ਨੌਜਵਾਨਾਂ ਲਈ ਮੌਕਾ, ਕੋਰੋਨਾ ਵੈਕਸੀਨ ਲਗਵਾਓ ਅਤੇ ਜਿੱਤੋ 7.35 ਕਰੋੜ ਦਾ ਲਾਟਰੀ ਜੈਕਪਾਟ

05/14/2021 12:19:38 PM

ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਦੇ ਦੇਸ਼ਾਂ ਵਿਚ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਜਾਰੀ ਹੈ। ਲੋਕਾਂ ਨੂੰ ਟੀਕਾਕਰਨ ਲਈ ਉਤਸ਼ਾਹਿਤ ਕਰਨ ਲਈ ਸਰਕਾਰਾਂ ਵੱਖੋ-ਵੱਖ ਢੰਗ ਅਪਨਾ ਰਹੀਆਂ ਹਨ। ਇਸ ਦੇ ਤਹਿਤ ਅਮਰੀਕਾ ਦੇ ਓਹੀਓ ਰਾਜ ਵਿਚ ਕੋਰੋਨਾ ਵੈਕਸੀਨ ਲਗਵਾਉਣ ਲਈ ਉਤਸ਼ਾਹਿਤ ਕਰਨ ਲਈ ਗਵਰਨਰ ਮਾਇਕ ਡੇਵਾਇਨ ਨੇ ਵਿਲੱਖਣ ਯੋਜਨਾ ਲਾਂਚ ਕੀਤੀ ਹੈ। ਯੋਜਨਾ ਮੁਤਾਬਕ ਜਿਹੜੇ ਬਾਲਗ ਵੈਕਸੀਨ ਲਗਵਾਉਣਗੇ, ਉਹ ਲਾਟਰੀ ਜੈਕਪਾਟ ਵਿਚ ਹਿੱਸਾ ਲੈ ਸਕਦੇ ਹਨ। 

ਵੈਕਸੀਨ ਲਗਵਾਉਣ ਵਾਲੇ ਬਾਲਗਾਂ ਲਈ 1 ਮਿਲੀਅਨ ਡਾਲਰ ਮਤਲਬ ਕਰੀਬ 7.35 ਕਰੋੜ ਰੁਪਏ ਦੀ ਲਾਟਰੀ ਸ਼ੁਰੂ ਕੀਤੀ ਗਈ ਹੈ। ਪੰਜ ਵੱਖ-ਵੱਖ ਜੇਤੂਆਂ ਨੂੰ ਰਾਸ਼ੀ ਬਤੌਰ ਇਨਾਮ ਵਿਚ ਦਿੱਤੀ ਜਾਵੇਗੀ। ਇੰਨਾ ਹੀ ਨਹੀਂ ਸਗੋਂ 18 ਸਾਲ ਤੱਕ ਦੇ ਉਮਰ ਵਾਲਿਆਂ ਲਈ ਕਾਲੇਜ ਸਕਾਲਰਸ਼ਿਪ ਵੀ ਜਾਰੀ ਕੀਤੀ ਗਈ ਹੈ। ਗਵਰਨਰ ਮਾਇਕ ਡੇਵਾਇਨ ਦਾ ਮੰਨਣਾ ਹੈ ਕਿ ਇਸ ਯੋਜਨਾ ਦੇ ਬਾਅਦ ਵੈਕਸੀਨ ਲਗਵਾਉਣ ਲਈ ਲੋਕ ਅੱਗੇ ਆਉਣਗੇ ਅਤੇ ਉਹਨਾਂ ਦੀ ਝਿਜ਼ਕ ਵੀ ਦੂਰ ਹੋਵੇਗੀ। ਨਾਲ ਹੀ ਅਸੀਂ ਸਭ ਤੋਂ ਪਹਿਲਾਂ ਟੀਚੇ ਨੂੰ ਹਾਸਲ ਕਰ ਸਕਾਂਗੇ। 

ਪੜ੍ਹੋ ਇਹ ਅਹਿਮ ਖਬਰ - ਸਕਾਟਿਸ਼ ਪਾਰਲੀਮੈਂਟ 'ਚ ਪੈਮ ਗੋਸਲ ਨੇ 'ਗੁਟਕਾ ਸਾਹਿਬ ਤੇ ਮੂਲ ਮੰਤਰ' ਦੇ ਜਾਪ ਨਾਲ ਚੁੱਕੀ ਸਹੁੰ 
 

ਓਹੀਓ ਵਿਚ 23 ਜੂਨ ਤਕ ਟੀਕਾਕਰਨ ਦੀ ਮੁਹਿੰਮ ਚੱਲੇਗੀ। ਇਸ ਦੇ ਤਹਿਤ 12 ਤੋਂ 16 ਸਾਲ ਦੇ ਨੌਜਵਾਨ ਜਿਹੜੇ ਵੈਕਸੀਨ ਲਗਵਾਉਣ ਦੇ ਯੋਗਤਾ ਰੱਖਦੇ ਹਨ ਉਹ ਲਾਟਰੀ ਸਿਸਟਮ ਵਿਚ ਭਾਗ ਨਹੀਂ ਲੈ ਸਕਣਗੇ। ਉਹ ਕਾਲਜ ਅਤੇ ਯੂਨੀਵਰਸਿਟੀ ਵਿਚ 4 ਸਾਲਾਂ ਲਈ ਟਿਊਸ਼ਨ ਅਤੇ ਰਹਿਣ ਦੀ ਵਿਵਸਥਾ ਦਾ ਲਾਭ ਲੈ ਸਕਦੇ ਹਨ।

ਪੜ੍ਹੋ ਇਹ ਅਹਿਮ ਖਬਰ- ਭਾਰਤ ਨੂੰ 'ਘਟੀਆ ਕਵਾਲਿਟੀ' ਦੇ ਆਕਸੀਜਨ ਕੰਸਨਟ੍ਰੇਟਰ ਭੇਜ ਰਿਹਾ ਚੀਨ, ਕੀਮਤ ਵੀ ਲੈ ਰਿਹਾ ਵੱਧ

Vandana

This news is Content Editor Vandana