ਹਾਈਪਰਸੋਨਿਕ ਹਥਿਆਰ ਵਿਕਸਿਤ ਕਰਨ ਦੀ ਤਿਆਰੀ ''ਚ ਅਮਰੀਕਾ

08/22/2019 2:16:37 PM

ਵਾਸ਼ਿੰਗਟਨ— ਅਮਰੀਕਾ ਦੇ ਰੱਖਿਆ ਮੰਤਰੀ ਮਾਰਕਰ ਐਸਪਰ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਦੋ ਸਾਲ ਦੇ ਅੰਦਰ ਆਪਣੇ ਹਾਈਪਰਸੋਨਿਕ ਹਥਿਆਰਾਂ ਦਾ ਨਿਰਮਾਣ ਕਰ ਸਕਦਾ ਹੈ। ਐਸਪਰ ਨੇ ਫਾਕਸ ਨਿਊਜ਼ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਸ਼ਾਇਦ ਕੁਝ ਸਾਲਾਂ ਦੀ ਗੱਲ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਜਾਰੀ ਇੰਟਰਵਿਊ 'ਚ ਇਹ ਗੱਲ ਉਸ ਵੇਲੇ ਕਹੀ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਅਮਰੀਕਾ ਆਪਣੇ ਹਾਈਪਰਸੋਨਿਕ ਹਥਿਆਰ ਬਣਾਉਣ ਦੇ ਕਿੰਨਾ ਨੇੜੇ ਹੈ।

ਇਸ ਹਫਤੇ ਦੀ ਸ਼ੁਰੂਆਤ 'ਚ ਅਮਰੀਕੀ ਫੌਜ ਦੇ ਕਾਰਜਕਾਰੀ ਸਕੱਤਰ ਰਾਇਨ ਮੈਕਾਰਥੀ ਨੇ ਤਰਕ ਦਿੱਤਾ ਕਿ ਵਾਸ਼ਿੰਗਟਨ ਰੇਡੀਅਸ ਰੇਂਜ ਦੇ ਨਾਲ ਇਕ ਹਾਈਪਰਸੋਨਿਕ ਬੈਲਿਸਟਿਕ ਮਿਜ਼ਾਇਕ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ ਪਹਿਲਾਂ ਅਮਰੀਕੀ-ਰੂਸੀ ਮੱਧਵਰਤੀ ਸਰਹੱਦ ਪ੍ਰਮਾਣੂ ਬਲ ਸੰਧੀ ਵਲੋਂ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਸੀ, ਪਰ ਇਹ ਸੰਧੀ ਦੋ ਅਗਸਤ ਨੂੰ ਟੁੱਟ ਗਈ। ਫਰਵਰੀ 'ਚ ਅਮਰੀਕਾ ਨੇ ਰਸਮੀ ਰੂਪ ਨਾਲ ਆਈ.ਐੱਨ.ਐੱਫ. ਡਿਊਟੀਆਂ ਨੂੰ ਮੁਅੱਤਲ ਕਰ ਦਿੱਤਾ, ਜਿਸ ਨਾਲ 6 ਮਹੀਨੇ ਦੀ ਵਾਪਸੀ ਪ੍ਰਕਿਰਿਆ ਸ਼ੁਰੂ ਹੋ ਗਈ। ਜੁਲਾਈ 'ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮਸਝੌਤੇ ਦਾ ਪਾਲਣ ਕਰਦੇ ਹੋਏ ਇਕ ਹੋਰ ਸਮਝੌਤੇ 'ਤੇ ਦਸਤਖਤ ਕੀਤੇ, ਜਿਸ ਨਾਲ ਮਾਸਕੋ ਦੀ ਹਿੱਸੇਦਾਰੀ ਨੂੰ ਟਾਲ ਦਿੱਤਾ ਗਿਆ। ਦੋਵਾਂ ਪੱਖਾਂ ਨੇ ਇਕ ਦੂਜੇ 'ਤੇ ਸੰਧੀ ਦੇ ਉਲੰਘਣ ਦੇ ਦੋਸ਼ ਲਾਏ ਹਨ।

Baljit Singh

This news is Content Editor Baljit Singh