ਅਮਰੀਕਾ : 24 ਘੰਟੇ ਦੌਰਾਨ 1680 ਮੌਤਾਂ, ਭਾਰਤ ਨੂੰ ਦੇਵੇਗਾ ਵੈਂਟੀਲੇਟਰ

05/16/2020 6:03:15 PM

ਵਾਸ਼ਿੰਗਟਨ (ਬਿਊਰੋ): ਗਲੋਬਲ ਪੱਧਰ 'ਤੇ ਕੋਵਿਡ-19 ਦਾ ਕਹਿਰ ਜਾਰੀ ਹੈ। ਇਸ ਵਾਇਰਸ ਨਾਲ ਦੁਨੀਆ ਭਰ ਵਿਚ ਮਰਨ ਵਾਲਿਆਾਂ ਦੀ ਗਿਣਤੀ 308,645 ਹੋ ਚੁੱਕੀ ਹੈ ਜਦਕਿ 46 ਲੱਖ 28 ਹਜ਼ਾਰ ਤੋਂ ਵਧੇਰੇ ਇਨਫੈਕਟਿਡ ਹਨ।ਚੰਗੀ ਗੱਲ ਇਹ ਵੀ ਹੈ ਕਿ 1,758,039 ਲੋਕ ਠੀਕ ਵੀ ਹੋਏ ਹਨ। ਇਸ ਵਾਇਰਸ ਨਾਲ ਦੁਨੀਆ ਦੇ ਸਭ ਤੋਂ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ 88 ਹਜ਼ਾਰ ਦੇ ਪਾਰ ਹੋ ਚੁੱਕੀ ਹੈ।

ਅਮਰੀਕਾ ਵਿਚ 24 ਘੰਟੇ ਦੌਰਾਨ 1680 ਮੌਤਾਂ
ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿਚ ਕੋਰੋਨਾ ਦਾ ਕਹਿਰ ਕੰਟਰੋਲ ਵਿਚ ਨਹੀਂ ਆ ਰਿਹਾ। ਜਾਨ ਹਾਪਕਿਨਜ਼ ਦੇ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ ਕੋਰੋਨਾ ਨਾਲ ਪਿਛਲੇ 24 ਘੰਟੇ ਦੌਰਾਨ 1680 ਮੌਤਾਂ ਹੋਈਆਂ ਹਨ। ਵਰਲਡ ਓ ਮੀਟਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਮ੍ਰਿਤਕਾਂ ਦੀ ਕੁੱਲ ਗਿਣਤੀ 88,507 ਹੋ ਚੁੱਕੀ ਹੈ ਜਦਕਿ 1,484,285 ਲੋਕ ਇਨਫੈਕਟਿਡ ਹਨ।

ਭਾਰਤ ਨੂੰ ਵੈਂਟੀਲੇਟਰ ਦੇਵੇਗਾ ਅਮਰੀਕਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਭਾਰਤ ਨੂੰ ਗ੍ਰਾਂਟ ਦੇ ਤੌਰ 'ਤੇ ਵੈਂਟੀਲੇਟਰਸ ਦਾਨ ਦੇਣਗੇ। ਟਰੰਪ ਨੇ ਇਕ ਟਵੀਟ ਵਿਚ ਕਿਹਾ,''ਮੈਨੂੰ ਇਹ ਐਲਾਨ ਕਰਦਿਆਂ ਮਾਣ ਹੋ ਰਿਹਾ ਹੈ ਕਿ ਅਮਰੀਕਾ ਭਾਰਤ ਵਿਚ ਮੇਰੇ ਦੋਸਤਾਂ ਨੂੰ ਵੈਂਟੀਲੇਟਰ ਦਾਨ ਕਰੇਗਾ। ਅਸੀਂ ਇਸ ਮਹਾਮਾਰੀ ਦੇ ਦੌਰ ਵਿਚ ਭਾਰਤ ਅਤੇ ਨਰਿੰਦਰ ਮੋਦੀ ਦੇ ਨਾਲ ਖੜ੍ਹੇ ਹਾਂ। ਅਸੀਂ ਟੀਕਾ ਵਿਕਸਿਤ ਕਰਨ ਵਿਚ ਵੀ ਇਕ-ਦੂਜੇ ਨੂੰ ਸਹਿਯੋਗ ਦੇ ਰਹੇ ਹਾਂ। ਅਸੀਂ ਇਕੱਠੇ ਮਿਲ ਕੇ ਇਸ ਅਦ੍ਰਿਸ਼ ਦੁਸ਼ਮਣ ਨੂੰ ਹਰਾ ਦੇਵਾਂਗੇ।''

 

ਟਰੰਪ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ। ਉਹਨਾਂ ਨੇ ਕਿਹਾ,''ਭਾਰਤ ਬਹੁਤ ਮਹਾਨ ਦੇਸ਼ ਹੈ ਅਤੇ ਮੋਦੀ ਮੇਰੇ ਚੰਗੇ ਦੋਸਤ ਹਨ। ਮੈਂ ਕੁਝ ਦਿਨ ਪਹਿਲਾਂ ਹੀ ਭਾਰਤ ਤੋਂ ਪਰਤਿਆ ਹਾਂ। ਇਸ ਦੌਰਾਨ ਅਸੀਂ ਪੀ.ਐੱਮ. ਮੋਦੀ ਦੇ ਨਾਲ ਰਹੇ ਹਾਂ।''  ਆਪਣੇ ਬਿਆਨ ਵਿਚ ਟਰੰਪ ਨੇ ਨਵੀਂ ਦਿੱਲੀ, ਅਹਿਮਦਾਬਾਦ ਅਤੇ ਆਗਰਾ ਦੌਰੇ ਦਾ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਵੱਲੋਂ ਕਿਹਾ ਗਿਆ ਕਿ ਭਾਰਤ ਦੇ ਨਾਲ ਅਮਰੀਕੀ ਸੰਬੰਧਾਂ ਨੂੰ ਲੈਕੇ ਰਾਸ਼ਟਰਪਤੀ ਟਰੰਪ ਬਹੁਤ ਖੁਸ਼ ਹਨ। ਭਾਰਤ ਅਮਰੀਕਾ ਦਾ ਇਕ ਵੱਡਾ ਹਿੱਸੇਦਾਰ ਬਣ ਗਿਆ ਹੈ। ਇਸੇ ਮਾਮਲੇ ਵਿਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਅਮਰੀਕਾ ਭਾਰਤ ਨੂੰ 200 ਵੈਂਟੀਲੇਟਰ ਦੇ ਸਕਦਾ ਹੈ।

ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਭਾਰਤੀ-ਅਮਰੀਕੀ ਵਿਗਿਆਨੀਆਂ ਤੇ ਖੋਜ ਕਰਤਾਵਾਂ ਦੀ ਕੀਤੀ ਤਾਰੀਫ

Vandana

This news is Content Editor Vandana