ਟਰੰਪ ਦੀ 'ਕੰਧ' ਖਿਲਾਫ ਖੜ੍ਹੇ ਹੋਏ ਅਮਰੀਕਾ ਦੇ 16 ਸੂਬੇ

02/19/2019 11:12:30 AM

ਨਿਊਯਾਰਕ, (ਭਾਸ਼ਾ)—  ਨਿਊਯਾਰਕ, ਕੈਲੀਫੋਰਨੀਆ ਅਤੇ ਹੋਰ 14 ਸੂਬਿਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕਰਨ ਸਬੰਧੀ ਫੈਸਲੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਅਟਾਰਨੀ ਜਨਰਲ ਲੇਤੀਤਿਆ ਜੇਮਜ਼ ਨੇ ਸੋਮਵਾਰ ਨੂੰ ਦਾਇਰ ਮਾਮਲੇ 'ਚ ਕਿਹਾ ਕਿ ਫੌਜ ਨਿਰਮਾਣ ਅਤੇ ਹੋਰ ਪ੍ਰੋਗਰਾਮਾਂ ਲਈ ਪ੍ਰਯੋਗ ਕੀਤੇ ਜਾਣ ਵਾਲੇ ਧਨ ਨੂੰ ਅਮਰੀਕਾ-ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ 'ਤੇ ਖਰਚ ਕਰਨ ਨਾਲ ਨਿਊਯਾਰਕ ਦੀ ਸਰਵਜਨਕ ਸੁਰੱਖਿਆ ਨੂੰ ਖਤਰਾ ਹੋਵੇਗਾ।


ਇਸ ਮੁਕੱਦਮੇ 'ਚ ਸ਼ਾਮਲ ਸਾਰੇ ਸੂਬਿਆਂ ਦੇ ਅਟਾਰਨੀ ਜਨਰਲ ਡੈਮੋਕ੍ਰੇਟਿਕ ਹਨ। ਜ਼ਿਕਰਯੋਗ ਹੈ ਕਿ ਟਰੰਪ ਨੇ ਸ਼ੁੱਕਰਵਾਰ ਨੂੰ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਸੀ ਤਾਂ ਕਿ ਉਹ ਕਾਂਗਰਸ ਦੀ ਮਨਜ਼ੂਰੀ ਮਿਲੇ ਬਿਨਾਂ ਹੀ ਕੰਧ ਬਣਾਉਣ ਲਈ ਅਰਬਾਂ ਡਾਲਰ ਇਸਤੇਮਾਲ ਕਰ ਸਕਣ। ਮਾਮਲਿਆਂ 'ਚ ਦੋਸ਼ ਲਗਾਇਆ ਗਿਆ ਹੈ ਕਿ ਟਰੰਪ ਅਜਿਹਾ ਕਰਕੇ ਸੰਕਟ ਪੈਦਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਘੋਸ਼ਣਾ ਅਸੰਵਿਧਾਨਕ ਅਤੇ ਗੈਰ ਕਾਨੂੰਨੀ ਹੈ।