ਰਾਸ਼ਟਰਪਤੀ ਚੋਣਾਂ ''ਚ ਟਰੰਪ ਦੀ ਹੋ ਸਕਦੀ ਹੈ ਦੁਬਾਰਾ ਜਿੱਤ : ਜੂਨੀਅਰ ਟਰੰਪ

08/03/2020 6:00:45 PM

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਭ ਤੋਂ ਵੱਡੇ ਬੇਟੇ ਡੋਨਾਲਡ ਟਰੰਪ ਜੂਨੀਅਰ ਨੇ ਕਿਹਾ ਕਿ ਉਹਨਾਂ ਦੇ ਪਿਤਾ ਨੂੰ ਮਹੱਤਵਪੂਰਨ ਰਾਜਾਂ ਵਿਚ ਚੁਣਾਵੀਂ ਸੰਘਰਸ਼ ਵਿਚ ਬੜਤ ਹਾਸਲ ਹੈ। ਇਸ ਕਾਰਨ ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਵਿਚ ਉਹ ਦੁਬਾਰਾ ਜਿੱਤ ਹਾਸਲ ਕਰ ਸਕਦੇ ਹਨ। ਉਹਨਾਂ ਨੇ ਓਪੇਡ ਨੂੰ ਰੇਖਾਂਕਿਤ ਕੀਤਾ, ਜਿਸ ਵਿਚ ਦਾਅਵਾ ਕੀਤਾ ਗਿਆ ਹੈਕਿ ਇਹਨਾ ਰਾਜਾਂ ਦੇ 50 ਫੀਸਦੀ ਭਾਰਤੀ-ਅਮਰੀਕੀ ਵੋਟਰ ਵਿਰੋਧੀ ਧਿਰ ਦੀ ਡੈਮੋਕ੍ਰੈਟਿਕ ਪਾਰਟੀ ਤੋਂ ਵੱਖ ਹੋ ਕੇ ਉਹਨਾਂ ਦੇ ਪਿਤਾ ਦੇ ਵੱਲ ਰੁੱਖ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਲਗਾਤਾਰ ਦੂਜਾ ਕਾਰਜਕਾਲ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ 74 ਸਾਲਾ ਟਰੰਪ ਦਾ ਮੁਕਾਬਲਾ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ 77 ਸਾਲਾ ਜੋ ਬਿਡੇਨ ਦੇ ਨਾਲ ਹੈ।

ਇਸ ਸਾਲ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਵਈ ਵੋਟਿੰਗ ਅਤੇ ਕਈ ਓਪੀਨੀਅਨ ਪੋਲ ਦਿਖਾ ਰਹੇ ਹਨ ਕਿ ਬਿਡੇਨ ਟਰੰਪ ਦੇ ਮੁਕਾਬਲੇ ਕਈ ਅੰਕਾਂ ਵਿਚ ਬੜਤ ਬਣਾਏ ਹੋਏ ਹਨ। ਜੂਨੀਅਰ ਟਰੰਪ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਪਿਤਾ ਦੀ ਜਿੱਤ ਯਕੀਨੀ ਕਰਨ ਲਈ ਚੱਲ ਰਹੀ ਪ੍ਰਚਾਰ ਮੁਹਿੰਮ ਦੀ ਅਗਵਾਈ ਕਰ ਰਹੇ ਹਨ। ਉਹਨਾਂ ਨੇ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਭਾਰਤੀ-ਅਮਰੀਕੀ ਵੋਟਰਾਂ ਤੱਕ ਪਹੁੰਚਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਕਰੀਬ ਸਾਢੇ 3 ਸਾਲ ਤੋਂ ਇਸ ਨੂੰ ਜਾਰੀ ਰੱਖੇ ਹੋਏ ਹਨ। ਉਹਨਾਂ ਨੇ ਐਤਵਾਰ ਨੂੰ ਟਵੀਟ ਕੀਤਾ,''ਵਿਭਿੰਨ ਰਾਜਾਂ ਦੀ ਲੜਾਈ ਵਿਚ ਮਹੱਤਵਪੂਰਨ ਬੜਤ ਨਾਲ ਟਰੰਪ ਦੀ 2020 ਵਿਚ ਜਿੱਤ ਯਕੀਨੀ ਹੋ ਸਕਦੀ ਹੈ।'' 

