ਏਅਰ ਇੰਡੀਆ ਲਈ ਰਾਹਤ ਦੀ ਖਬਰ, US ਹਵਾਈ ਅੱਡਿਆਂ ''ਤੇ ਜ਼ਮੀਨੀ ਸੰਚਾਲਨ ਦੀ ਦੇਵੇਗਾ ਇਜਾਜ਼ਤ

09/04/2020 4:33:33 PM

ਵਾਸ਼ਿੰਗਟਨ (ਬਿਊਰੋ): ਏਅਰ ਇੰਡੀਆ ਦੇ ਲਈ ਇਕ ਰਾਹਤ ਦੀ ਖਬਰ ਹੈ। ਅਮਰੀਕਾ ਜਲਦੀ ਹੀ ਏਅਰ ਇੰਡੀਆ ਨੂੰ ਆਪਣੇ ਹਵਾਈ ਅੱਡੇ 'ਤੇ ਗ੍ਰਾਊਂਡ ਹੈਂਡਲਿੰਗ ਮਤਲਬ ਜ਼ਮੀਨੀ ਸੰਚਾਲਨ ਦੀ ਇਜਾਜ਼ਤ ਦੇ ਦੇਵੇਗਾ। ਨਾਲ ਹੀ 2019 ਦੇ ਉਸ ਆਦੇਸ਼ ਨੂੰ ਵੀ ਰੱਦ ਕੀਤਾ ਜਾਵੇਗਾ ਜਿਸ ਵਿਚ ਏਅਰ ਇੰਡੀਆ ਦੇ ਗ੍ਰਾਊਂਡ ਹੈਂਡਲਿੰਗ 'ਤੇ ਰੋਕ ਲਗਾ ਦਿੱਤੀ ਗਈ ਸੀ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਆਵਾਜਾਈ ਮੰਤਰੀ ਇਲੈਨੇ ਚਾਓ ਨਾਲ ਮੁਲਾਕਾਤ ਦੇ ਇਕ ਦਿਨ ਬਾਅਦ ਇਹ ਫੈਸਲਾ ਆਇਆ ਹੈ।

ਖਤਮ ਹੋਵੇਗੀ 2019 ਦੀ ਸ਼ਰਤ
ਹਵਾਬਾਜ਼ੀ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਲਈ ਆਵਾਜਾਈ ਦੇ ਸਹਾਇਕ ਸਕੱਤਰ ਜੋਇਲ ਸਜਾਬਤ ਦੇ ਮੁਤਾਬਕ, ਜਦੋਂ ਤੋਂ ਅਮਰੀਕਾ ਨੇ ਗ੍ਰਾਊਂਡ ਹੈਂਡਲਿੰਗ 'ਤੇ ਰੋਕ ਲਗਾਈ ਸੀ ਉਦੋਂ ਤੋਂ ਭਾਰਤ ਸਰਕਾਰ ਗੱਲਬਾਤ ਦੇ ਜ਼ਰੀਏ ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ। ਨਾਲ ਹੀ ਜਨਤਾ ਵੀ ਇਸ ਮੰਗ ਦੇ ਪੱਖ ਵਿਚ ਹੀ ਸੀ। ਅਜਿਹੇ ਵਿਚ ਹੁਣ ਉੱਥੋਂ ਦੀ ਸਰਕਾਰ ਨੇ 2019 ਦੀ ਸ਼ਰਤ ਨੂੰ ਹਟਾਉਣ ਅਤੇ ਏਅਰ ਇੰਡੀਆ ਪਰਮਿਟ ਵਿਚ ਸੋਧ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਇਸ ਫੈਸਲੇ 'ਤੇ ਜਨਤਾ ਅਤੇ ਹਿੱਤਧਾਰਕ ਅਗਲੇ 21 ਦਿਨ ਵਿਚ ਪ੍ਰਤੀਕਿਰਿਆ ਦੇ ਸਕਦੇ ਹਨ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕੋਰੋਨਾ ਦੇ ਨਵੇਂ ਮਾਮਲੇ, 3 ਮਹੀਨਿਆਂ 'ਚ ਵਾਇਰਸ ਨਾਲ ਪਹਿਲੀ ਮੌਤ 

ਰਾਜਦੂਤ ਸੰਧੂ ਨੇ ਕਹੀ ਇਹ ਗੱਲ
ਉੱਥੇ ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸੰਧੂ ਨੇ ਵੀਰਵਾਰ ਨੂੰ ਆਵਾਜਾਈ ਮੰਤਰੀ ਇਲੈਨੇ ਚਾਓ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਦੇ ਬਾਅਦ ਸੰਧੂ ਨੇ ਟਵੀਟ ਕਰਦਿਆਂ ਕਿਹਾ ਕਿ ਭਾਰਤ ਅਤੇ ਅਮਰੀਕਾ ਨੇ ਇਸ ਮੁਸ਼ਕਲ ਸਮੇਂ ਵਿਚ ਹਵਾਬਾਜ਼ੀ ਖੇਤਰ ਵਿਚ ਹਿੱਸੇਦਾਰੀ ਕੀਤੀ ਹੈ। ਇਸ ਆਦੇਸ਼ ਦੇ ਬਾਅਦ ਹੁਣ ਏਅਰ ਇੰਡੀਆ ਨੂੰ ਅਮਰੀਕਾ ਵਿਚ ਸੰਚਾਲਨ ਵਿਚ ਕਾਫ਼ੀ ਆਸਾਨੀ ਹੋਵੇਗੀ। ਕੰਪਨੀ ਦੇ ਨਾਲ ਹੀ ਯਾਤਰੀਆਂ ਨੂੰ ਵੀ ਇਸ ਨਾਲ ਰਾਹਤ ਮਿਲੇਗੀ।

Vandana

This news is Content Editor Vandana