ਦੁਨੀਆ ਨੂੰ ਨਾਰਥ ਕੋਰੀਆ ਦੀ ਗ੍ਰਿਫਤ ''ਚ ਨਹੀਂ ਆਉਣ ਦਿਆਂਦੇ :ਟਰੰਪ

11/16/2017 11:02:00 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕਲਪ ਲਿਆ ਹੈ ਕਿ ਉਹ ਨਾਰਥ ਕੋਰੀਆ ਦੀ ਤਾਨਾਸ਼ਾਹੀ ਨੂੰ 'ਪ੍ਰਮਾਣੂ ਬਲੈਕਮੇਲ' ਰਾਹੀਂ ਦੁਨੀਆ ਨੂੰ ਬੰਧਕ ਨਹੀਂ ਬਣਾਉਣ ਦਿਆਂਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਫੈਸਲਾ ਕੀਤਾ ਕਿ ਪਿਓਂਗਯਾਂਗ ਦੀ ਪ੍ਰਮਾਣੂ ਹਥਿਆਰਬੰਦੀ ਕਰਨ ਦੇ ਲਈ ਜ਼ਿਆਦਾਤਰ ਗਲੋਬਲ ਦਬਾਅ ਬਣਾਉਣਗੇ।
ਜ਼ਿਕਰਯੋਗ ਹੈ ਕਿ ਸਤੰਬਰ ਮਹੀਨੇ 'ਚ ਨਾਰਥ ਕੋਰੀਆ ਵਲੋਂ ਸਭ ਤੋਂ ਵੱਡਾ ਪ੍ਰਮਾਣੂ ਪ੍ਰੀਖਣ ਕਰਨ ਤੋਂ ਬਾਅਦ ਕੋਰੀਆਈ ਦੇਸ਼ਾਂ 'ਚ ਤਣਾਅ ਵਧ ਗਿਆ ਹੈ। ਏਸ਼ੀਆ ਦੀ 12 ਦਿਨਾਂ ਦੀ ਪਹਿਲੀ ਯਾਤਰਾ ਤੋਂ ਬਾਅਦ ਟਰੰਪ ਨੇ ਕਿਹਾ ਕਿ ਨਾਰਥ ਕੋਰੀਆ ਉਨ੍ਹਾਂ ਦੀ ਤਰਜੀਹ ਵਾਲੀ ਸੂਚੀ 'ਚ ਸਭ ਤੋਂ ਉੱਪਰ ਹੈ।
ਟਰੰਪ ਨੇ ਹਾਲ ਹੀ 'ਚ ਯਾਤਰਾ ਦੌਰਾਨ ਕਿਹਾ ਸੀ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਨਾਰਥ ਕੋਰੀਆ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਨੂੰ ਲਾਗੂ ਕਰਨ ਤੇ ਕੋਰੀਆਈ ਦੇਸ਼ਾਂ ਦੇ ਪ੍ਰਮਾਣੂ ਹਥਿਆਰਬੰਦੀ ਦੇ ਸਾਂਝੇ ਟੀਚੇ ਨੂੰ ਹਾਸਿਲ ਕਰਨ ਦੇ ਲਈ ਨਾਰਥ ਕੋਰੀਆ ਸਰਕਾਰ 'ਤੇ ਲੱਗੇ ਆਪਣੇ ਆਰਥਿਕ ਪ੍ਰਭਾਵ ਦਾ ਇਸਤੇਮਾਲ ਕਰਨ ਦਾ ਵੀ ਭਰੋਸਾ ਦਿਵਾਇਆ ਸੀ। ਟਰੰਪ ਨੇ ਕਿਹਾ ਕਿ ਸ਼ੀ ਨੇ ਸਵਿਕਾਰ ਕੀਤਾ ਹੈ ਕਿ ਨਾਰਥ ਕੋਰੀਆ ਚੀਨ ਦੇ ਲਈ ਵੱਡਾ ਖਤਰਾ ਹੈ। ਟਰੰਪ ਨੇ ਕਿਹਾ ਕਿ ਅਸੀਂ ਇਸ ਗੱਲ 'ਤੇ ਸਹਿਮਤ ਹੋਏ ਹਾਂ ਕਿ ਅਸੀਂ 'ਫ੍ਰੀਜ਼ ਫਾਰ ਵਾਰ' ਸਮਝੋਤੇ ਨੂੰ ਸਵਿਕਾਰ ਨਹੀਂ ਕਰਾਂਗੇ। ਅਜਿਹੇ ਸਮਝੋਤੇ ਅਤੀਤ 'ਚ ਲਗਾਤਾਰ ਅਸਫਲ ਹੋਏ ਹਨ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਸਮਾਂ ਬੀਤ ਰਿਹਾ ਹੈ ਤੇ ਸਾਡੇ ਸਾਹਮਣੇ ਸਾਰੇ ਵਿਕਲਪ ਖੁੱਲ੍ਹੇ ਹਨ।