ਅਮਰੀਕਾ: CDC ਨੇ ਬਜ਼ੁਰਗਾਂ ਤੇ ਉੱਚ ਜ਼ੋਖਮ ਵਾਲੇ ਵਿਅਕਤੀਆਂ ਲਈ ਫਾਈਜ਼ਰ ਬੂਸਟਰ ਖੁਰਾਕ ''ਤੇ ਲਗਾਈ ਮੋਹਰ

09/24/2021 10:33:35 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਏਜੰਸੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸਨ (ਸੀ.ਡੀ.ਸੀ.) ਦੁਆਰਾ ਇਸ ਦੇ ਸਲਾਹਕਾਰਾਂ ਵੱਲੋਂ ਸਿਫਾਰਸ਼ ਕੀਤੇ ਜਾਣ ਦੇ ਬਾਅਦ ਸਰਬਸੰਮਤੀ ਨਾਲ 65 ਸਾਲ ਤੋਂ ਵੱਧ ਉਮਰ ਦੇ ਸਾਰੇ ਅਮਰੀਕੀਆਂ ਦੇ ਨਾਲ-ਨਾਲ ਨਰਸਿੰਗ ਹੋਮ ਦੇ ਗੰਭੀਰ ਸਿਹਤ ਸਮੱਸਿਆਵਾਂ ਵਾਲੇ ਵਸਨੀਕਾਂ ਲਈ ਫਾਈਜ਼ਰ-ਬਾਇਓਨਟੇਕ ਦੀ ਕੋਵਿਡ -19 ਟੀਕੇ ਦੀ ਤੀਜੀ ਬੂਸਟਰ ਖੁਰਾਕਾਂ 'ਤੇ ਮੋਹਰ ਲੱਗਾ ਦਿੱਤੀ ਹੈ। ਸੀ.ਡੀ.ਸੀ. ਦੇ ਇਸ ਫੈਸਲੇ ਨਾਲ ਫਾਈਜ਼ਰ ਵੈਕਸੀਨ ਦੀਆਂ ਦੋ ਖੁਰਾਕਾਂ ਪ੍ਰਾਪਤ ਕਰਨ ਤੋਂ ਘੱਟੋ ਘੱਟ 6 ਮਹੀਨਿਆਂ ਬਾਅਦ ਬੂਸਟਰ ਸ਼ਾਟ ਦਿੱਤੇ ਜਾਣਗੇ।

ਇਹ ਵੀ ਪੜ੍ਹੋ : PM ਮੋਦੀ ਤੇ ਬਾਈਡੇਨ ਦੀ ਬੈਠਕ ਜਾਰੀ, US ਰਾਸ਼ਟਰਪਤੀ ਬੋਲੇ-ਭਾਰਤ ਨਾਲ ਬਿਹਤਰ ਰਿਸ਼ਤੇ ਲਈ ਵਚਨਬੱਧ

