ਬੀਬੀਆਂ ਦਾ ਗੈਰ ਜ਼ਰੂਰੀ ਆਪਰੇਸ਼ਨ ਕਰਨ ਦੇ ਮਾਮਲੇ ''ਚ ਡਾਕਟਰ ਨੂੰ 465 ਸਾਲ ਦੀ ਸਜ਼ਾ

11/12/2020 6:04:10 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਵਰਜੀਨੀਆ ਵਿਚ ਇਕ ਡਾਕਟਰ ਨੂੰ ਮਰੀਜ਼ਾਂ ਦਾ ਗੈਰ ਜ਼ਰੂਰੀ ਆਪਰੇਸ਼ਨ ਕਰਨ ਦੇ ਦੋਸ਼ ਵਿਚ 465 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ ਹੈ ਕਿ ਗਾਇਨੋਲੌਜੀਸਟ (ਬੀਬੀ ਰੋਗ ਮਾਹਰ) ਅਜਿਹੇ ਮਰੀਜ਼ਾਂ ਦਾ ਵੀ ਆਪਰੇਸ਼ਨ ਕਰ ਦਿੰਦਾ ਸੀ, ਜਿਸ ਨੂੰ ਆਪਰੇਸ਼ਨ ਦੀ ਲੋੜ ਨਹੀਂ ਹੁੰਦੀ ਸੀ। ਅਮਰੀਕਾ ਦੇ ਨਿਆਂ ਵਿਭਾਗ ਨੇ ਸੋਮਵਾਰ ਨੂੰ ਮਰੀਜ਼ਾਂ 'ਤੇ ਸਰਜਰੀ ਕਰਾਉਣ ਲਈ ਦਬਾਅ ਬਣਾਉਣ ਦੇ ਦੋਸ਼ ਵਿਚ ਡਾਕਟਰ ਜਾਵੇਦ ਪਰਵੇਜ਼ ਨੂੰ ਦੋਸ਼ੀ ਠਹਿਰਾਇਆ। ਅਦਾਲਤ ਨੇ ਮੰਨਿਆ ਕਿ ਡਾਕਟਰ ਨੇ ਨਿੱਜੀ ਅਤੇ ਸਰਕਾਰੀ ਬੀਮਾ ਕੰਪਨੀਆਂ ਨੂੰ ਲੱਖਾਂ ਡਾਲਰ ਦਾ ਬਿੱਲ ਦੇ ਕੇ ਕਾਫੀ ਪੈਸੇ ਕਮਾਏ। 

ਘੱਟੋ-ਘੱਟ 2010 ਦੇ ਬਾਅਦ ਤੋਂ ਉਸ ਦੇ ਇਸ ਕੰਮ ਵਿਚ ਕਾਫੀ ਤੇਜ਼ੀ ਆ ਗਈ ਸੀ। ਅਦਾਲਤ ਦੇ ਰਿਕਾਰਡ ਤੋਂ ਪਤਾ ਚੱਲਦਾ ਹੈ ਕਿ ਉਸ ਨੇ ਗਰਭਵਤੀ ਬੀਬੀਆਂ ਨੂੰ ਆਪਰੇਸ਼ਨ ਦੇ ਜ਼ਰੀਏ ਡਿਲੀਵਰੀ ਕਰਾਉਣ ਲਈ ਪ੍ਰੇਰਿਤ ਕੀਤਾ। Optional Irreversible Sterilization ਉਡੀਕ ਮਿਆਦ ਦੀ ਉਸ ਨੇ ਉਲੰਘਣਾ ਕੀਤੀ। ਇਸ ਦੇ ਬਦਲੇ ਉਸ ਨੇ ਹਜ਼ਾਰਾਂ ਡਾਲਰ ਦੀਆਂ ਬੀਮਾ ਕੰਪਨੀਆਂ ਨੂੰ ਬਿੱਲ ਦਿੱਤਾ, ਜੋ ਉਸ ਨੇ ਗੈਰ ਜ਼ਰੂਰੀ ਤੌਰ 'ਤੇ ਕੀਤਾ ਸੀ। ਅਦਾਲਤ ਦੇ ਰਿਕਾਰਡ ਦੇ ਮੁਤਾਬਕ, ਪਰਵੇਜ਼ ਆਪਣੇ ਮਰੀਜ਼ਾਂ ਨੂੰ ਦੱਸਦੇ ਸਨ ਕਿ ਸਰਜਰੀ ਜ਼ਰੂਰੀ ਸੀ ਅਤੇ ਕੁਝ ਉਦਾਹਰਨਾਂ ਵਿਚ ਉਸ ਨੇ ਕੈਂਸਰ ਦੇ ਪ੍ਰਸਾਰ ਤੋਂ ਬਚਣ ਲਈ ਮਰੀਜ਼ਾਂ ਨੂੰ ਅਜਿਹਾ ਕਰਨ ਦੀ ਨਸੀਹਤ ਵੀ ਦਿੱਤੀ ਸੀ। 

ਪੜ੍ਹੋ ਇਹ ਅਹਿਮ ਖਬਰ- ਪਾਕਿ : ਰਾਸ਼ਟਰਪਤੀ ਭਵਨ 'ਚ ਕਾਰਕੁੰਨ ਬੀਬੀ ਨਾਲ ਸ਼ਰਮਨਾਕ ਹਰਕਤ, ਕੀਤੀ ਨਿਆਂ ਦੀ ਮੰਗ

ਐੱਫ.ਬੀ.ਆਈ. ਦੇ ਨੌਰਫੌਕ ਫੀਲਡ ਆਫਿਸ ਦੇ ਇੰਚਾਰਜ ਵਿਸ਼ੇਸ਼ ਏਜੰਟ ਕਾਰਲ ਸ਼ੂਮਨ ਨੇ ਇਕ ਬਿਆਨ ਵਿਚ ਕਿਹਾ,''ਡਾਕਟਰ, ਅਥਾਰਿਟੀ ਦੇ ਲੋਕ ਅਤੇ ਭਰੋਸੇਵੰਦ ਅਹੁਦਿਆਂ 'ਤੇ ਬੈਠ ਲੋਕ ਆਪਣੇ ਮਰੀਜ਼ਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਦੀ ਸਹੁੰ ਚੁੱਕਦੇ ਹਨ।'' ਗੈਰ ਜ਼ਰੂਰੀ, ਹਮਲਾਵਰ ਮੈਡੀਕਲ ਪ੍ਰਕਿਰਿਆਵਾਂ ਦੇ ਨਾਲ, ਡਾਕਟਰ ਪਰਵੇਜ਼ ਨੇ ਨਾ ਸਿਰਫ ਆਪਣੇ ਮਰੀਜ਼ਾਂ ਨੂੰ ਸਥਾਈ ਮੁਸ਼ਕਲਾਂ, ਦਰਦ ਅਤੇ ਚਿੰਤਾ ਦਾ ਕਾਰਨ ਬਣਾਇਆ ਸਗੋਂ ਉਸ ਨੇ ਉਹਨਾਂ ਦੇ ਜੀਵਨ ਦੇ ਸਭ ਤੋਂ ਨਿੱਜੀ ਹਿੱਸੇ 'ਤੇ ਹਮਲਾ ਕੀਤਾ ਅਤੇ ਉਹਨਾਂ ਦਾ ਭਵਿੱਖ ਲੁੱਟ ਲਿਆ।''

Vandana

This news is Content Editor Vandana