਈਡੇਨ 131 ਇਲੈਕਟ੍ਰੋਲ ਵੋਟ ਜਿੱਤ ਚੁੱਕੇ ਹਨ। ਕਿਸੇ ਵੀ ਉਮੀਦਵਾਰ ਨੂੰ ਜਿੱਤ ਲਈ 270 ਇਲੈਕਟ੍ਰੋਲ ਵੋਟ ਜਿੱਤਣ ਦੀ ਜ਼ਰੂਰਤ ਹੁੰਦੀ ਹੈ। 

ਸ਼ੁਰੂਆਤੀ ਰੁਝਾਨਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਬਾਈਡੇਨ ਅੱਗੇ ਜਾ ਰਹੇ ਹਨ। ਰੀਪਬਲਿਕਨ ਪਾਰਟੀ ਵਲੋਂ ਮੁੜ ਚੋਣ ਮੈਦਾਨ ਵਿਚ ਉਤਰੇ ਡੋਨਾਲਡ ਟਰੰਪ ਥੋੜ੍ਹੇ ਪਿੱਛੇ ਦਿਖਾਈ ਦੇ ਰਹੇ ਹਨ। ਦੋਹਾਂ ਨੇ 12-12 ਸੂਬਿਆਂ ਵਿਚ ਜਿੱਤ ਦਰਜ ਕੀਤੀ ਹੈ। ਮੁਕਾਬਲਾ ਬਹੁਤ ਸਖ਼ਤ ਰਹਿਣ ਵਾਲਾ ਹੈ। ਦੋਵੇਂ ਉਮੀਦਵਾਰ ਆਪਣੀ-ਆਪਣੀ ਜਿੱਤ ਨੂੰ ਲੈ ਕੇ ਆਸਵੰਦ ਹਨ। ਫਿਲਹਾਲ ਫਲੋਰੀਡਾ ਵਿਚ ਸਖ਼ਤ ਮੁਕਾਬਲਾ ਚੱਲ ਰਿਹਾ ਹੈ। 

Lalita Mam

This news is Content Editor Lalita Mam