ਫੌਜ 'ਚ ਕਿੰਨਰਾਂ ਦੀ ਭਰਤੀ ਕਰਨ ਵਾਲਾ ਸੀ ਅਮਰੀਕਾ, ਫਿਲਹਾਲ ਟਾਲ ਦਿੱਤਾ ਪਲਾਨ

07/01/2017 5:13:39 PM

ਵਾਸ਼ਿੰਗਟਨ— ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਫੌਜ 'ਚ ਕਿੰਨਰਾਂ ਦੀ ਭਰਤੀ ਸ਼ੁਰੂ ਕਰਨ ਦੀ ਬਰਾਕ ਓਬਾਮਾ ਪ੍ਰਸ਼ਾਸਨ ਦੀ ਯੋਜਨਾ ਨੂੰ ਅਜੇ ਠੰਡੇ ਬਸਤੇ 'ਚ ਪਾ ਦਿੱਤਾ ਹੈ। ਬਰਾਕ ਓਬਾਮਾ ਪ੍ਰਸ਼ਾਸਨ ਵਲੋਂ ਰੱਖਿਆ ਮੰਤਰੀ ਰਹੇ ਐਸ਼ਟਨ ਕਾਰਟਰ ਵਲੋਂ ਤੈਅ ਕੀਤੀ ਗਈ ਸਮਾਂ ਸੀਮਾ ਦੀ ਪਹਿਲਾਂ ਸ਼ਾਮ ਨੂੰ ਇਸ ਯੋਜਨਾ 'ਤੇ 6 ਮਹੀਨੇ ਲਈ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ। 
ਪੈਂਟਾਗਨ ਦੀ ਤਰਜਮਾਨ ਡੇਨਾ ਵ੍ਹਾਈਟ ਨੇ ਇਕ ਬਿਆਨ 'ਚ ਕਿਹਾ ਕਿ 5 ਹਥਿਆਰਬੰਦ ਸੇਵਾਵਾਂ ਇਕ ਜਨਵਰੀ ਤੱਕ ਕਿੰਨਰਾਂ ਦੀ ਭਰਤੀ 'ਤੇ ਰੋਕ ਲਗਾ ਸਕਦੀ ਹੈ ਕਿਉਂਕਿ ਉਹ ਉਨ੍ਹਾਂ ਦੀ ਭਰਤੀ ਕਰਨ ਦੀ ਯੋਜਨਾ ਅਤੇ ਇਸ ਦੇ ਲਈ ਸਾਡੀਆਂ ਫੋਰਸਾਂ ਦੀ ਤਿਆਰੀ ਅਤੇ ਉਨ੍ਹਾਂ 'ਤੇ ਪੈਣ ਵਾਲੇ ਅਸਰ ਦੀ ਸਮੀਖਿਆ ਕਰ ਰਹੇ ਹਨ। ਬੀਤੇ ਹਫਤੇ ਡੇਨਾ ਵ੍ਹਾਈਟ ਨੇ ਕਿਹਾ ਸੀ ਕਿ ਵੱਖ-ਵੱਖ ਰੱਖਿਆ ਫੋਰਸਾਂ ਕਿੰਨਰਾਂ ਦੀ ਭਰਤੀ ਸ਼ੁਰੂ ਕਰਨ 'ਤੇ ਸਹਿਮਤ ਨਹੀਂ ਹੋਏ। 
ਅੰਦਾਜ਼ਨ 2500 ਤੋਂ ਲੈ ਕੇ 7000 ਕਿੰਨਰ ਫੌਜ ਦੇ 13 ਲੱਖ ਸਰਗਰਮ ਮੈਂਬਰਾਂ 'ਚ ਸ਼ਾਮਲ ਹਨ ਪਰ ਇਨ੍ਹਾਂ ਮੈਂਬਰਾਂ ਨੇ ਫੌਜ 'ਚ ਸ਼ਾਮਲ ਹੋਣ ਤੋਂ ਪਹਿਲਾਂ ਖੁੱਲ੍ਹੇ ਤੌਰ 'ਤੇ ਆਪਣੀ ਯੌਨ ਪਹਿਲਾਂ ਬਾਰੇ ਨਹੀਂ ਦੱਸਿਆ ਸੀ। ਇਕ ਸਾਲ ਪਹਿਲਾਂ ਤੱਕ ਉਨ੍ਹਾਂ ਖੁੱਲ੍ਹੇ ਤੌਰ 'ਤੇ ਆਪਣੀ ਯੌਨ ਪਸੰਦ ਦੱਸਣ ਲਈ ਫੌਜ 'ਚੋਂ ਕੱਢਿਆ ਜਾ ਸਕਦਾ ਸੀ।