ਇਸ ਦੇਸ਼ ''ਚ ਹੋ ਰਹੀ ਹੈ ''ਕੋਰੋਨਾ ਪਾਰਟੀ'' ਲੋਕ ਜਾਣਬੁੱਝ ਕੇ ਹੁੰਦੇ ਹਨ ਇਨਫੈਕਟਿਡ

05/09/2020 6:21:36 PM

ਵਾਸ਼ਿੰਗਟਨ (ਬਿਊਰੋ):: ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਮਿਲ ਪਾਇਆ ਹੈ। ਉੱਥੇ ਕੋਰੋਨਾਵਾਇਰਸ ਦੇ ਮਾਮਲੇ ਦੁਨੀਆ ਭਰ ਵਿਚ ਤੇਜ਼ੀ ਨਾਲ ਵੱਧ ਰਹੇ ਹਨ। ਅਮਰੀਕਾ ਇਕ ਅਜਿਹਾ ਦੇਸ਼ ਹੈ ਜਿੱਥੇ ਕੋਰੋਨਾ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਸ਼ਨੀਵਾਰ ਸਵੇਰ ਤੱਕ ਅਮਰੀਕਾ ਵਿਚ ਮੌਤ ਦਾ ਅੰਕੜਾ 78 ਹਜ਼ਾਰ ਦੇ ਪਾਰ ਪਹੁੰਚ ਗਿਆ। ਇਸ ਦੌਰਾਨ ਕਈ ਅਮਰੀਕੀ ਸ਼ਹਿਰਾਂ ਵਿਚ ਲਾਕਡਾਊਨ ਤੋੜਨ ਅਤੇ ਸਮਾਜਿਕ ਦੂਰੀ ਨਾ ਅਪਨਾਉਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਅਮਰੀਕੀ ਅਧਿਕਾਰੀ ਵੀ 'ਕੋਰੋਨਾ ਪਾਰਟੀ' ਨੂੰ ਲੈ ਕੇ ਚਿੰਤਾ ਵਿਚ ਪੈ ਗਏ ਹਨ।

ਏ.ਐੱਫ.ਪੀ. ਦੀ ਰਿਪੋਰਟ ਦੇ ਮੁਤਾਬਕ ਵਾਸ਼ਿੰਗਟਨ ਦੇ ਵਾਲਾ ਵਾਲਾ ਕਾਊਂਟੀ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਖੇਤਰ ਵਿਚ ਕੋਰੋਨਾਵਾਇਰਸ ਦੇ 100 ਅਜਿਹੇ ਮਾਮਲੇ ਸਾਹਮਣੇ ਆਏ ਹਨ ਜੋ ਕੋਰੋਨਾਵਾਇਰਸ ਪਾਰਟੀ ਕਾਰਨ ਫੈਲੇ। ਪਾਰਟੀ ਵਿਚ ਲੋਕਾਂ ਨੇ ਜਾਣ ਬੁੱਝ ਕੇ ਵਾਇਰਸ ਨੂੰ ਫੈਲਾਇਆ। ਵਾਸ਼ਿੰਗਟਨ ਦੇ ਸਿਹਤ ਸੈਕਟਰੀ ਜਾਨ ਵੀਸਮੈਨ ਨੇ ਕਿਹਾ,''ਮਹਾਮਾਰੀ ਦੇ ਵਿਚ ਲੋਕਾਂ ਦਾ ਇਕੱਠਾ ਹੋਣਾ ਖਤਰਨਾਕ ਹੈ। ਇਸ ਨਾਲ ਲੋਕਾਂ ਦੇ ਹਸਪਤਾਲ ਵਿਚ ਭਰਤੀ ਹੋਣ ਦਾ ਖਦਸ਼ਾ ਵੱਧ ਜਾਂਦਾ ਹੈ ਅਤੇ ਮੌਤਾਂ ਵੀ ਹੋ ਸਕਦੀਆਂ ਹਨ।'' ਅਮਰੀਕੀ ਅਧਿਕਾਰੀ ਨੇ ਇਹ ਵੀ ਕਿਹਾ ਕਿ ਕੋਰੋਨਾ ਨਾਲ ਠੀਕ ਹੋ ਚੁੱਕੇ ਲੋਕ ਲੰਬੇ ਸਮੇਂ ਤੱਕ ਦੁਬਾਰਾ ਬੀਮਾਰ ਨਹੀਂ ਪੈਣਗੇ ਇਸ ਦੇ ਬਾਰੇ ਵਿਚ ਫਿਲਹਾਲ ਜਾਣਕਾਰੀ ਨਹੀਂ ਹੈ। ਵੀਸਮੈਨ ਨੇ ਇਹ ਵੀ ਕਿਹਾ ਕਿ ਲੰਬੇ ਸਮੇਂ ਬਾਅਦ ਸਾਡੇ ਸਰੀਰ 'ਤੇ ਵਾਇਰਸ ਦਾ ਕੀ ਅਸਰ ਹੋਵੇਗਾ, ਫਿਲਹਾਲ ਇਸ ਦੇ ਬਾਰੇ ਵਿਚ ਵੀ ਪਤਾ ਨਹੀਂ ਹੈ।

