ਖੋਜ ਕਰਤਾਵਾਂ ਦਾ ਦਾਅਵਾ, ਕੋਰੋਨਾ ਪੀੜਤ ਬੱਚਿਆਂ ਦਾ ਦੋ ਹਫਤੇ ''ਚ ਠੀਕ ਹੋਣਾ ਸੰਭਵ

04/23/2020 6:14:12 PM

ਵਾਸ਼ਿੰਗਟਨ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਨੇ ਹਰ ਉਮਰ ਵਰਗ ਦੇ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਹੈ।ਉੱਥੇ ਕੋਵਿਡ-19 ਨਾਲ ਪੀੜਤ ਬੱਚਿਆਂ ਵਿਚ ਜ਼ਿਆਦਾਤਰ ਹਲਕੇ ਲੱਛਣ ਹੀ ਦਿਖਾਈ ਦਿੰਦੇ ਹਨ। ਲੋੜ ਪੈਣ 'ਤੇ ਇਲਾਜ ਦੀ ਸਥਿਤੀ ਵਿਚ ਇਕ ਤੋਂ ਦੋ ਹਫਤਿਆਂ ਦੇ ਅੰਦਰ ਬੱਚਿਆਂ ਦਾ ਪੂਰੀ ਤਰ੍ਹਾਂ ਠੀਕ ਹੋ ਜਾਣਾ ਵੀ ਸੰਭਵ ਹੈ। ਇਹ ਗੱਲ ਵਿਭਿੰਨ ਅਧਿਐਨਾਂ ਦੀ ਸਮੀਖਿਆ ਦੇ ਬਾਅਦ ਸਾਹਮਣੇ ਆਈ ਹੈ ਜੋ ਬੱਚਿਆਂ ਵਿਚ ਇਸ ਮਹਾਮਾਰੀ ਦੇ ਲੱਛਣਾਂ ਅਤੇ ਨਤੀਜਿਆਂ ਦੇ ਬਾਰੇ ਵਿਚ ਦੱਸਦੀ ਹੈ। 

ਜਰਨਲ ਆਫ ਅਮੇਰਿਕਨ ਮੈਡੀਕਲ ਐਸੋਸੀਏਸ਼ਨ ਨੇ 18 ਅਧਿਐਨਾਂ ਦਾ ਮੁਲਾਂਕਣ ਕੀਤਾ ਜਿਸ ਵਿਚ ਚੀਨ ਅਤੇ ਸਿੰਗਾਪੁਰ ਤੋਂ 1063 ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਇਹਨਾਂ ਵਿਚੋਂ ਜ਼ਿਆਦਾਤਰ ਮਰੀਜ਼ ਕੋਰੋਨਾਵਾਇਰਸ ਦੀ ਚਪੇਟ ਵਿਚ ਆਏ ਬੱਚੇ ਸਨ। ਖੋਜ ਕਰਤਾਵਾਂ ਦੇ ਮੁਤਾਬਕ ਕੋਰੋਨਾਵਾਇਰਸ ਨਾਲ ਪੀੜਤ ਬੱਚਿਆਂ ਵਿਚ ਬੁਖਾਰ, ਸੁੱਕੀ ਖੰਘ ਅਤੇ ਥਕਾਵਟ ਜਿਹੇ ਲੱਛਣ ਸਨ ਜਾਂ ਉਹਨਾਂ ਵਿਚ ਇਨਫੈਕਸ਼ਨ ਦੇ ਲੱਛਣ ਹੀ ਨਹੀਂ ਸਨ। ਇਟਲੀ ਸਥਿਤ ਪਾਵੀਯਾ ਯੂਨੀਵਰਸਿਟੀ ਦੇ ਖੋਜ ਕਰਤਾ ਵੀ ਇਸ ਅਧਿਐਨ ਵਿਚ ਸ਼ਾਮਲ ਰਹੇ। 

