ਕੋਰੋਨਾ ਇਨਫੈਕਟਿਡ ਸ਼ਖਸ ਨਾਲ ਹੱਥ ਮਿਲਾਉਣ 'ਤੇ US ਸਾਂਸਦ ਘਰ 'ਚ ਕੈਦ

03/09/2020 3:37:16 PM

ਵਾਸ਼ਿੰਗਟਨ (ਬਿਊਰੋ): ਜਾਨਲੇਵਾ ਕੋਰੋਨਾਵਾਇਰਸ ਦੇ ਡਰ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਲੋਕ ਆਪਣੇ ਆਪ ਨੂੰ ਘਰਾਂ ਵਿੱਚ ਬੰਦ ਕਰਕੇ ਰੱਖ ਰਹੇ ਹਨ। ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਕੁੱਲ 414 ਲੋਕ ਹਨ ਜਦਕਿ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਵਿੱਚ ਇਹ ਖਬਰ ਆਈ ਹੈ ਕਿ ਅਮਰੀਕਾ ਦੇ ਦੋ ਸਾਂਸਦਾਂ ਨੇ ਖੁਦ ਨੂੰ ਨਜ਼ਰਬੰਦ ਕਰ ਲਿਆ ਹੈ ਮਤਲਬ ਕਿ ਆਪਣੇ ਹੀ ਘਰ ਵਿੱਚ ਕਵਾਰੰਟੀਨ ਕਰ ਲਿਆ ਹੈ ।

 

ਇਕ ਸਮਾਚਾਰ ਏਜੰਸੀ ਰਾਇਟਰਜ਼ ਦੇ ਮੁਤਾਬਕ ਇਹਨਾਂ ਅਮਰੀਕੀ ਸਾਂਸਦਾ ਦੇ ਨਾਮ ਟੇਡ ਕਰੂਜ਼ ਅਤੇ ਪਾਲ ਗੋਸਰ ਹਨ। ਦੋਵੇਂ ਅਮਰੀਕੀ ਨੇਤਾ ਰੀਪਬਲਿਕਨ ਪਾਰਟੀ ਦੇ ਹਨ। ਦੋਹਾਂ ਨੂੰ ਪਤਾ ਲੱਗਾ ਸੀ ਕਿ ਉਹ ਕੋਰੋਨਾਵਾਇਰਸ ਇਨਫੈਕਟਿਡ ਵਿਅਕਤੀ ਦੇ ਸੰਪਰਕ ਵਿਚ ਆਏ ਸਨ । ਇਸ ਲਈ ਇਨ੍ਹਾਂ ਦੋਹਾਂ ਨੇ ਖੁਦ ਨੂੰ ਆਪਣੇ-ਆਪਣੇ ਘਰ ਵਿਚ ਕੈਦ ਕਰ ਲਿਆ। ਇਸ ਕਹਾਣੀ ਦੀ ਸ਼ੁਰੂਆਤ 26 ਫਰਵਰੀ ਨੂੰ ਹੋਈ ਸੀ । ਜਦੋਂ ਦੋਵੇਂ ਸਾਂਸਦ ਕੰਜ਼ਰਵੇਸ਼ਨ ਪੌਲੀਟੀਕਲ ਐਕਸ਼ਨ ਕਾਨਫਰੰਸ ਵਿੱਚ ਸ਼ਾਮਲ ਹੋਏ ਸਨ। 

ਇਸ ਕਾਨਫਰੰਸ ਦਾ ਵਿਸ਼ਾ 'ਅਮਰੀਕਾ ਵਰਸੇਜ਼ ਸੋਸ਼ਲਿਜ਼ਮ' ਸੀ। ਕਾਨਫਰੰਸ ਨੂੰ ਕਰਨ ਵਾਲੇ ਅਮਰੀਕੀ ਕੰਜ਼ਰਵੇਟਿਵ ਯੂਨੀਅਨ ਦੇ ਚੇਅਰਮੈਨ ਮੈਟ ਸ਼ਲੈਪ ਨੇ ਕਿਹਾ ਕਿ ਦੋਹਾਂ ਸਾਂਸਦਾਂ ਦਾ ਕੋਰੋਨਾ ਇਨਫੈਕਟਿਡ ਸ਼ਖਸ ਨਾਲ ਮਿਲਣਾ ਇਕ ਹਾਦਸਾ ਸੀ । 

