ਮੈਟਰੋ ''ਚ ਮੁੰਡੇ-ਕੁੜੀ ਦੀ ਹਰਕਤ ਦੇਖ ਲੋਕ ਹੋਏ ਹੈਰਾਨ (ਵੀਡੀਓ)

07/02/2019 10:42:55 AM

ਵਾਸ਼ਿੰਗਟਨ (ਬਿਊਰੋ)— ਅਕਸਰ ਲੋਕ ਟਾਈਮ ਪਾਸ ਲਈ ਕੋਈ ਨਾ ਕੋਈ ਹਰਕਤ ਕਰਦੇ ਰਹਿੰਦੇ ਹਨ। ਜਿਵੇਂ ਕਿ ਕਈ ਮੋਬਾਈਲ 'ਤੇ ਗੇਮ ਖੇਡਣ ਲੱਗਦੇ ਹਨ ਜਾਂ ਫਿਰ ਕੁਝ ਪੜ੍ਹਨ ਲੱਗ ਪੈਂਦੇ ਹਨ। ਕੁਝ ਲੋਕ ਤਾਂ ਗੀਤ ਗਾਉਣ ਲੱਗਦੇ ਹਨ। ਹਾਲ ਹੀ ਵਿਚ ਚੱਲਦੀ ਮੈਟਰੋ ਵਿਚ ਇਕ ਕੁੜੀ-ਮੁੰਡੇ ਨੇ ਟਾਈਮ ਪਾਸ ਦਾ ਜੋ ਤਰੀਕਾ ਵਰਤਿਆ ਉਸ ਨੂੰ ਦੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਇਸ ਸਬੰਧੀ ਇਕ ਵੀਡੀਓ ਟਵਿੱਟਰ 'ਤੇ ਮੈਰੀ ਕੈਰ ਨਾਮ ਦੀ ਲੇਖਿਕਾ ਨੇ ਸ਼ੇਅਰ ਕੀਤਾ ਹੈ, ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 

 

ਮੈਟਰੋ ਵਿਚ ਸਫਰ ਕਰ ਰਹੇ ਇਕ ਕੁੜੀ-ਮੁੰਡੇ ਨੇ ਟਾਈਮ ਪਾਸ ਲਈ ਪਿੰਗ-ਪੋਂਗ ਗੇਮ ਖੇਡਣੀ ਸ਼ੁਰੂ ਕਰ ਦਿੱਤੀ। ਇਸ ਵੀਡੀਓ ਨੂੰ ਲੋਕ ਇੰਨਾ ਪਸੰਦ ਕਰ ਰਹੇ ਹਨ ਕਿ ਸਿਰਫ ਦੋ ਦਿਨ ਵਿਚ ਇਸ ਵੀਡੀਓ ਨੂੰ ਲੱਗਭਗ 50 ਲੱਖ ਲੋਕ ਦੇਖ ਚੁੱਕੇ ਹਨ। ਇਹ ਵੀਡੀਓ ਨਊਯਾਰਕ ਦਾ ਦੱਸਿਆ ਜਾ ਰਿਹਾ ਹੈ।

Vandana

This news is Content Editor Vandana