US : ਨੌਜਵਾਨ ਨੇ ਸੜਕ 'ਤੇ ਫੈਲੇ ਕਚਰੇ ਨੂੰ ਕੀਤਾ ਸਾਫ, ਮਿਲੀ ਕਾਰ ਤੇ ਸਕਾਲਰਸ਼ਿਪ

06/08/2020 1:11:32 PM

ਵਾਸ਼ਿੰਗਟਨ (ਬਿਊਰੋ): ਸੰਯੁਕਤ ਰਾਜ ਅਮਰੀਕਾ ਵਿਚ ਗੋਰੇ ਪੁਲਸ ਕਰਮੀ ਦੇ ਹੱਥੋਂ ਇਕ ਗੈਰ ਗੋਰੇ ਵਿਅਕਤੀ ਦੀ ਹੱਤਿਆ ਦੇ ਵਿਰੁੱਧ ਤੇਜ਼ ਪ੍ਰਦਰਸ਼ਨ ਹੋ ਰਹੇ ਹਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਸ ਦੇ ਨਾਲ ਝੜਪ ਕੀਤੀ, ਉਹਨਾਂ 'ਤੇ ਬੰਬ ਤੇ ਹੋਰ ਚੀਜ਼ਾਂ ਸੁੱਟੀਆਂ ਅਤੇ ਸਾਮਾਨ ਵੀ ਸਾੜਿਆ। ਇਸ ਕਾਰਨ ਸੜਕਾਂ 'ਤੇ ਚਾਰੇ ਪਾਸੇ ਕੂੜਾ ਖਿਲਰਿਆ ਹੋਇਆ ਸੀ। ਇਸ ਦੌਰਾਨ 18 ਸਾਲਾ ਇਕ ਨੌਜਵਾਨ ਨੇ ਇਸ ਦੇ ਬਾਰੇ ਵਿਚ ਕੁਝ ਕਰਨ ਦਾ ਫੈਸਲਾ ਲਿਆ। ਐਂਟੋਨਿਓ ਗਵਿਨ ਜੂਨੀਅਰ ਨੇ ਇਕ ਝਾੜੂ ਚੁੱਕਿਆ ਅਤੇ ਕਚਰਾ ਬੈਗ ਲੈ ਕੇ ਨਿਊਯਾਰਕ ਦੇ ਰਾਜ ਵਿਚ ਆਪਣੇ ਗ੍ਰਹਿ ਨਗਰ ਬਫੇਲੋ ਦੀਆਂ ਸੜਕਾਂ ਦੀ ਸਫਾਈ ਸ਼ੁਰੂ ਕਰ ਦਿੱਤੀ।

ਸਮਾਚਾਰ ਏਜੰਸੀ ਸੀ.ਐੱਨ.ਐੱਨ. ਨੇ ਦੱਸਿਆ ਕਿ ਨੌਜਵਾਨ ਗਵਿਨ ਸੋਮਵਾਰ ਸਵੇਰੇ 2 ਵਜੇ ਸ਼ੁਰੂ ਹੋਇਆ ਅਤੇ ਅਗਲੇ 10 ਘੰਟ ਤੱਕ ਬਿਨਾਂ ਰੁਕੇ ਸਫਾਈ ਕਰਦਾ ਰਿਹਾ। ਇਹ ਗੱਲ ਜਲਦੀ ਹੀ ਸਾਰੇ ਪਾਸੇ ਫੈਲ ਗਈ ਅਤੇ ਗਵਿਨ ਸਮਾਚਰ ਚੈਨਲਾਂ ਵਿਚ ਛਾ ਗਿਆ। ਗਵਿਨ ਦੇ ਇਸ ਕਦਮ ਨੂੰ ਦੇਖਦੇ ਹੋਏ ਉੱਥੇ ਰਹਿਣ ਵਾਲੇ ਵਸਨੀਕਾਂ ਵਿਚੋਂ ਇਕ ਮੇਟ ਬਲਾਕ ਨੇ ਗਵਿਨ ਨੂੰ ਆਪਣੀ ਸਾਲ 2004 ਦੀ ਲਾਲ ਮਸਟੈਂਗ ਕਾਰ ਤੋਹਫੇ ਵਿਚ ਦੇਣ ਦਾ ਫੈਸਲਾ ਲਿਆ। 

ਪੜ੍ਹੋ ਇਹ ਅਹਿਮ ਖਬਰ- ਪਰਿਵਾਰ ਤੇ ਦੋਸਤਾਂ ਵੱਲੋਂ ਜੌਰਜ ਫਲਾਈਡ ਨੂੰ ਆਖਰੀ ਸ਼ਰਧਾਂਜਲੀ ਦੇਣ ਦੀ ਤਿਆਰੀ ਸ਼ੁਰੂ

ਇਕ ਹੋਰ ਸਥਾਨਕ ਕਾਰੋਬਾਰੀ ਨੇ ਉਸ ਕਾਰ ਦੀ ਇੰਸ਼ੋਰੈਂਸ ਨੂੰ ਇਕ ਸਾਲ ਹੋਰ ਫ੍ਰੀ ਵਿਚ ਦੇਣ ਦਾ ਐਲਾਨ ਕੀਤਾ। ਬਫੇਲੋ ਦੇ ਇਕ ਕਾਲਜ ਨੇ ਗਵਿਨ ਨੂੰ ਸਕਾਲਰਸ਼ਿਪ ਦਿੱਤੀ ਹੈ, ਜਿੱਥੇ ਉਸ ਨੇ ਬਿਜ਼ਨੈੱਸ ਦਾ ਅਧਿਐਨ ਕਰਨ ਦੀ ਯੋਜਨਾ ਬਣਾਈ। ਇੱਥੇ ਦੱਸ ਦਈਏ ਕਿ ਸ਼ਨੀਵਾਰ ਨੂੰ ਬਫੇਲੋ ਵਿਚ ਵੀ ਸੰਯੁਕਤ ਰਾਜ ਅਮਰੀਕਾ ਦੇ ਕਈ ਸ਼ਹਿਰਾਂ ਦੀ ਤਰ੍ਹਾਂਹਨੇਰੇ ਦੇ ਬਾਅਦ ਲੁੱਟ-ਖੋਹ ਹੋਈ। ਉੱਥੇ 25 ਮਈ ਨੂੰ ਮਿਨੇਪੋਲਿਸ ਵਿਚ  ਪੁਲਸ ਹਿਰਾਸਤ ਵਿਚ ਇਕ ਗੈਗ ਗੋਰੇ ਵਿਅਕਤੀ ਜੌਰਜ ਫਲਾਈਡ ਦੀ ਮੌਤ ਦੇ ਬਾਅਦ ਵੱਡੀ ਗਿਣਤੀ ਵਿਚ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ। ਇਸ ਘਟਨਾ ਨੇ ਅਮਰੀਕਾ ਦੇ 52 ਸਾਲਾਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਹਿੰਸਕ ਪ੍ਰਦਰਸ਼ਨਾਂ ਨੂੰ ਹਵਾ ਦਿੱਤੀ ਹੈ। ਇਸ ਤੋਂ ਪਹਿਲਾਂ ਮਾਰਟੀਨ ਲੂਥਰ ਕਿੰਗ ਦੀ ਹੱਤਿਆ ਦੇ ਬਾਅਦ ਇੰਨੇ ਵੱਡੇ ਪੱਧਰ 'ਤੇ ਹਿੰਸਾ ਹੋਈ ਸੀ।
 

Vandana

This news is Content Editor Vandana