ਅਮਰੀਕੀ ਫੌਜ ਨੂੰ ਜਲਦ ਹੀ ਮਿਲਣਗੇ ਰੋਟਰੀ ਹੈਲੀਕਾਪਟਰ

06/14/2019 2:24:45 AM

ਵਾਸ਼ਿੰਗਟਨ - ਅਮਰੀਕੀ ਫੌਜ ਦੇ ਵਿਸ਼ੇਸ਼ ਫੌਜੀ ਅਭਿਆਨਾਂ ਦੀ ਮੰਗ ਜਲਦ ਹੀ ਪੂਰਾ ਹੋਵੇਗੀ ਅਤੇ ਉਸ ਨੂੰ ਨਵੀਂ ਭਾਰੀ ਸਮਰੱਥਾ ਵਾਲੇ ਰੋਟਰੀ ਹੈਲੀਕਾਪਟਰ ਮਿਲਣਗੇ।
ਅਮਰੀਕੀ ਰੱਖਿਆ ਵਿਭਾਗ ਵੱਲੋਂ ਬੁੱਧਵਾਰ ਨੂੰ ਜਾਰੀ ਬਿਆਨ ਮੁਤਾਬਕ ਅਮਰੀਕਾ ਦੇ ਵਿਸ਼ੇਸ਼ ਫੌਜੀ ਅਭਿਆਨਾਂ ਦੀ ਸਮਰੱਥਾ 'ਚ ਵਾਧੇ ਲਈ ਇਨਾਂ ਰੋਟਰੀ ਹੈਲੀਕਾਪਟਰਾਂ ਦੀ ਲੋੜ ਨੂੰ ਦੇਖਦੇ ਹੋਏ ਬੋਇੰਗ ਕੰਪਨੀ ਰਿਡਲੇ ਪਾਰਕ, ਪੇਨਸਿਲਵੇਨੀਆ ਨੂੰ 6 ਨਵੇਂ ਰੋਟਰੀ ਏਅਰਕ੍ਰਾਫਟ ਬਣਾਉਣ ਦਾ ਠੇਕਾ ਦਿੱਤਾ ਗਿਆ ਸੀ।
ਬਿਆਨ ਮੁਤਾਬਕ ਇਸ ਵਿੱਤ ਸਾਲ 'ਚ ਇਨਾਂ ਹੈਲੀਕਾਪਟਰਾਂ ਦਾ ਪੇਨਸਿਲਵੇਨੀਆ ਅਤੇ ਫਲੋਰੀਡਾ 'ਚ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਹਫਤੇ ਵਿੰਗ ਦੀ ਮੈਗਜ਼ੀਨ 'ਚ ਪ੍ਰਕਾਸ਼ਿਤ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਅਮਰੀਕਾ ਦੀ ਸ਼ਸ਼ਤਰ ਸੇਵਾ ਕਮੇਟੀ ਇਨਾਂ ਹੈਲੀਕਾਪਟਰਾਂ ਦੀ ਸਪਲਾਈ ਯਕੀਨਨ ਕਰਨ ਲਈ ਕਾਂਗਰਸ 'ਤੇ ਦੁਗਣੀ ਰਾਸ਼ੀ ਮੁਹੱਈਆ ਕਰਾਉਣ ਲਈ ਦਬਾਅ ਪਾ ਰਹੀ ਹੈ।

Khushdeep Jassi

This news is Content Editor Khushdeep Jassi