ਪੇਂਟਾਗਨ ਨੇ ਕਿਹਾ-ਭਾਰਤ ਦੀ ਅਸਾਧਾਰਨ ਵਿਕਾਸ ਦੀ ਕਹਾਣੀ ''ਚ ''ਪ੍ਰਮੁੱਖ ਭਾਗੀਦਾਰ'' ਬਣਨਾ ਚਾਹੁੰਦਾ ਹੈ ਅਮਰੀਕਾ

02/09/2023 4:03:41 PM

ਵਾਸ਼ਿੰਗਟਨ- ਅਮਰੀਕੀ ਰੱਖਿਆ ਮੰਤਰਾਲੇ ਦੇ ਮੁੱਖ ਦਫ਼ਤਰ ਪੈਂਟਾਗਨ ਨੇ ਕਿਹਾ ਹੈ ਕਿ ਅਮਰੀਕਾ ਨਾ ਸਿਰਫ਼ ਭਾਰਤ ਦਾ ਸੁਰੱਖਿਆ ਸਾਂਝੇਦਾਰ ਬਣਨਾ ਚਾਹੁੰਦਾ ਹੈ, ਸਗੋਂ ਉਸ ਦੀ ਅਸਾਧਾਰਨ ਵਿਕਾਸ ਦੀ ਕਹਾਣੀ 'ਚ ਇੱਕ "ਪ੍ਰਮੁੱਖ ਭਾਗੀਦਾਰ" ਵੀ ਬਣਨਾ ਚਾਹੁੰਦਾ ਹੈ। ਪੈਂਟਾਗਨ ਦੇ ਪ੍ਰੈੱਸ ਸਕੱਤਰ ਬ੍ਰਿਗੇਡੀਅਰ ਜਨਰਲ ਪੈਟਰਿਕ ਰਾਈਡਰ ਨੇ ਬੁੱਧਵਾਰ ਨੂੰ ਮਹੱਤਵਪੂਰਨ ਉਭਰਦੀਆਂ ਤਕਨਾਲੋਜੀਆਂ 'ਤੇ ਹਾਲ ਹੀ 'ਚ ਸ਼ੁਰੂ ਕੀਤੀਆਂ ਗਈਆਂ ਭਾਰਤ-ਅਮਰੀਕਾ ਪਹਿਲ ਨਾਲ ਜੁੜੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਟਿੱਪਣੀ ਕੀਤੀ।

ਇਹ ਵੀ ਪੜ੍ਹੋ-RBI ਨੇ ਰੈਪੋ ਰੇਟ 'ਚ ਕੀਤਾ 0.25 ਫ਼ੀਸਦੀ ਦਾ ਵਾਧਾ, ਲਗਾਤਾਰ 6ਵੀਂ ਵਾਰ ਵਧੀਆਂ ਵਿਆਜ ਦਰਾਂ
ਰਾਈਡਰ ਨੇ ਕਿਹਾ, "ਅਮਰੀਕੀ ਸਰਕਾਰ, ਅਮਰੀਕੀ ਉਦਯੋਗ ਅਤੇ ਸਾਡੀਆਂ ਯੂਨੀਵਰਸਿਟੀਆਂ ਵੱਲੋਂ ਉੱਚ ਪੱਧਰੀ ਸ਼ਮੂਲੀਅਤ ਬੇਮਿਸਾਲ ਹੈ ਅਤੇ ਇਹ ਇਸ ਗੱਲ ਦਾ ਇੱਕ ਮਜ਼ਬੂਤ ​​ਸੰਕੇਤ ਹੈ ਕਿ ਅਮਰੀਕਾ ਨਾ ਸਿਰਫ਼ ਭਾਰਤ ਦਾ ਸੁਰੱਖਿਆ ਸਾਂਝੇਦਾਰ ਹੀ ਨਹੀਂ ਬਣਨਾ ਚਾਹੁੰਦਾ ਹੈ, ਸਗੋਂ ਭਾਰਤ ਦੀ ਅਸਾਧਾਰਨ ਵਿਕਾਸ ਦੀ ਕਹਾਣੀ 'ਚ ਵੀ ਮੁੱਖ ਭਾਗੀਦਾਰ ਬਣਨਾ ਚਾਹੁੰਦਾ ਹੈ।