ਸੀ.ਡੀ.ਸੀ. ਦੀ ਮਨਜ਼ੂਰੀ ਤੋਂ ਪਹਿਲਾਂ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਨੇ ਬਜ਼ੁਰਗਾਂ, ਗੰਭੀਰ ਬਿਮਾਰੀ ਦੇ ਉੱਚ ਜ਼ੋਖਮ ਵਾਲੇ ਲੋਕਾਂ ਲਈ ਫਾਈਜ਼ਰ ਟੀਕੇ ਦੀ ਬੂਸਟਰ ਖੁਰਾਕ ਨੂੰ ਮਨਜ਼ੂਰੀ ਦੇਣ ਲਈ ਵੋਟ ਦਿੱਤੀ ਸੀ। ਸੀ.ਡੀ.ਸੀ. ਦੀ ਡਾਇਰੈਕਟਰ ਰੋਸ਼ੇਲ ਵੈਲੇਨਸਕੀ ਦੇ ਹਸਤਾਖਰਾਂ ਉਪਰੰਤ ਬੂਸਟਰ ਸ਼ਾਟ ਹੁਣ ਲੱਖਾਂ ਅਮਰੀਕੀਆਂ ਲਈ ਫਾਰਮੇਸੀਆਂ, ਡਾਕਟਰਾਂ ਦੇ ਦਫਤਰਾਂ ਅਤੇ ਦੂਜੀਆਂ ਸਾਈਟਾਂ 'ਤੇ ਤੇਜ਼ੀ ਨਾਲ ਸੰਭਾਵਿਤ ਤੌਰ 'ਤੇ ਸ਼ੁੱਕਰਵਾਰ ਤੋਂ ਉਪਲੱਬਧ ਹੋ ਜਾਣਗੇ। ਸੀ.ਡੀ.ਸੀ. ਦੇ ਸੁਤੰਤਰ ਸਲਾਹਕਾਰ ਪੈਨਲ ਨੇ ਵੀਰਵਾਰ ਨੂੰ ਸਰਬਸੰਮਤੀ ਨਾਲ ਵੋਟਿੰਗ ਕੀਤੀ ਤਾਂ ਕਿ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ, ਲੰਮੇ ਸਮੇਂ ਦੀ ਦੇਖਭਾਲ ਵਾਲੇ ਨਿਵਾਸੀਆਂ ਅਤੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਜੇ ਉਨ੍ਹਾਂ ਦੀ ਕੋਈ ਅੰਡਰਲਾਈਂਗ ਮੈਡੀਕਲ ਸਥਿਤੀ ਹੈ, ਦੇ ਲਈ ਫਾਈਜ਼ਰ ਬੂਸਟਰਸ ਦੀ ਸਿਫਾਰਸ਼ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਅਫਗਾਨਿਸਤਾਨ ਦੀ ਵਰਤੋਂ ਅੱਤਵਾਦ ਲਈ ਨਾ ਕਰਨ ਦੇਣ ਦੀ ਵਚਨਬੱਧਤਾ ਨਿਭਾਏ ਤਾਲਿਬਾਨ

ਹਾਲਾਂਕਿ, ਪੈਨਲ ਅਨੁਸਾਰ 49 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਇਹ ਤੀਜੀ ਖੁਰਾਕ ਸਿਰਫ ਤਾਂ ਹੀ ਲੈਣੀ ਚਾਹੀਦੀ ਹੈ ਜੇ ਲਾਭ ਜੋਖਮਾਂ ਤੋਂ ਜ਼ਿਆਦਾ ਹੋਣ। ਜਿਕਰਯੋਗ ਹੈ ਕਿ ਅਮਰੀਕਾ  ਨੇ ਪਹਿਲਾਂ ਹੀ ਕਮਜ਼ੋਰ ਕਮਜੋਰ ਇਮਿਊਨੀਟੀ ਵਾਲੇ ਜਿਵੇਂ ਕਿ  ਕੈਂਸਰ ਦੇ ਮਰੀਜ਼ਾਂ ਅਤੇ  ਟ੍ਰਾਂਸਪਲਾਂਟ ਵਾਲੇ ਕੁੱਝ ਲੋਕਾਂ ਲਈ ਫਾਈਜ਼ਰ ਅਤੇ ਮੋਡਰਨਾ ਟੀਕਿਆਂ ਦੀ ਤੀਜੀ ਖੁਰਾਕਾਂ ਨੂੰ ਅਧਿਕਾਰਤ ਕਰ ਦਿੱਤਾ ਹੈ। ਸੀ.ਡੀ.ਸੀ. ਦਾ ਅਨੁਮਾਨ ਹੈ ਕਿ ਇਸ ਤਹਿਤ 2.3 ਮਿਲੀਅਨ ਅਮਰੀਕੀਆਂ ਨੂੰ 13 ਅਗਸਤ ਤੋਂ ਘੱਟੋ ਘੱਟ ਇੱਕ ਵਾਧੂ ਖੁਰਾਕ ਮਿਲੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar