ਅਮਰੀਕੀ ਪੁਲਸ ਅਧਿਕਾਰੀ ''ਤੇ ਲੱਗੇ ਗਾਰਡ ਦੇ ਕਤਲ ਦੇ ਦੋਸ਼, ਜਾਂਚ ਸ਼ੁਰੂ

11/14/2018 2:20:06 PM

ਸ਼ਿਕਾਗੋ(ਏਜੰਸੀ)— ਅਮਰੀਕੀ ਦੇ ਸ਼ਹਿਰ ਸ਼ਿਕਾਗੋ 'ਚ ਇਕ ਬਾਰ ਦੇ ਬਾਹਰ ਇਕ ਗੈਰ-ਗੋਰੇ ਸੁਰੱਖਿਆ ਕਰਮਚਾਰੀ (ਗਾਰਡ) 'ਤੇ ਇਕ ਗੋਰੇ ਰੰਗ ਦੇ ਪੁਲਸ ਅਧਿਕਾਰੀ ਨੇ ਗੋਲੀ ਚਲਾ ਕੇ ਉਸ ਨੂੰ ਮਾਰ ਦਿੱਤਾ। ਗੋਲੀ ਚਲਾਉਣ ਦੇ ਮਾਮਲੇ 'ਚ ਇਸ ਗੋਰੇ ਰੰਗ ਦੇ ਅਧਿਕਾਰੀ ਖਿਲਾਫ ਜਾਂਚ ਸ਼ੁਰੂ ਹੋ ਗਈ ਹੈ। ਇਸ ਅਧਿਕਾਰੀ ਨੂੰ ਘਟਨਾ ਦੇ ਬਾਅਦ ਛੁੱਟੀ 'ਤੇ ਭੇਜ ਦਿੱਤਾ ਗਿਆ ਸੀ। ਘਟਨਾ ਐਤਵਾਰ ਤੜਕੇ ਰਾਬਿਨਜ਼ ਸ਼ਹਿਰ ਦੇ ਮੈਨੀਜ ਬਲੂ ਰੂਮ ਲਾਂਜ 'ਚ ਵਾਪਰੀ ਸੀ। ਬਾਰ 'ਚ ਕੰਮ ਕਰਨ ਵਾਲੇ ਸੁਰੱਖਿਆ ਅਧਿਕਾਰੀ ਜੇਮੇਲ ਰਾਬਰਸਨ (26) ਨੇ ਮਾਮਲੇ 'ਚ ਉਸ ਸਮੇਂ ਦਖਲ ਦਿੱਤਾ, ਜਦ ਉੱਥੇ ਕਿਸੇ ਗੱਲ ਕਾਰਨ ਝਗੜਾ ਸ਼ੁਰੂ ਹੋ ਗਿਆ ਅਤੇ ਕਿਸੇ ਨੇ ਅਚਾਨਕ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਬਾਅਦ ਸਥਾਨਕ ਪੁਲਸ ਦੇ ਕਈ ਪੁਲਸ ਕਰਮਚਾਰੀ ਮੌਕੇ 'ਤੇ ਪੁੱਜੇ। ਘਟਨਾ 'ਚ ਬੰਧੂਕਧਾਰੀ ਸਮੇਤ ਚਾਰ ਲੋਕ ਜ਼ਖਮੀ ਹੋ ਗਏ ਪਰ ਕਿਸੇ ਨੇ ਵੀ ਜਾਨ ਨੂੰ ਖਤਰਾ ਨਹੀਂ ਹੈ।


ਗਵਾਹ ਐਡਮ ਹੈਰਿਸ ਨੇ ਦੱਸਿਆ ਕਿ ਰਾਬਰਸਨ ਨੇ ਇਕ ਵਿਅਕਤੀ ਨੂੰ ਗੋਡਿਆਂ ਭਾਰ ਬਿਠਾਇਆ ਹੋਇਆ ਸੀ ਅਤੇ ਉਸ 'ਤੇ ਬੰਦੂਕ ਤਾਣੀ ਹੋਈ ਸੀ। ਹੈਰਿਸ ਨੇ ਦੱਸਿਆ ਕਿ ਸਾਰੇ ਲੋਕ ਮਦਦ ਲਈ ਚੀਕ ਰਹੇ ਸਨ। ਉਹ ਸੁਰੱਖਿਆ ਕਰਮਚਾਰੀ ਸੀ ਪਰ ਪੁਲਸ ਨੇ ਜਦ ਗੈਰ-ਗੋਰੇ ਵਿਅਕਤੀ (ਜੇਮੇਲ ਰਾਬਰਸਨ) ਨੂੰ ਬੰਦੂਕ ਸਮੇਤ ਦੇਖਿਆ ਤਾਂ ਉਨ੍ਹਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ।
ਘਟਨਾ ਮਗਰੋਂ ਰਾਬਰਸਨ ਨੇ ਹਸਪਤਾਲ 'ਚ ਦਮ ਤੋੜ ਦਿੱਤਾ ਸੀ। ਜਾਂਚ ਕਰ ਰਹੇ ਅਧਿਕਾਰੀਆਂ ਨੇ ਅਧਿਕਾਰਕ ਤੌਰ 'ਤੇ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਪਰ ਵਿਭਾਗ ਦੇ ਇਕ ਕਰਮਚਾਰੀ ਨੇ ਰਾਬਰਸਨ 'ਤੇ ਗੋਲੀ ਚਲਾਉਣ ਵਾਲੇ ਦੇ ਗੋਰੇ ਹੋਣ ਦੀ ਪੁਸ਼ਟੀ ਕੀਤੀ ਸੀ। ਅਧਿਕਾਰੀਆਂ ਨੇ ਉਸ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਰਾਬਰਸਨ ਬਹਾਦਰ ਵਿਅਕਤੀ ਸੀ ਜੋ ਮੌਕੇ 'ਤੇ ਮੌਜੂਦ ਅਧਿਕਾਰੀਆਂ ਦਾ ਖਾਤਮਾ ਕਰਨ ਲਈ ਪੂਰੀ ਜਾਨ ਲਗਾ ਰਿਹਾ ਸੀ। ਲੋਕਾਂ ਨੇ ਉਸ ਦੇ ਪਰਿਵਾਰ ਦੀ ਮਦਦ ਲਈ ਲਗਭਗ 90 ਹਜ਼ਾਰ ਡਾਲਰ ਇਕੱਠੇ ਕੀਤੇ ਹਨ।