ਅਮਰੀਕੀ ਰਾਸ਼ਟਰਪਤੀ ਚੋਣਾਂ ''ਚ ਮੁਖ ਮੁੱਦਾ ਬਣੇਗਾ ''ਗਰਭਪਾਤ''

06/11/2019 2:09:45 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਔਰਤਾਂ ਦੇ ਮੌਲਿਕ ਅਧਿਕਾਰ 'ਗਰਭਪਾਤ' ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵਿਤ ਡੇਢ ਦਰਜ ਉਮੀਦਵਾਰਾਂ ਦੀ ਹੋੜ 'ਚ ਸਾਬਕਾ ਰਾਸ਼ਟਰਪਤੀ ਜੋਇ ਬਿਡੇਨ ਨੇ ਔਰਤਾਂ ਦੇ ਗਰਭਪਾਤ ਦੇ ਅਧਿਕਾਰ 'ਤੇ ਪਾਰਟੀ ਅੰਦਰ ਨਵੀਂ ਬਹਿਸ ਛੇੜ ਦਿੱਤੀ ਹੈ। ਜੋਇ ਬਿਡੇਨ ਨੇ ਬਲਾਤਕਾਰ ਅਤੇ ਡਾਕਟਰੀ ਸਬੰਧੀ ਹਲਾਤਾਂ ਨੂੰ ਛੱਡ ਕੇ ਗਰਭਪਾਤ ਕਾਨੂੰਨ ਦੇ ਪੱਖ 'ਚ ਆਪਣੀ ਪ੍ਰਤੀਕਿਰਿਆ ਜਾਰੀ ਕੀਤੀ ਹੈ।
ਜੋਇ ਬਿਡੇਨ ਦੇ ਇਸ ਨਜ਼ਰੀਏ ਦੀ ਭਾਰਤੀ ਮੂਲ ਦੀ ਕਮਲਾ ਹੈਰਿਸ ਸਮੇਤ ਅੱਧਾ ਦਰਜਨ ਡੈਮੋਕ੍ਰੇਟ ਉਮੀਦਵਾਰਾਂ ਨੇ ਨਿੰਦਾ ਕੀਤੀ ਹੈ। ਇਨ੍ਹਾਂ ਦਾ ਆਖਣਾ ਹੈ ਕਿ ਬਿਡੇਨ ਦੇ ਇਹ ਵਿਚਾਰ ਰਿਪਬਿਲਕਨ ਪਾਰਟੀ ਦੇ ਵਿਚਾਰਾਂ ਨਾਲ ਮੇਲ ਖਾਂਦੇ ਹਨ। ਸਮਾਜਵਾਦੀ ਡੈਮੋਕ੍ਰੇਟ ਅਤੇ ਨੰਬਰ 2 'ਤੇ ਚੱਲ ਰਹੇ ਬਰਨੀ ਸੈਂਡ੍ਰਸ ਨੇ 2 ਸ਼ਬਦਾਂ 'ਚ ਕਿਹਾ ਹੈ ਕਿ ਉਹ ਜੋਇ ਬਿਡੇਨ ਦੀ ਇਸ ਸੰਕਲਪਿਕ ਅਤੇ ਰਾਜਨੀਤਕ ਸੋਚ ਤੋਂ ਕੋਈ ਸਹਿਮਤ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਔਰਤਾਂ ਲਈ ਗਰਭਪਾਤ ਇਕ ਮੌਲਿਕ ਅਧਿਕਾਰ ਹੈ, ਜੋ ਉਨ੍ਹਾਂ ਨੂੰ ਪਰਿਵਾਰਕ ਪ੍ਰਬੰਧਨ ਦੀ ਇਜਾਜ਼ਤ ਦਿੰਦਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਰਿਪਬਲਿਕਨ ਬਹੁਲ ਅਲਬਾਮਾ ਅਤੇ ਮਿਸੂਰੀ ਸਮੇਤ ਕੁਝ ਰਾਜਾਂ 'ਚ ਗਰਭਪਾਤ ਕਾਨੂੰਨ ਨੂੰ ਪਾਸ ਕਰ ਦਿੱਤਾ ਹੈ ਪਰ ਰਿਪਬਲਿਕਨ ਇਹ ਭੁੱਲ ਰਹੇ ਹਨ ਕਿ ਇਕ ਗਰੀਬ ਮਹਿਲਾ ਫੈਡਰਲ ਅਤੇ ਰਾਜ ਦੀ ਆਰਥਿਕ ਮਦਦ ਤੋਂ ਬਿਨਾਂ ਕਿਵੇਂ ਆਪਣੇ ਪਰਿਵਾਰ ਦਾ ਪ੍ਰਬੰਧ ਕਰ ਸਕਦੀ ਹੈ। ਗਰਭਪਾਤ ਦੇ ਪੱਖ 'ਚ ਕਮਲਾ ਹੈਰਿਸ ਤੋਂ ਇਲਾਵਾ ਕ੍ਰਿਸਟੀਨ ਗਿਲਬ੍ਰੈਂਡ, ਐਮੀ ਕਲੋਬੁਰਚ, ਐਲੀਜ਼ਾਬੇਥ ਵਾਰੋਨ, ਕੋਰੀ ਬੂਕਰ ਅਤੇ ਬੇਰਤੋ ਓਰਕੇ ਨੇ ਵੀ ਸਮਰਥਨ ਕੀਤਾ ਹੈ।

Khushdeep Jassi

This news is Content Editor Khushdeep Jassi