ਅਮਰੀਕੀ ਵਿਗਿਆਨੀ ਦੀ ਗ੍ਰੀਸ ''ਚ ਰੇਪ ਤੋਂ ਬਾਅਦ ਹੱਤਿਆ

07/17/2019 5:26:02 PM

ਕਰੇਟੇ (ਗ੍ਰੀਸ)— ਗ੍ਰੀਸ ਦੀ ਪੁਲਸ ਵਲੋਂ ਕਿਹਾ ਗਿਆ ਹੈ ਕਿ ਇਥੇ ਇਕ ਅਮਰੀਕੀ ਵਿਗਿਆਨੀ ਦੀ ਬਲਾਤਕਾਰ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਹੈ। ਪੁਲਸ ਨੇ ਕਿਹਾ ਕਿ ਇਕ 27 ਸਾਲਾ ਵਿਅਕਤੀ ਨੇ ਇਹ ਕਬੂਲ ਕੀਤਾ ਹੈ ਕਿ ਉਸ ਨੇ ਸੁਜ਼ੈਨ ਏਟਨ ਦਾ ਬਲਾਤਕਾਰ ਤੇ ਕਤਲ ਕੀਤਾ ਹੈ। 

ਕਰੇਟੇ ਦੇ ਪੁਲਸ ਚੀਫ ਲਾਗੋਡਾਕਿਸ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਦੋਸ਼ੀ ਨੇ ਕਬੂਲ ਕੀਤਾ ਹੈ ਕਿ ਉਸ ਨੇ ਬਲਾਤਕਾਰ ਦੇ ਟੀਚੇ ਨਾਲ ਪਹਿਲਾਂ ਸੁਜ਼ੈਨ ਨੂੰ ਦੋ ਵਾਰ ਕਾਰ ਨਾਲ ਟੱਕਰ ਮਾਰੀ। ਇਸ ਦੌਰਾਨ ਜਦੋਂ ਉਹ ਬੇਹੋਸ਼ ਹੋ ਗਈ ਤਾਂ ਦੋਸ਼ੀ ਨੇ ਉਸ ਨੂੰ ਕਾਰ ਦੀ ਡਿੱਗੀ 'ਚ ਬੰਦ ਕੀਤੇ ਤੇ ਇਕ ਵਰਲਡ ਵਾਰ-2 ਦੇ ਬੰਕਰ 'ਚ ਲੈ ਗਿਆ। ਮ੍ਰਿਤਕਾਂ ਦੀ ਲਾਸ਼ ਉਸੇ ਥਾਂ ਤੋਂ ਬਰਾਮਦ ਕੀਤੀ ਗਈ ਹੈ। ਦੋਸ਼ੀ ਨੇ ਪੀੜਤਾਂ ਦਾ ਰੇਪ ਕੀਤਾ ਤੇ ਉਸ ਨੂੰ ਉਥੇ ਹੀ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਅਜੇ ਇਹ ਪੁਖਤਾ ਨਹੀਂ ਹੋ ਸਕਿਆ ਹੈ ਕਿ ਜਦੋਂ ਦੋਸ਼ੀ ਨੇ ਪੀੜਤਾ ਨਾਲ ਬਲਾਤਕਾਰ ਕੀਤਾ ਉਸ ਵੇਲੇ ਉਹ ਜ਼ਿੰਦਾ ਸੀ ਜਾਂ ਨਹੀਂ।

ਪਹਿਲਾਂ ਘਟਨਾ ਬਾਰੇ ਪੁੱਛੇ ਜਾਣ 'ਤੇ ਦੋਸ਼ੀ ਨੇ ਸਾਫ ਇਨਕਾਰ ਕਰ ਦਿੱਤਾ ਕਿ ਉਹ ਇਕ ਮਹੀਨੇ ਤੋਂ ਉਸ ਥਾਂ ਨਹੀਂ ਗਿਆ। ਪੁਲਸ ਚੀਫ ਨੇ ਕਿਹਾ ਕਿ ਦੋਸ਼ੀ ਦੇ ਫੋਨ ਤੋਂ ਪਤਾ ਲੱਗਿਆ ਕਿ ਉਹ ਹਮਲੇ ਵਾਲੇ ਦਿਨ ਘਟਨਾ ਵਾਲੀ ਥਾਂ ਵੱਲ ਗਿਆ ਸੀ। ਪੁਲਸ ਨੇ ਦੱਸਿਆ ਕਿ ਦੋਸ਼ ਖੁਦ ਵਿਆਹੁਤਾ ਹੈ ਤੇ ਦੋ ਬੱਚਿਆਂ ਦਾ ਪਿਤਾ ਹੈ।

Baljit Singh

This news is Content Editor Baljit Singh