ਸ਼ਖਸ ਨੇ ਉਗਾਇਆ 830 ਕਿਲੋ ਦਾ ਕੱਦੂ, ਟੁੱਟਿਆ ਰਿਕਾਰਡ (ਤਸਵੀਰਾਂ)

10/01/2020 6:28:36 PM

ਉਟਾਹ (ਬਿਊਰੋ): ਅਮਰੀਕੀ ਸੂਬੇ ਉਟਾਹ ਵਿਚ ਉਗਾਏ ਗਏ ਵੱਡੇ ਕੱਦੂਆਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸਾਰੇ ਕੱਦੂਆਂ ਦਾ ਵਜ਼ਨ 1000 ਪੌਂਡ (ਲੱਗਭਗ 455 ਕਿਲੋ) ਤੋਂ ਵੱਧ ਸੀ। ਇਸੇ ਤਰ੍ਹਾਂ ਦੇ ਵਜ਼ਨ ਵਾਲੇ ਲੱਗਭਗ 8 ਕੱਦੂ ਹਨ, ਜੋ ਇਸ ਸਾਲ ਉਗਾਏ ਗਏ ਹਨ।

ਕੇ.ਐੱਸ.ਟੀ.ਯੂ-ਟੀਵੀ ਨੇ ਦੱਸਿਆ ਕਿ ਸਭ ਤੋਂ ਖਾਸ 830 ਕਿਲੋਗ੍ਰਾਮ ਦਾ ਕੱਦੂ ਸੀ, ਜੋ ਪਹਿਲੇ ਨੰਬਰ 'ਤੇ ਰਿਹਾ। ਸਥਾਨਕ ਮੀਡੀਆ ਮੁਤਾਬਕ, ਉਟਾਹ ਦੇ ਲੇਹੀ ਸ਼ਹਿਰ ਵਿਚ ਪਿਛਲੇ ਸ਼ਨੀਵਾਰ 16ਵੇਂ ਸਾਲਾਨਾ ਆਯੋਜਨ ਵਿਚ ਪਹਿਲਾ ਸਥਾਨ 830 ਕਿਲੋਗ੍ਰਾਮ (1,825 ਪੌਂਡ) ਦੇ ਕੱਦੂ ਦਾ ਆਇਆ, ਜਿਸ ਦਾ ਵਜ਼ਨ ਸਾਰੇ ਕੱਦੂਆਂ ਨਾਲੋਂ ਸਭ ਤੋਂ ਵੱਧ ਸੀ। ਆਯੋਜਕਾਂ ਦੇ ਮੁਤਾਬਕ, ਇਹ ਸਭ ਤੋਂ ਵੱਡਾ ਕੱਦੂ ਹੋ ਸਕਦਾ ਹੈ। ਇਸ ਭਾਰੀ ਕੱਦੂ ਨੂੰ ਸਥਾਨਕ ਕਿਸਾਨ ਮੁਹੰਮਦ ਸਾਦਿਕ ਨੇ ਉਗਾਇਆ ਸੀ। 

ਪੜ੍ਹੋ ਇਹ ਅਹਿਮ ਖਬਰ- ਵਿਕਟੋਰੀਅਨਾਂ ਲਈ ਅਸਥਮਾ ਅਤੇ ਹੇਅ ਫੀਵਰ ਸਬੰਧੀ ਚਿਤਾਵਨੀਆਂ ਜਾਰੀ

ਆਯੋਜਕਾਂ ਨੇ ਕਿਹਾ ਕਿ ਇਹ ਇਕ ਗ੍ਰੀਨਹਾਊਸ ਦੇ ਬਾਹਰ ਉਗਾਇਆ ਜਾਣ ਵਾਲਾ ਸਭ ਤੋਂ ਵੱਡਾ ਕੱਦੂ ਸੀ ਅਤੇ ਉਟਾਹ ਵਿਚ ਉਗਾਇਆ ਗਿਆ ਦੂਜਾ ਸਭ ਤੋਂ ਵੱਡਾ ਕੱਦੂ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਲੇਹੀ ਸ਼ਹਿਰ ਵਿਚ ਕੱਦੂ ਨਾਲ ਜੁੜਿਆ ਇਕ ਆਯੋਜਨ ਹੁੰਦਾ ਹੈ ਜਿੱਥੇ ਲੋਕ ਆਪਣੇ ਉਗਾਏ ਗਏ ਕੱਦੂਆਂ ਨੂੰ ਤੌਲਦੇ ਹਨ, ਜਿਹੜਾ ਕੱਦੂ ਵਜ਼ਨਦਾਰ ਹੋਣ ਦੇ ਨਾਲ-ਨਾਲ ਸਹੀ ਗੁਣਵੱਤਾ ਵਾਲਾ ਹੁੰਦਾ ਹੈ ਉਹੀ ਜੇਤੂ ਬਣਦਾ ਹੈ। ਇਹ ਸਮੂਹ 10 ਅਕਤੂਬਰ ਨੂੰ ਪਲੀਜੈਂਟ ਗਰੋਵ ਵਿਚ ਹੇ ਹਾਅ ਫਾਰਮਜ਼ ਵਿਚ ਇਕ ਦੂਸਰੇ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਿਹਾ ਹੈ।

Vandana

This news is Content Editor Vandana