ਅਮਰੀਕਾ : ਡੈਨਵਰ ’ਚ ਸ਼ਾਪਿੰਗ ਮਾਲ ਦੀ ਦੂਜੀ ਮੰਜ਼ਿਲ ਤੋਂ ਡਿੱਗਣ ਨਾਲ ਬੱਚੇ ਦੀ ਮੌਤ

07/27/2021 9:48:18 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਡੈਨਵਰ ’ਚ ਇੱਕ ਸ਼ਾਪਿੰਗ ਮਾਲ ਦੀ ਦੂਜੀ ਮੰਜ਼ਿਲ ਤੋਂ ਡਿੱਗ ਕੇ ਇੱਕ 2 ਸਾਲਾ ਬੱਚੇ ਦੀ ਮੌਤ ਹੋ ਗਈ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਡੈਨਵਰ ਪੁਲਸ ਨੇ ਦੱਸਿਆ ਕਿ ਇਹ ਦੋ ਸਾਲਾ ਬੱਚਾ ਐਤਵਾਰ ਨੂੰ ਆਪਣੇ ਪਿਤਾ ਨਾਲ ਓਰੋਰਾ ਦੇ ਟਾਊਨ ਸੈਂਟਰ ਮਾਲ ’ਚ ਗਿਆ ਸੀ। ਇਸ ਦੌਰਾਨ ਇੱਕ ਐਸਕਲੇਟਰ ਦੇ ਸਿਖਰ ’ਤੇ ਇਹ ਬੱਚਾ ਆਪਣੇ ਪਿਤਾ ਦੀ ਗੋਦ ’ਚੋਂ ਅਚਾਨਕ ਅੱਗੇ ਧੱਕਿਆ ਗਿਆ ਅਤੇ ਪਹਿਲੀ ਮੰਜ਼ਿਲ ’ਤੇ ਡਿੱਗ ਪਿਆ, ਜਿਸ ਕਰਕੇ ਬੱਚੇ ਦੀ ਸੋਮਵਾਰ ਸਵੇਰੇ ਮੌਤ ਹੋ ਗਈ।

ਇਹ ਵੀ ਪੜ੍ਹੋ : ਜਰਮਨੀ : ਕੈਮੀਕਲ ਕੰਪਲੈਕਸ ’ਚ ਜ਼ਬਰਦਸਤ ਧਮਾਕਾ, 16 ਲੋਕ ਜ਼ਖ਼ਮੀ ਤੇ 5 ਲਾਪਤਾ

ਪੁਲਸ ਵੱਲੋਂ ਬੱਚੇ ਦਾ ਨਾਂ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਇਸ ਮਾਮਲੇ ’ਚ ਪੁਲਸ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਇੱਕ ਦੁਰਘਟਨਾ ਜਾਪਦੀ ਹੈ ਪਰ ਫਿਰ ਵੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਸ ਵੱਲੋਂ ਫਿਲਹਾਲ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ।

Manoj

This news is Content Editor Manoj