ਪੜ੍ਹੋ ਇਹ ਅਹਿਮ ਖਬਰ - ਕੋਵਿਡ-19 ਅੱਗੇ US ਵੀ ਫੇਲ, ਤਾਈਵਾਨ ਨੇ ਇੰਝ ਕੀਤਾ ਕੰਟਰੋਲ

ਚੈਅਰਮੈਨ ਮੈਟ ਸ਼ਲੈਪ ਨੇ ਕਿਹਾ,''ਕੋਰੋਨਾਵਾਇਰਸ ਤੋਂ ਪ੍ਰਭਾਵਿਤ ਲੋਕਾਂ ਨੂੰ ਲੱਗ ਰਿਹਾ ਸੀ ਕਿ ਉਹ ਸਿਹਤਮੰਦ ਹਨ ਪਰ ਅਜਿਹਾ ਨਹੀ ਸੀ। ਹੁਣ ਇਹ ਵਿਅਕਤੀ ਬੀਮਾਰ ਹਨ ਅਤੇ ਇਲਾਜ ਕਰਵਾ ਰਹੇ ਹਨ।'' 

ਸਾਂਸਦ ਟੇਡ ਕਰੂਜ਼ ਨੇ ਦੱਸਿਆ ਕਿ ਉਸ ਕਾਨਫਰੰਸ ਵਿੱਚ ਉਹ ਕੋਰੋਨਾ ਇਨਫੈਕਟਿਡ ਵਿਅਕਤੀ ਨਾਲ ਸਿਰਫ ਇਕ ਮਿੰਟ ਲਈ ਮਿਲੇ ਸਨ। ਉਸ ਨਾਲ ਸਿਰਫ ਹੱਥ ਮਿਲਾਇਆ ਸੀ ਤੇ ਥੋੜ੍ਹੀ ਜਿਹੀ ਗੱਲਬਾਤ ਕੀਤੀ ਸੀ। ਕਰੂਜ਼ ਨੇ ਦੱਸਿਆ ਕਿ ਉਹਨਾਂ ਨੂੰ ਹਾਲੇ ਕੋਰੋਨਾਵਾਇਰਸ ਦੇ ਲੱਛਣ ਨਹੀਂ ਹਨ ਪਰ ਉਹ ਜਾਣਬੁੱਝ ਕੇ ਖੁਦ ਨੂੰ ਟੈਕਸਾਸ ਸਥਿਤ ਆਪਣੇ ਘਰ ਨਜ਼ਰਬੰਦ ਕਰ ਚੁੱਕੇ ਹਨ ਤਾਂ ਜੋ ਉਨ੍ਹਾਂ ਕਾਰਨ ਕਿਸੇ ਹੋਰ ਵਿਚ ਇਨਫੈਕਸ਼ਨ ਨਾ ਹੋਵੇ। 

ਉੱਧਰ ਪਾਲ ਗੋਸਰ ਨੇ ਦੱਸਿਆ ਕਿ ਉਹ ਕੋਰੋਨਾਵਾਇਰਸ ਪੀੜਤ ਵਿਅਕਤੀ ਦੇ ਨਾਲ ਜ਼ਿਆਦਾ ਸਮੇਂ ਤੱਕ ਸੀ, ਇਸ ਦੌਰਾਨ ਉਨ੍ਹਾਂ ਨੇ ਉਸ ਵਿਅਕਤੀ ਨਾਲ ਕਈ ਵਾਰ ਹੱਥ ਮਿਲਾਇਆ ਸੀ। ਉਨ੍ਹਾਂ ਨੂੰ ਵੀ ਇਸ ਵਾਇਰਸ ਦੇ ਲੱਛਣ ਨਹੀਂ ਹਨ ਪਰ ਉਹ ਖੁਦ ਅਰੀਜ਼ੋਨਾ ਸਥਿਤ ਆਪਣੇ ਘਰ ਵਿੱਚ ਕੈਦ ਹਨ । ਇੱਥੇ ਦੱਸ ਦਈਏ ਕਿ ਦੋਹਾਂ ਸਾਂਸਦਾਂ ਨੇ ਆਪਣੇ ਦਫਤਰ ਵੀ ਬੰਦ ਕਰ ਲਏ ਹਨ। ਦੋਵੇਂ ਆਪੋ-ਆਪਣੇ ਘਰਾਂ ਵਿੱਚੋਂ 14 ਦਿਨਾਂ ਦੇ ਬਾਅਦ ਬਾਹਰ ਨਿਕਲਣਗੇ ਫਿਰ ਕੋਰੋਨਾਵਾਇਰਸ ਦੀ ਦੁਬਾਰਾ ਜਾਂਚ ਕਰਵਾਉਣਗੇ। ਇਸ ਦੇ ਬਾਅਦ ਜਨਤਕ ਜੀਵਨ ਜਿਉਣਗੇ।
 

Vandana

This news is Content Editor Vandana