ਇਸ ਦੇ ਨਾਲ ਹੀ ਉਹਨਾਂ ਨੇ ਅਮੇਰਿਕਨ ਨਿਊਜ਼ ਵੈਬਸਾਈਟ 'ਤੇ ਟਰੰਪ ਸਮਰਥਕ ਅਲ ਮੈਸਨ ਵੱਲੋਂ ਓਪੇਡ 'ਤੇ ਲਿਖੇ ਲੇਖ ਨੂੰ ਵੀ ਸਾਂਝਾ ਕੀਤਾ। ਇਸ ਲੇਖ ਦੇ ਮੁਤਾਬਕ ਪੂਰੇ ਅਮਰੀਕਾ ਵਿਚ ਰੀਪਬਲਿਕਨ ਪਾਰਟੀ ਉਮੀਦਵਾਰ ਟਰੰਪ ਨੂੰ ਹਜ਼ਾਰਾਂ ਵੋਟਾਂ ਮਿਲ ਸਕਦੀਆਂ ਹਨ। ਜੂਨੀਅਰ ਟਰੰਪ ਦੇ ਟਵੀਟ ਦੇ ਬਾਅਦ ਟਰੰਪ ਵਿਜੈ ਵਿੱਤੀ ਕਮੇਟੀ ਦੇ ਆਨਰੇਰੀ ਕੋ-ਚੇਅਰਮੈਨ ਮੈਸਨ ਨੇ ਪੀ.ਟੀ.ਆਈ.-ਭਾਸ਼ਾ ਨੂੰ ਕਿਹਾ,''ਮੈਂ ਆਪਣੇ ਮੰਥਨ ਨਾਲ ਨਤੀਜੇ ਕੱਢੇ ਹਨ ਅਤੇ ਟਰੰਪ ਸਮਰਥਕਾਂ ਦੇ ਪ੍ਰਸ਼ੰਸਾ ਦੇ ਅਤੇ ਡੈਮੋਕ੍ਰੈਟਿਕ ਦੇ ਡਰ ਦੇ ਬੁਲਬੁਲੇ ਤੈਰ ਰਹੇ ਹਨ।''

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਹਿਰ : 56,000 ਤੋਂ ਵਧੇਰੇ ਭਾਰਤੀ ਪ੍ਰਵਾਸੀਆਂ ਨੇ ਛੱਡਿਆ ਓਮਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਿਊਸਟਨ ਵਿਚ ਹੋਏ ਪ੍ਰੋਗਰਾਮ 'ਹਾਊਡੀ ਮੋਦੀ' ਦਾ ਹਵਾਲਾ ਦਿੰਦੇ ਹੋਏ ਮੈਸਨ ਨੇ ਲਿਖਿਆ,''ਖੁਦ ਦੇ ਅਤੇ ਮੇਰੇ ਸ਼ੋਧ ਦਲ ਦੇ ਮੈਂਬਰਾਂ ਵੱਲੋਂ ਸਾਥੀਆਂ ਅਤੇ ਸਹਿਯੋਗੀਆਂ ਨਾਲ ਗੱਲਬਾਤ ਵਿਚ ਇਕ ਸਪਸ਼ੱਟ ਪੈਟਰਨ ਹੈ ਕਿ ਭਾਰਤੀ-ਅਮਰੀਕੀ ਪਹਿਲੀ ਵਾਰ ਮਹਿਸੂਸ ਕਰਦੇ ਹਨ ਅਤੇ ਨਾਲ ਹੀ ਸਵੀਕਾਰ ਕਰਦੇ ਹਨ ਕਿ ਅਮਰੀਕੀ ਰਾਸ਼ਟਰਪਤੀ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ।'' ਉਹਨਾਂ ਨੇ ਲਿਖਿਆ,''ਅਮਰੀਕਾ-ਭਾਰਤ ਸੰਬੰਧਾਂ ਨੂੰ ਅਮਰੀਕੀ ਰਾਸ਼ਟਰਪਤੀ ਦਾ ਇਤਿਹਾਸਿਕ ਸਮਰਥਨ ਅਤੇ ਭਾਰਤੀਆਂ ਤੱਕ ਪਹੁੰਚਣ ਦੇ ਟਰੰਪ ਦੀ ਲਗਾਤਾਰ ਮੁਹਿੰਮ ਦਾ ਨਤੀਜਾ ਹੈ ਕਿ ਸੰਭਾਵਿਤ ਭਾਰਤੀ-ਅਮਰੀਕੀ ਵੋਟਰਾਂ ਵਿਚ ਉਹਨਾਂ ਦਾ ਸਮਰਥਨ ਅਤੇ ਲੋਕਪ੍ਰਿਅਤਾ ਵਧੀ ਹੈ।''

Vandana

This news is Content Editor Vandana