LAC ''ਤੇ ਭਾਰਤ ਨੂੰ ਜ਼ਰੂਰੀ ਉਪਕਰਣਾਂ ਦੀ ਮਦਦ ਕਰਦਾ ਰਹੇਗਾ ਅਮਰੀਕਾ : ਅਮਰੀਕੀ ਐਡਮਿਰਲ

03/12/2022 1:33:46 AM

ਵਾਸ਼ਿੰਗਟਨ-ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਭਾਰਤ ਨੂੰ ਜ਼ਰੂਰੀ ਉਪਕਰਣਾਂ ਅਤੇ ਹੋਰ ਸਮਗਰੀ ਦੀ ਮਦਦ ਕਰਨਾ ਅਮਰੀਕਾ ਜਾਰੀ ਰੱਖੇਗਾ। ਅਮਰੀਕੀ ਫੌਜ ਦੇ ਇਕ ਚੋਟੀ ਦੇ ਐਡਮਿਰਲ ਨੇ ਸੈਨੇਟ ਦੇ ਮੈਂਬਰਾਂ ਨੂੰ ਇਹ ਕਿਹਾ। ਉਨ੍ਹਾਂ ਜ਼ੋਰ ਦਿੰਦੇ ਹੋਏ ਕਿਹਾ ਕਿ ਵਾਸ਼ਿੰਗਟਨ ਅਤੇ ਨਵੀਂ ਦਿੱਲੀ ਦਰਮਿਆਨ ਇਕ 'ਮਜ਼ਬੂਤ ਰੱਖਿਆ ਸਾਂਝੇਦਾਰੀ' ਹੈ, ਜੋ ਜਾਰੀ ਰਹੇਗੀ।

ਇਹ ਵੀ ਪੜ੍ਹੋ : ਤੁਰਕੀ ਨੇ ਕੀਵ 'ਚ ਸਥਿਤ ਆਪਣਾ ਦੂਤਘਰ ਕੀਤਾ ਖਾਲੀ

ਅਮਰੀਕੀ ਹਿੰਦ-ਪ੍ਰਸ਼ਾਂਤ ਕਮਾਨ ਦੇ ਕਮਾਂਡਰ ਐਡਮਿਰਲ ਜਾਨ ਐਕੁਲਿਨੋ ਨੇ ਹਿੰਦ-ਪ੍ਰਸ਼ਾਂਤ ਖੇਤਰ 'ਚ ਫੌਜੀ ਸਥਿਤੀ 'ਤੇ ਸੰਸਦ (ਕਾਂਗਰਸ) ਦੇ ਉੱਚ ਸਦਨ ਸੈਨੇਟ ਦੀ ਆਮਰਡ ਸਰਵਿਸੇਜ ਕਮੇਟੀ ਦੇ ਸਾਹਮਣੇ ਦਿੱਤੇ ਗਏ ਆਪਣੇ ਇਕ ਬਿਆਨ 'ਚ ਕਿਹਾ ਕਿ ਦੋਵਾਂ ਦੇਸ਼ਾਂ (ਭਾਰਤ ਅਤੇ ਅਮਰੀਕਾ) ਦਰਮਿਆਨ ਰੱਖਿਆ ਸਾਂਝੇਦਾਰੀ ਅਤੇ ਫੌਜੀ ਸਬੰਧ ਬੇਹਦ ਮਜ਼ਬੂਤ ਹਨ ਅਤੇ ਇਸ ਲਈ ਅਮਰੀਕਾ ਭਾਰਤ ਦੀ ਮਦਦ ਕਰਨਾ ਜਾਰੀ ਰੱਖੇਗਾ।

ਇਹ ਵੀ ਪੜ੍ਹੋ : ਨਾਟੋ ਤੇ ਰੂਸ 'ਚ ਹੋਈ ਸਿੱਧੀ ਜੰਗ ਤਾਂ ਹੋਵੇਗਾ ਤੀਸਰਾ ਵਿਸ਼ਵ ਯੁੱਧ : ਬਾਈਡੇਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar