ਬਿਨਾਂ ਫੇਸ ਮਾਸਕ ਪਹਿਨੇ ਟਰੰਪ ਪਹੁੰਚੇ ਰੈਲੀ ''ਚ, ਕੀਤਾ ਇਹ ਦਾਅਵਾ

06/21/2020 5:58:36 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਬਿਆਨਬਾਜ਼ੀ ਕਾਰਨ ਅਕਸਰ ਸੁਰਖੀਆਂ ਵਿਚ ਰਹਿੰਦੇ ਹਨ। ਇਸ ਵਾਰ ਟਰੰਪ ਫਿਰ ਸੁਰਖੀਆਂ ਵਿਚ ਹਨ ਪਰ ਆਪਣੇ ਬਿਆਨ ਕਾਰਨ ਨਹੀਂ ਸਗੋਂ ਰੈਲੀ ਵਿਚ ਬਿਨਾਂ ਫੇਸ ਮਾਸਕ ਲਗਾਏ ਪਚੁੰਚਣ ਕਾਰਨ। ਅਮਰੀਕਾ ਦੇ ਓਕਲਾਹੋਮਾ ਸੂਬੇ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਹ ਚੁਣਾਵੀ ਰੈਲੀ ਸੁਰਖੀਆਂ ਵਿਚ ਹੈ। ਇਸ ਰੈਲੀ ਵਿਚ ਟਰੰਪ ਨੇ ਕੋਰੋਨਾਵਾਇਰਸ ਦੇ ਲਈ ਜਾਰੀ ਪ੍ਰੋਟੋਕਾਲ ਦੀ ਉਲੰਘਣਾ ਕੀਤੀ।ਰੈਲੀ ਵਿਚ ਟਰੰਪ ਬਿਨਾਂ ਫੇਸ ਮਾਸਕ ਪਹਿਨੇ ਹੀ ਮੰਚ 'ਤੇ ਪਹੁੰਚ ਗਏ। ਇੰਨਾ ਹੀ ਨਹੀਂ ਰੈਲੀ ਵਿਚ ਪਹੁੰਚੇ ਹਜ਼ਾਰਾਂ ਲੋਕਾਂ ਨੇ ਟਰੰਪ ਦੀ ਨਕਲ ਕਰਦਿਆਂ ਫੇਸ ਮਾਸਕ ਨਹੀਂ ਪਹਿਨਿਆ ਹੋਇਆ ਸੀ।

ਸ਼ੁੱਕਰਵਾਰ ਨੂੰ ਟਰੰਪ ਨੇ ਆਪਣੇ ਇਕ ਇੰਟਰਵਿਊ ਵਿਚ ਕਿਹਾ ਕਿ ਉਹ ਰੈਲੀ ਵਿਚ ਫੇਸ ਮਾਸਕ ਨਹੀਂ ਪਾਉਣਗੇ। ਉਹਨਾਂ ਨੇ ਸਾਫ ਕੀਤਾ ਕਿ ਉਹ ਅਜਿਹਾ ਵਿਰੋਧ ਵਜੋਂ ਨਹੀਂ ਕਰ ਰਹੇ ਹਨ। ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਟਰੰਪ ਨੇ ਕਿਹਾ ਕਿ ਹੁਣ ਮੈਨੂੰ ਕੋਰੋਨਾ ਦਾ ਕੋਈ ਖਤਰਾ ਨਹੀਂ ਹੈ। ਇੱਥੇ ਦੱਸ ਦਈਏ ਕਿ ਟਰੰਪ 2020 ਵਿਚ ਦੇਸ਼ ਵਿਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਤਹਿਤ ਚੋਣ ਪ੍ਰਚਾਰ ਦੇ ਲਈ ਓਕਲਾਹੋਮਾ ਸੂਬੇ ਦੀ ਤੁਲਸਾ ਦੀ ਰੈਲੀ ਵਿਚ ਸ਼ਾਮਲ ਹੋਣ ਗਏ ਸਨ।

ਟਰੰਪ ਦਾ ਰੈਲੀ ਵਿਚ ਬਿਨਾਂ ਫੇਸ ਮਾਸਕ ਪਹਿਨੇ ਆਉਣਾ ਰੋਗ ਕੰਟਰੋਲ ਰੋਕਥਾਮ ਕੇਂਦਰ (ਸੀ.ਡੀ.ਸੀ.) ਅਤੇ ਸਥਾਨਕ ਜਨਤਕ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਵਿਰੁੱਧ ਹੈ। ਰੈਲੀ ਦਾ ਇਹ ਫੈਸਲਾ ਜਨਤਕ ਸਿਹਤ ਅਧਿਕਾਰੀਆਂਦੇ ਨਿਯਮਾਂ ਦੇ ਉਲਟ ਸੀ। ਅਮਰੀਕਾ ਵਿਚ ਕੋਰੋਨਾਵਾਇਰਸ ਦੇ ਜ਼ਬਰਦਸਤ ਪ੍ਰਸਾਰ ਦੇ ਬਾਵਜੂਦ ਰਾਸ਼ਟਰਪਤੀ ਟਰੰਪ ਦੀ ਤੁਲਸਾ ਰੈਲੀ ਵਿਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਲੋਕਾਂ ਨੇ ਚਿਹਰੇ 'ਤੇ ਮਾਸਕ ਨਾ ਪਾਉਣ ਦਾ ਵਿਕਲਪ ਚੁਣਿਆ ਸੀ। ਰੈਲੀ ਵਿਚ ਸ਼ਾਮਲ 19,000 ਲੋਕਾਂ ਨੂੰ ਚਿਹਰੇ 'ਤੇ ਮਾਸਕ ਨਾ ਪਹਿਨੇ ਹੋਏ ਦਿਖਾਇਆ ਗਿਆ ਹੈ। 

ਇਸ ਚੁਣਾਵੀ ਰੈਲੀ ਵਿਚ ਟਰੰਪ ਨੇ ਚੀਨ 'ਤੇ ਨਿਸ਼ਾਨਾ ਵਿੰਨ੍ਹਿਦਆਂ ਹੋਇਆ ਕਿਹਾ ਕਿ ਮੈਂ ਕੋਰੋਨਾ ਤੋਂ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ ਹੈ। ਉਹਨਾਂ ਨੇ ਕਿਹਾ ਕਿ ਮੈਂ ਜਨਵਰੀ ਵਿਚ ਹਜ਼ਾਰਾਂ ਚੀਨੀ ਲੋਕਾਂ ਨੂੰ ਅਮਰੀਕਾ ਆਉਣ ਤੋਂ ਰੋਕ ਦਿੱਤਾ ਸੀ। ਇਸ ਮੌਕੇ ਟਰੰਪ ਨੇ ਵਿਰੋਧੀ ਧਿਰ 'ਤੇ ਵੀ ਹਮਲਾ ਬੋਲਿਆ। ਉਹਨਾਂ ਨੇ ਕਿਹਾ ਕਿ ਡੈਮੋਕ੍ਰੇਟਸ ਅਤੇ ਕੱਟੜਪੰਧੀ ਨੇਤਾਵਾਂ ਨੇ ਕੋਰੋਨਾ ਮਹਾਮਾਰੀ ਨੂੰ ਲੈਕੇ ਫਰਜ਼ੀ ਖਬਰਾਂ ਫੈਲਾਈਆਂ ਹਨ।

Vandana

This news is Content Editor Vandana