ਇਹ ਵੀ ਪੜ੍ਹੋ-ਜਨਵਰੀ 'ਚ ਖੁੱਲ੍ਹੇ 22 ਲੱਖ ਨਵੇਂ ਡੀਮੈਟ ਖਾਤੇ
ਉਨ੍ਹਾਂ ਕਿਹਾ ਕਿ ਰੱਖਿਆ ਵਿਭਾਗ ਵ੍ਹਾਈਟ ਹਾਊਸ ਦੀ ਅਗਵਾਈ 'ਚ ਭਾਰਤ ਅਤੇ ਅਮਰੀਕਾ ਵਿਚਕਾਰ ਇਨੀਸ਼ੀਏਟਿਵ ਫਾਰ ਕ੍ਰਿਟੀਕਲ ਐਂਡ ਐਮਰਜਿੰਗ ਟੈਕਨਾਲੋਜੀ (ਆਈ.ਸੀ.ਈ.ਟੀ) ਦੇ ਤਹਿਤ ਕਈ ਹੋਰ ਅਮਰੀਕੀ ਏਜੰਸੀਆਂ ਅਤੇ ਭਾਈਵਾਲਾਂ ਨਾਲ ਕੰਮ ਕਰਨ ਲਈ ਉਤਸ਼ਾਹਿਤ ਹੈ। ਇਸ ਦੌਰਾਨ, ਅਮਰੀਕਾ ਦੀ ਹਿੰਦ-ਪ੍ਰਸ਼ਾਂਤ ਕਮਾਨ ਦੇ ਪ੍ਰਮੁੱਖ ਰਹੇ ਐਡਮਿਰਲ (ਸੇਵਾਮੁਕਤ) ਹੈਰੀ ਹੈਰਿਸ ਨੇ ਕਿਹਾ ਕਿ ਅਮਰੀਕਾ ਨੂੰ ਭਾਰਤ ਨਾਲ ਮਿਲ ਕੇ ਹੋਰ ਕੰਮ ਕਰਨਾ ਚਾਹੀਦਾ ਹੈ ਅਤੇ ਨਵੀਂ ਦਿੱਲੀ 'ਚ ਜਲਦ ਹੀ ਆਪਣਾ ਰਾਜਦੂਤ  ਭੇਜਣਾ ਚਾਹੀਦਾ ਹੈ।

ਇਹ ਵੀ ਪੜ੍ਹੋ-ਹੁਣ ATM ਤੋਂ ਨੋਟਾਂ ਦੀ ਤਰ੍ਹਾਂ ਨਿਕਲਣਗੇ ਸਿੱਕੇ, ਦੇਸ਼ ਦੇ 12 ਸ਼ਹਿਰਾਂ 'ਚ ਹੋਵੇਗੀ ਸ਼ੁਰੂਆਤ, ਜਾਣੋ RBI ਦਾ ਪਲਾਨ
ਉਨ੍ਹਾਂ ਨੇ ਚੀਨ ਤੋਂ ਅਮਰੀਕਾ ਨੂੰ ਖਤਰੇ 'ਤੇ ਸੰਸਦ 'ਚ ਸੁਣਵਾਈ ਦੌਰਾਨ ਇਹ ਗੱਲ ਕਹੀ। ਭਾਰਤ 'ਚ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ ਦਾ ਕੋਈ ਰਾਜਦੂਤ ਨਹੀਂ ਹੈ। ਨਵੀਂ ਦਿੱਲੀ 'ਚ ਅਮਰੀਕੀ ਰਾਜਦੂਤ ਦੀ ਗੈਰਹਾਜ਼ਰੀ ਦਾ ਇਹ ਸਭ ਤੋਂ ਲੰਬਾ ਦੌਰ ਹੈ। ਬਾਇਡਨ ਨੇ ਇਸ ਅਹੁਦੇ ਲਈ ਲਾਸ ਏਂਜਲਸ ਦੇ ਸਾਬਕਾ ਮੇਅਰ ਐਰਿਕ ਗਾਰਸੇਟੀ ਨੂੰ ਨਾਮਜ਼ਦ ਕੀਤਾ ਹੈ, ਪਰ ਸੀਨੇਟ ਨੇ ਅਜੇ ਤੱਕ ਉਨ੍ਹਾਂ ਦੇ ਨਾਮ ਦੀ ਪੁਸ਼ਟੀ ਨਹੀਂ ਕੀਤੀ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon