ਅਮਰੀਕਾ ਵਿਖੇ 22 ਤੋਂ 24 ਮਾਰਚ ਤੱਕ ਬਸੰਤ ਰਾਗ ਕੀਰਤਨ ਦਰਬਾਰ ਦਾ ਆਯੋਜਨ

03/15/2019 1:58:31 PM

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ)— ਹਰ ਸਾਲ ਦੀ ਤਰ੍ਹਾਂ ਸਲਾਨਾ ਬਸੰਤ ਰਾਗ ਕੀਰਤਨ ਦਰਬਾਰ ਵਾਰਸ਼ਿਕ ਨਜ਼ਰੀਏ ਨਾਲ ਕਰਵਾਇਆ ਜਾ ਰਿਹਾ ਹੈ। ਬਸੰਤ ਦੀ ਰੁੱਤ ਬਹੁਤ ਹੀ ਸੁਹਾਵਣੀ ਚੱਲ ਰਹੀ ਹੈ। ਜਿਸ ਦੌਰਾਨ ਬਸੰਤ ਰਾਗ ਵਿਚ ਕੀਰਤਨ ਦਰਬਾਰ ਰਾਹੀਂ ਸੰਗਤਾਂ ਨੂੰ ਵੱਖ-ਵੱਖ ਕੀਰਤਨੀ ਜੱਥਿਆਂ ਰਾਹੀਂ 22 ਤੋਂ 24 ਮਾਰਚ ਨੂੰ ਗੁਰੂ ਨਾਨਕ ਫਾਊਂਡੇਸ਼ਨ ਗੁਰਦੁਆਰਾ ਸਿਲਵਰ ਸਪ੍ਰਿੰਗ ਮੈਰੀਲੈਂਡ ਤੋਂ ਸਮਾਗਮ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿੱਥੇ ਸੰਗਤਾਂ ਦਾ ਭਰਵਾਂ ਇਕੱਠ ਹੋਣ ਦੀ ਸੰਭਾਵਨਾ ਹੈ।

ਇੱਥੇ ਜ਼ਿਕਰਯੋਗ ਹੈ ਕਿ ਗੁਰਮਤਿ ਸੰਗੀਤ ਦੀਆਂ ਰਵਾਇਤਾਂ ਅਨੁਸਾਰ ਬਸੰਤ ਰਾਗ ਰਾਹੀਂ ਕੀਰਤਨ ਕੀਤਾ ਜਾਵੇਗਾ। ਇਹ ਪੜਾਅਵਾਰ ਕਰਨ ਦਾ ਉਪਰਾਲਾ ਗੁਰੂ ਨਾਨਕ ਫਾਊਂਡੇਸ਼ਨ ਤੋਂ ਸ਼ੁਰੂ ਹੋਵੇਗਾ, ਮਿਡ-ਡੇ ਭਾਵ 23 ਮਾਰਚ ਨੂੰ ਸਿੱਖ ਸੈਂਟਰ ਆਫ ਵਰਜੀਨੀਆ ਤੇ ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਹੋਵੇਗਾ ਅਤੇ ਆਖਰੀ ਪੜਾਅ ਵਿਚ ਸਿੰਘ ਸਭਾ ਗੁਰਦੁਆਰਾ ਬਰੈਡਨ ਰੋਡ ਫੇਅਰਫੈਕਸ ਵਿਖੇ ਸਮਾਪਤੀ ਕੀਤੀ ਜਾਵੇਗੀ।

ਉੱਘੇ ਰਾਗੀ ਜਥਿਆਂ ਵਿਚ ਪ੍ਰੋ. ਕੁਲਦੀਪ ਸਿੰਘ ਜੀ ਸੈਕਰਾਮੈਂਟੋ, ਭਾਈ ਸਰਵਜੀਤ ਸਿੰਘ ਦੁਰਗ ਵਾਲੇ, ਭਾਈ ਅਮਰਜੀਤ ਸਿੰਘ ਕੈਲੀਫੋਰਨੀਆ, ਭਾਈ ਸ਼ਵਿੰਦਰ ਸਿੰਘ ਮੈਰੀਲੈਂਡ, ਭਾਈ ਕਰਮਜੀਤ ਸਿੰਘ ਨਿਊਜਰਸੀ, ਭਾਈ ਹਰਲਵ ਸਿੰਘ ਲਾਸ ਏਂਜਲਸ, ਭਾਈ ਆਨੰਤਵੀਰ ਸਿੰਘ ਲਾਸ ਏਜਲਸ,ਬੀਬੀ ਗੁਰਮੀਤ ਕੌਰ ਟੋਰਾਂਟੋ, ਭਾਈ ਸੁਰਜੀਤ ਸਿੰਘ ਕੀਨੀਆ, ਭਾਈ ਗੁਰਜੰਟ ਸਿੰਘ ਵਰਜੀਨੀਆ, ਭਾਈ ਸਤਪਾਲ ਸਿੰਘ ਵਰਜੀਨੀਆ, ਭਾਈ ਰਵਿੰਦਰ ਸਿੰਘ ਵਰਜੀਨੀਆ, ਭਾਈ ਜਗਮੋਹਨ ਸਿੰਘ ਜੀ. ਐੱਨ.ਐੱਫ.ਏ. ਵਿਸ਼ੇਸ਼ ਜਥਿਆਂ ਦੇ ਰੂਪ ਵਿਚ ਰੂਹਾਨੀ ਕੀਰਤਨ ਬਸੰਤ ਰਾਗ ਵਿਚ ਪੁੱਜ ਰਹੇ ਹਨ।

Vandana

This news is Content Editor Vandana