ਬੀਤੇ ਮਹੀਨੇ ਅਮਰੀਕਾ ਦੇ ਸ਼ਿਕਾਗੋ ਵਿਚ ਵੀ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਉਂਦੀ ਇਕ ਪਾਰਟੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਪਾਰਟੀ ਦੇ ਲਈ ਇਕ ਹੀ ਘਰ ਵਿਚ ਸੈਂਕੜੇ ਲੋਕ ਇਕੱਠੇ ਹੋਏ ਸਨ। ਪਾਰਟੀ ਕਰ ਰਹੇ ਲੋਕਾਂ ਨੇ ਖੁਦ ਇਹ ਵੀਡੀਓ ਅਪਲੋਡ ਕੀਤਾ ਸੀ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 1.8 ਕਰੋੜ ਡਾਲਰ ਦੇ ਮਹਿਲ 'ਚ ਰਹਿਣਗੇ ਪ੍ਰਿੰਸ ਹੈਰੀ ਤੇ ਮੇਗਨ 

ਚਿੰਤਾ ਵਾਲੀ ਗੱਲ ਇਹ ਹੈ ਕਿ ਕੋਰੋਨਾਵਾਇਰਸ ਦੇ ਨਾਮ 'ਤੇ ਹੋਣ ਵਾਲੀਆਂ ਪਾਰਟੀਆਂ ਵਿਚ ਜਿਹੜੇ ਲੋਕ ਇਨਫੈਕਟਿਡ ਨਹੀਂ ਹਨ ਉਹ ਵੀ ਪੌਜੀਟਿਵ ਲੋਕਾਂ ਦੇ ਨਾਲ ਬੈਠਦੇ ਹਨ, ਜਿਸ ਨਾਲ ਉਹਨਾਂ ਦੇ ਵੀ ਇਨਫੈਕਟਿਡ ਹੋਣ ਦਾ ਖਦਸ਼ਾ ਵੱਧ ਜਾਂਦਾ ਹੈ। ਸਿਹਤ ਸੈਕਟਰੀ ਜੌਨ ਵੀਸਮੈਨ ਕਹਿੰਦੀ ਹੈ ਕਿ ਇਸ ਤਰ੍ਹਾਂ ਦੇ ਵਤੀਰੇ ਨਾਲ ਮਾਮਲਿਆਂ ਦੀ ਗਿਣਤੀ ਕਾਫੀ ਵੱਧ ਜਾਵੇਗੀ ਅਤੇ ਵਾਸ਼ਿੰਗਟਨ ਤੋਂ ਲਾਕਡਾਊਨ ਹਟਾਉਣ ਵਿਚ ਵੀ ਦੇਰੀ ਹੋਵੇਗੀ। ਵਾਲਾ ਵਾਲਾ ਕਾਊਂਟੀ ਦੀ ਕਮਿਊਨਿਟੀ ਹੈਲਥ ਡਾਇਰੈਕਟਰ ਮੇਘਨ ਡਿਬੋਲਟ ਕਹਿੰਦੀ ਹੈ ਕਿ ਕੰਟ੍ਰੈਕਟ ਟ੍ਰੇਸਿੰਗ ਨਾਲ ਪਤਾ ਚੱਲਦਾ ਹੈ ਕਿ ਕਈ ਇਨਫੈਕਟਿਡ ਲੋਕ ਪਾਰਟੀ ਵਿਚ ਪੌਜੀਟਿਵ ਹੋਣ ਦੇ ਉਦੇਸ਼ ਨਾਲ ਸ਼ਾਮਲ ਹੋਏ ਸਨ। ਉਹਨਾਂ ਨੇ ਕਿਹਾ,''ਸਾਨੂੰ ਨਹੀਂ ਪਤਾ ਕਿ ਇਹ ਪਾਰਟੀ ਕਦੋਂ ਹੋ ਰਹੀ ਹੈ ਮਾਮਲੇ ਸਾਹਮਣੇ ਆਉਣ ਦੇ ਬਾਅਦ ਹੀ ਸਾਨੂੰ ਉਹਨਾਂ ਤੋਂ ਪਤਾ ਚੱਲਦਾ ਹੈ।''

Vandana

This news is Content Editor Vandana