ਅਮਰੀਕਾ ਜਾਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ, ਇਸ ਤਰੀਕ ਤੋਂ ਕਰ ਸਕਦੇ ਹੋ ਐੱਚ1-ਬੀ ਵੀਜ਼ਾ ਲਈ ਅਪਲਾਈ

03/16/2017 4:19:26 PM

ਵਾਸ਼ਿੰਗਟਨ— ਜੇਕਰ ਤੁਸੀਂ ਅਮਰੀਕਾ ਜਾਣ ਦਾ ਸੁਪਨਾ ਦੇਖ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖ਼ਬਰੀ ਹੈ। ਅਮਰੀਕਾ 3 ਅਪ੍ਰੈਲ ਤੋਂ ਐੱਚ1-ਬੀ ਵੀਜ਼ਾ ਲਈ ਅਰਜ਼ੀਆਂ ਸਵੀਕਾਰ ਕਰਨੀਆਂ ਸ਼ੁਰੂ ਕਰੇਗਾ। ਇਹ ਅਰਜ਼ੀਆਂ ਸਾਲ 2018 ਲਈ ਸਵੀਕਾਰ ਕੀਤੀਆਂ ਜਾਣਗੀਆਂ। ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸ ਵਿਭਾਗ ਨੇ ਇਕ ਬਿਆਨ ਵਿਚ ਇਸ ਬਾਰੇ ਜਾਣਕਾਰੀ ਦਿੱਤੀ। ਹਾਲਾਂਕਿ ਬੀਤੇ ਸਾਲ ਵਾਂਗ ਇਸ ਸਾਲ ਅਧਿਕਾਰਤ ਤੌਰ ''ਤੇ ਇਸ ਬਾਰੇ ਐਲਾਨ ਨਹੀਂ ਕੀਤਾ ਗਿਆ। ਆਮ ਤੌਰ ''ਤੇ ਵਿਭਾਗ ਐੱਚ1-ਬੀ ਵੀਜ਼ਾ ਲਈ ਅਰਜ਼ੀਆਂ ਅਪ੍ਰੈਲ ਮਹੀਨੇ ਦੇ ਪਹਿਲੇ ਪੰਜ ਦਿਨਾਂ ਵਿਚ ਸਵੀਕਾਰ ਕਰਦਾ ਹੈ। 
ਇੱਥੇ ਦੱਸ ਦੇਈਏ ਕਿ ਭਾਰਤੀ ਆਈ. ਟੀ. ਕੰਪਨੀਆਂ ਦੇ ਪੇਸ਼ਾਵਰ ਖਾਸ ਤੌਰ ''ਤੇ ਐੱਚ1-ਬੀ ਵੀਜ਼ਾ ਲਈ ਅਪਲਾਈ ਕਰਦੇ ਹਨ। ਵੱਡੀ ਗਿਣਤੀ ਵਿਚ ਭਾਰਤੀ ਇਸ ਵੀਜ਼ਾ ਅਧੀਨ ਅਮਰੀਕਾ ਜਾ ਕੇ ਕੰਮ ਕਰਦੇ ਹਨ। ਵਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ ਕਿ ਟਰੰਪ ਪ੍ਰਸ਼ਾਸਨ ਇਮੀਗ੍ਰੇਸ਼ਨ ਸੁਧਾਰਾਂ ''ਤੇ ਕੰਮ ਕਰ ਰਿਹਾ ਹੈ ਪਰ 3 ਅਪ੍ਰੈਲ ਤੋਂ ਪਹਿਲਾਂ ਉਨ੍ਹਾਂ ਨੇ ਐੱਚ1-ਬੀ ਵੀਜ਼ਾ ਪ੍ਰੋਗਰਾਮ ਵਿਚ ਕੀਤੀਆਂ ਜਾਣ ਵਾਲੀਆਂ ਸੰਭਾਵਿਤ ਤਬਦੀਲੀਆਂ ''ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।

Kulvinder Mahi

This news is News Editor Kulvinder Mahi