ਅਮਰੀਕੀ ਸਾਂਸਦ ਨੇ ਨਾਟੋ ਪਲੱਸ 5 ਦੇਸ਼ਾਂ ''ਚ ਭਾਰਤ ਨੂੰ ਸ਼ਾਮਲ ਕਰਨ ਦਾ ਕੀਤਾ ਸਮਰਥਨ

12/13/2019 5:05:01 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਇਕ ਸੀਨੀਅਰ ਸਾਂਸਦ ਨੇ ਭਾਰਤ ਨੂੰ ਨਾਟੋ ਪਲੱਸ 5 ਦੇਸ਼ਾਂ ਦੇ ਸਮੂਹ ਵਿਚ ਸ਼ਾਮਲ ਕਰਨ ਲਈ ਰਾਸ਼ਟਰੀ ਰੱਖਿਆ ਅਥਾਰਿਟੀ ਕਾਨੂੰਨ (ਐੱਨ.ਡੀ.ਏ.ਏ.) ਵਿਚ ਸੋਧ ਦਾ ਸਮਰਥਨ ਕਰ ਕੇ ਨਵੀਂ ਦਿੱਲੀ ਦੇ ਨਾਲ ਮਜ਼ਬੂਤ ਰੱਖਿਆ ਸੰਬੰਧਾਂ 'ਤੇ ਜ਼ੋਰ ਦਿੱਤਾ ਹੈ। ਕੁਝ ਮਹੀਨੇ ਪਹਿਲਾਂ ਅਮਰੀਕੀ ਸੈਨੇਟ ਨੇ ਇਕ ਕਾਨੂੰਨ ਪਾਸ ਕੀਤਾ ਸੀ ਜਿਸ ਵਿਚ ਰੱਖਿਆ ਸਹਿਯੋਗ ਵਧਾਉਣ ਲਈ ਭਾਰਤ ਨੂੰ ਅਮਰੀਕਾ ਦੇ ਨਾਟੋ ਸਹਿਯੋਗੀਆਂ ਅਤੇ ਇਜ਼ਰਾਈਲ ਤੇ ਦੱਖਣੀ ਕੋਰੀਆ ਜਿਹੇ ਦੇਸ਼ਾਂ ਦੇ ਬਰਾਬਰ ਧਿਆਨ ਦੇਣ ਦੀ ਵਿਵਸਥਾ ਹੈ। 

ਸਦਨ ਦੇ ਵਿਦੇਸ਼ ਮਾਮਲਿਆਂ ਦੇ ਏਸ਼ੀਆ ਪ੍ਰਸ਼ਾਂਤ, ਪ੍ਰਸ਼ਾਂਤ ਖੇਤਰ ਅਤੇ ਪਰਮਾਣੂ ਗੈਰ ਪ੍ਰਸਾਰਣ 'ਤੇ ਉਪ ਕਮੇਟੀ ਦੇ ਬਾਹਰ ਜਾਣ ਵਾਲੇ ਪ੍ਰਧਾਨ ਬ੍ਰੈਡ ਸ਼ਰਮਨ ਨੇ ਕਿਹਾ,''ਭਾਰਤ ਦੇ ਨਾਲ ਸਾਡੇ ਰੱਖਿਆ ਸੰਬੰਧ ਵੱਧ ਰਹੇ ਹਨ। ਅਸੀਂ ਕਿਸੇ ਹੋਰ ਦੇਸ਼ ਦੇ ਮੁਕਾਬਲੇ ਭਾਰਤ ਦੇ ਨਾਲ ਜ਼ਿਆਦਾ ਸੰਯੁਕਤ ਅਭਿਆਸ ਕਰਦੇ ਹਾਂ। ਅਸੀਂ ਨਿਸ਼ਚਿਤ ਤੌਰ 'ਤੇ ਭਾਰਤ ਨੂੰ ਜ਼ਿਆਦਾ ਰੱਖਿਆ ਸਮਾਨ ਵੇਚ ਰਹੇ ਹਾਂ।'' ਉਹਨਾਂ ਨੇ ਵੀਰਵਾਰ ਨੂੰ ਇਕ ਪ੍ਰੋਗਰਾਮ ਵਿਚ ਕਿਹਾ ਕਿ ਉਹ ਇਸ ਸਾਲ ਦੀ ਸੁਰੂਆਤ ਵਿਚ ਆਪਣੇ ਸਾਥੀ ਜੋਅ ਵਿਲਸਨ ਵੱਲੋਂ ਉਸ ਬਿੱਲ ਨੂੰ ਪੇਸ਼ ਕਰਨ ਵਿਚ ਉਹਨਾਂ ਦੇ ਨਾਲ ਸਨ ਜਿਸ ਵਿਚ ਅਮਰੀਕਾ ਦੇ ਕਰੀਬੀ ਨਾਟੋ ਸਹਿਯੋਗੀਆਂ ਆਸਟ੍ਰੇਲੀਆ, ਨਿਊਜ਼ੀਲੈਂਡ, ਜਾਪਾਨ, ਦੱਖਣੀ ਕੋਰੀਆ ਅਤੇ ਇਜ਼ਰਾਈਲ ਦੀ ਹੀ ਸ਼੍ਰੇਣੀ ਵਿਚ ਭਾਰਤ ਨੂੰ ਸ਼ਾਮਲ ਕਰ ਕੇ ਉਸ ਨੂੰ ਹਥਿਆਰ ਵੇਚਣ ਦੀ ਪ੍ਰਕਿਰਿਆ ਤੇਜ਼ ਕਰਨ ਦੀ ਵਿਵਸਥਾ ਹੈ।

Vandana

This news is Content Editor Vandana