26/11 ਹਮਲੇ ਦੇ ਮਾਸਟਰਮਾਈਂਡ ਦੀ ਜਾਣਕਾਰੀ ਦੇਣ ਵਾਲੇ ਨੂੰ ਅਮਰੀਕਾ ਦੇਵੇਗਾ 50 ਲੱਖ ਡਾਲਰ ਦਾ ਇਨਾਮ

11/28/2020 12:43:10 PM

ਵਾਸ਼ਿੰਗਟਨ : ਮੁੰਬਈ ਵਿਚ ਹੋਏ 26/11 ਹਮਲੇ ਦੇ 12 ਸਾਲਾਂ ਬਾਅਦ ਪਾਕਿਸਤਾਨ ਨੇ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਦੇ 19 ਅੱਤਵਾਦੀਆਂ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ 'ਮੋਸਟ ਵਾਂਟੇਡ ਅੱਤਵਾਦੀਆਂ' ਦੀ ਸੂਚੀ ਵਿਚ ਰੱਖਿਆ ਤਾਂ ਜ਼ਰੂਰ ਹੈ ਪਰ ਉਨ੍ਹਾਂ ਨੂੰ ਫੜਨ ਲਈ ਉਸ ਨੇ ਕੋਈ ਗੰਭੀਰ ਕੋਸ਼ਿਸ਼ਾਂ ਨਹੀਂ ਕੀਤੀਆਂ। ਇਸ ਮਾਮਲੇ ਵਿਚ ਹੁਣ ਅਮਰੀਕਾ ਨੇ ਲਸ਼ਕਰ ਦੇ ਅੱਤਵਾਦੀ ਸਾਜਿਦ ਮੀਰ ਦੇ ਬਾਰੇ ਵਿਚ ਜਾਣਕਾਰੀ ਦੇਣ ਵਾਲੇ ਨੂੰ 50 ਲੱਖ ਡਾਲਰ ਇਨਾਮ ਦੇਣ ਦੀ ਘੋਸ਼ਣਾ ਕੀਤੀ ਹੈ। ਭਾਰਤ ਵੀ ਪਿੱਛਲੇ ਕਈ ਸਾਲਾਂ ਤੋਂ ਮੀਰ ਦੀ ਭਾਲ ਵਿਚ ਜੁਟਿਆ ਹੈ।

ਇਹ ਵੀ ਪੜ੍ਹੋ: ਚੀਨੀ ਵਿਗਿਆਨਕਾਂ ਦਾ ਦਾਅਵਾ, ਭਾਰਤ ਤੋਂ ਦੁਨੀਆ ਭਰ 'ਚ ਫੈਲਿਆ ਕੋਰੋਨਾ ਵਾਇਰਸ



ਅਮਰੀਕਾ ਵੱਲੋਂ ਜਾਰੀ ਕੀਤੀ ਗਈ ਅਧਿਕਾਰਤ ਸੂਚਨਾ ਮੁਤਾਬਕ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਸੀਨੀਅਰ ਮੈਂਬਰ ਸਾਜਿਦ ਮੀਰ ਦੀ ਮੁੰਬਈ ਹਮਲੇ ਵਿਚ ਸ਼ਮੂਲੀਅਤ ਪਾਈ ਗਈ ਹੈ। ਇਸ ਮਾਮਲੇ ਵਿਚ ਉਸ ਦੀ ਭਾਲ ਹੈ। ਮੀਰ ਦੇ ਬਾਰੇ ਵਿਚ ਸੂਚਨਾ ਦੇਣ ਵਾਲੇ ਨੂੰ ਉਸ ਦੀ ਗ੍ਰਿਫਤਾਰੀ ਦੇ ਬਾਅਦ 50 ਲੱਖ ਡਾਲਰ ਦਾ ਇਨਾਮ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਅੱਗ, 82 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋਇਆ ਪੈਟਰੋਲ

ਦੱਸਣਯੋਗ ਹੈ ਕਿ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀ 26 ਨਵੰਬਰ 2008 ਨੂੰ ਸਮੁੰਦਰ ਰਸਤਿਓਂ ਭਾਰਤ ਦੀ ਵਪਾਰਕ ਰਾਜਧਾਨੀ ਮੰਨੇ ਜਾਂਦੇ ਮੁੰਬਈ 'ਚ ਦਾਖ਼ਲ ਹੋ ਗਏ ਸਨ ਅਤੇ ਉਨ੍ਹਾਂ ਨੇ ਕਰੀਬ 166 ਬੇਕਸੂਰ ਲੋਕਾਂ ਨੂੰ ਬੇਰਹਿਮੀ ਨਾਲ ਗੋਲੀਆਂ ਨਾਲ ਭੁੰਨ ਦਿੱਤਾ। ਇਸ ਹਮਲੇ 'ਚ 300 ਦੇ ਕਰੀਬ ਲੋਕ ਜ਼ਖ਼ਮੀ ਵੀ ਹੋਏ। ਇਨ੍ਹਾਂ ਪਾਕਿਸਤਾਨੀ ਅੱਤਵਾਦੀਆਂ ਨੇ ਤਾਜ ਅਤੇ ਟ੍ਰਾਈਡੇਂਟ ਹੋਟਲ ਦੇ ਨਾਲ-ਨਾਲ ਛੱਤਰਪਤੀ ਸ਼ਿਵਾਜੀ ਟਰਮੀਨਸ 'ਤੇ ਹਮਲਾ ਕਰ ਦਿੱਤਾ ਸੀ। ਇਸ ਅੱਤਵਾਦੀ ਹਮਲੇ ਨੂੰ ਮੁੰਬਈ ਦੇ ਇਤਿਹਾਸ 'ਚ ਸਭ ਤੋਂ ਭਿਆਨਕ ਹਮਲਾ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ:  Aus vs Ind: ਹਾਰਦਿਕ ਪੰਡਯਾ ਪੁੱਤਰ ਨੂੰ ਯਾਦ ਕਰਕੇ ਹੋਏ ਭਾਵੁਕ, ਕਿਹਾ- ਜਲਦ ਵਾਪਸ ਜਾਣਾ ਚਾਹੁੰਦਾ ਹਾਂ ਘਰ

cherry

This news is Content Editor cherry