ਖੋਜ ਕਰਤਾਵਾਂ ਨੇ ਕਿਹਾ ਕਿ ਸਿਰਫ ਇਕ ਬੱਚੇ ਨੂੰ ਨਿਮੋਨੀਆ ਸੀ ਜਿਸ ਦੀ ਹਾਲਤ ਸਦਮੇ ਅਤੇ ਕਿਡਨੀ ਦੇ ਕੰਮ ਨਾ ਕਰਨ ਕਾਰਨ ਜਟਿਲ ਹੋ ਗਈ। ਭਾਵੇਂਕਿ ਆਈ.ਸੀ.ਯੂ. ਵਿਚ ਉਸ ਦਾ ਇਲਾਜ ਸਫਲ ਹੋਇਆ। ਵਿਗਿਆਨੀਆਂ ਨੇ ਅਧਿਐਨ ਦੇ ਮੁਲਾਂਕਣ ਵਿਚ ਕਿਹਾ ਕਿ ਕੋਰੋਨਾਵਾਇਰਸ ਨਾਲ ਇਨਫੈਕਟਿਡ ਜ਼ਿਆਦਾਤਰ ਬੱਚੇ ਹਸਪਤਾਲ ਵਿਚ ਭਰਤੀ ਸਨ ਅਤੇ ਲੱਛਣ ਦਿਸਣ ਵਾਲੇ ਬੱਚਿਆਂ ਨੂੰ ਮੁੱਖ ਤੌਰ 'ਤੇ ਦਵਾਈਆਂ ਦਿੱਤੀਆਂ ਗਈਆਂ ਅਤੇ ਜ਼ੀਰੋ ਤੋਂ 9 ਸਾਲ ਤੱਕ ਦੀ ਉਮਰ ਦੇ ਇਹਨਾਂ ਬੱਚਿਆਂ ਵਿਚੋਂ ਕਿਸੇ ਦੀ ਮੌਤ ਨਹੀਂ ਹੋਈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਕੋਰੋਨਾ ਕਾਰਨ ਗਈ ਸ਼ਖਸ ਦੀ ਨੌਕਰੀ, ਹੁਣ ਲੱਗੀ 24 ਕਰੋੜ ਦੀ ਲਾਟਰੀ

ਖੋਜ ਕਰਤਾਵਾਂ ਦਾ ਮੰਨਣਾ ਹੈ ਕਿ ਮਰੀਜ਼ਾਂ ਵਿਚ ਬੀਮਾਰੀ ਦੀ ਮੈਡੀਕਲ ਵਿਸ਼ੇਸ਼ਤਾ ਅਤੇ ਗੰਭੀਰਤਾ ਨੂੰ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈ। ਉਹਨਾਂ ਨੇ ਕਿਹਾ ਕਿ ਬਾਲਗਾਂ ਦੇ ਬਾਰੇ ਵਿਚ ਜਿੱਥੇ ਡਾਟਾ ਉਪਲਬਧ ਹੈ ਉੱਥੇ ਸਾਰਸ-ਕੋਵਿ-2 ਨਾਲ ਇਨਫੈਕਟਿਡ ਬੱਚਿਆਂ ਦੇ ਬਾਰੇ ਵਿਚ ਸੀਮਤ ਵਿਸ਼ਲੇਸ਼ਣ ਰਿਪੋਰਟ ਹੈ। ਇਸ ਪ੍ਰਸੰਗ ਵਿਚ ਕੋਵਿਡ-19 ਦਾ ਮੌਜੂਦਾ ਸਮੀਖਿਆ ਅਧਿਐਨ ਮੈਡੀਕਲ ਵਿਸ਼ੇਸ਼ਤਾਵਾਂ, ਜਾਂਚ ਪਰੀਖਣਾਂ, ਮੌਜੂਦਾ ਮੈਡੀਕਲ ਪ੍ਰਬੰਧਨ ਅਤੇ ਰੋਗ ਨਿਦਾਨ 'ਤੇ ਪ੍ਰਕਾਸ਼ ਪਾਉਂਦਾ ਹੈ। ਖੋਜ ਕਰਤਾਵਾਂ ਨੇ ਕਿਹਾ ਕਿ ਬੁਖਾਰ ਅਤੇ ਖੰਘ ਪ੍ਰਮੁੱਖ ਲੱਛਣ ਸਨ। ਇਹ ਦੋਵੇਂ ਲੱਛਣ ਸਾਰੇ 6 ਅਧਿਐਨਾਂ ਵਿਚ ਸਾਹਮਣੇ ਆਏ। 13 ਮਹੀਨੇ ਦੇ ਬੱਚੇ ਨਾਲ ਸਬੰਧਤ ਇਕੋਇਕ ਮਾਮਲੇ ਵਿਚ ਗੰਭੀਰ ਲੱਛਣ ਸਨ।
 

Vandana

This news is Content Editor Vandana