ਪੱਤਰਕਾਰਾਂ ਬਾਰੇ ਪਾਕਿ ਦੇ ਫੈਸਲੇ ''ਤੇ ਅਮਰੀਕਾ ਨੇ ਜਤਾਈ ਚਿੰਤਾ, ਕਿਹਾ-ਮੁੜ ਸੋਚ ਲਓ

10/19/2019 2:37:30 PM

ਵਾਸ਼ਿੰਗਟਨ— ਪਾਕਿਸਤਾਨ 'ਚ ਪੱਤਰਕਾਰਾਂ ਦੇ ਖਿਲਾਫ ਆਏ ਦਿਨ ਪਾਬੰਦੀ ਦੀਆਂ ਖਬਰਾਂ ਆ ਰਹੀਆਂ ਹਨ। ਪਾਕਿਸਤਾਨ 'ਚ ਇਮਰਾਨ ਖਾਨ 'ਤੇ ਪੱਤਰਕਾਰਾਂ ਦੀ ਆਵਾਜ਼ ਦਬਾਉਣ ਦੇ ਦੋਸ਼ ਵੀ ਲਾਏ ਜਾ ਰਹੇ ਹਨ। ਸ਼ੁੱਕਰਵਾਰ ਨੂੰ ਪਾਕਿਸਤਾਨ 'ਚ ਪ੍ਰੈੱਸ ਦੀ ਆਜ਼ਾਦੀ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਗਲੋਬਲ ਪ੍ਰੈੱਸ ਸੁਤੰਤਰਕਾ ਸਮੂਹ ਦੇ ਮੁਖੀ ਸਟੀਵਨ ਬਟਲਰ ਨੂੰ ਪਾਕਿਸਤਾਨ ਦੇ ਏਅਰਪੋਰਟ 'ਤੇ ਰੋਕ ਦਿੱਤਾ ਗਿਆ। ਇੰਨਾਂ ਹੀ ਨਹੀਂ ਪਾਕਿਸਤਾਨ ਨੇ ਸਟੀਵਨ ਬਟਲਰ ਨੂੰ ਬਲੈਕਲਿਸਟ ਕਰਨ ਦੇ ਨਾਲ ਦੇਸ਼ 'ਚੋਂ ਵੀ ਕੱਢ ਦਿੱਤਾ।

ਪਾਕਿਸਤਾਨ ਦੇ ਅਧਿਕਾਰੀਆਂ ਵਲੋਂ ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ ਦੇ ਪ੍ਰਧਾਨ ਸਟੀਵਨ ਬਟਲਰ ਦੇ ਪ੍ਰਵੇਸ਼ ਤੋਂ ਇਨਕਾਰ ਤੋਂ ਬਾਅਦ ਅਮਰੀਕਾ ਨੇ ਪਾਕਿਸਤਾਨ 'ਚ ਪੱਤਰਕਾਰਾਂ ਦੀ ਪਾਬੰਦੀ 'ਤੇ ਚਿੰਤਾ ਵਿਅਕਤ ਕੀਤੀ। ਲਾਹੌਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਾਕਿਸਤਾਨੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਬਟਲਰ ਨੂੰ ਦੱਸਿਆ ਕਿ ਉਨ੍ਹਾਂ ਦਾ ਪੱਤਰਕਾਰ ਵੀਜ਼ਾ ਸਹੀ ਹੈ ਪਰ ਉਨ੍ਹਾਂ ਨੂੰ ਪਾਕਿਸਤਾਨ 'ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਦਾ ਨਾਂ ਗ੍ਰਹਿ ਮੰਤਰਾਲੇ ਦੀ ਸਟਾਪ ਲਿਸਟ 'ਚ ਹੈ। ਅਲ ਜਜ਼ੀਰਾ ਨੇ ਦੱਸਿਆ ਕਿ ਇਸੇ ਹਫਤੇ ਦੇ ਅਖੀਰ 'ਚ ਲਾਹੌਰ 'ਚ ਮਨੁੱਖੀ ਅਧਿਕਾਰ ਸੰਮੇਲਨ 'ਚ ਬਟਲਰ ਦਾ ਸੰਬੋਧਨ ਸੀ।

ਦੱਖਣੀ ਤੇ ਮੱਧ ਏਸ਼ੀਆਈ ਮਾਮਲਿਆਂ ਦੇ ਬਿਊਰੋ ਲਈ ਅਮਰੀਕਾ ਦੇ ਕਾਰਜਕਾਰੀ ਸਕੱਤਰ ਐਲਿਸ ਵੇਲਸ ਨੇ ਪਾਕਿਸਤਾਨ ਨੂੰ ਬਟਲਰ ਦੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਵੇਲਸ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਇਕ ਪ੍ਰੈੱਸ ਸੁਤੰਤਰਤਾ ਪ੍ਰੋਗਰਾਮ 'ਚ ਸ਼ਮੂਲੀਅਤ ਤੋਂ ਇਨਕਾਰ ਕਰਨ ਨਾਲ ਇਕ ਸਹੀ ਵੀਜ਼ਾ ਪਾਕਿਸਤਾਨ 'ਚ ਪੱਤਰਕਾਰਾਂ 'ਤੇ ਪਾਬੰਦੀ ਦੇ ਬਾਰੇ ਚਿੰਤਾਵਾਂ ਵਧਾਉਂਦਾ ਹੈ।

Baljit Singh

This news is Content Editor Baljit Singh