ਪਾਕਿਸਤਾਨ ਨੂੰ ਅੱਤਵਾਦ ਸਪਾਂਸਰ ਕਰਨ ਵਾਲਾ ਦੇਸ਼ ਐਲਾਨਿਆ ਜਾਵੇ : ਅਮਰੀਕੀ ਸੰਸਦ ਮੈਂਬਰ

03/11/2022 9:24:38 PM

ਵਾਸ਼ਿੰਗਟਨ/ਇਸਲਾਮਾਬਾਦ-ਅਮਰੀਕਾ ਦੇ ਇਕ ਸੀਨੀਅਰ ਸੰਸਦ ਮੈਂਬਰ ਨੇ ਪ੍ਰਤੀਨਿਧੀ ਸਭਾ 'ਚ ਬਿੱਲ ਪੇਸ਼ ਕਰ ਪਾਕਿਸਤਾਨ ਨੂੰ ਅੱਤਵਾਦ ਸਪਾਂਸਰ ਕਰਨ ਵਾਲਾ ਦੇਸ਼ ਐਲਾਨ ਕਰਨ ਦੀ ਮੰਗ ਕੀਤੀ ਹੈ। ਸ਼ੁੱਕਰਵਾਰ ਨੂੰ ਮੀਡੀਆ 'ਚ ਆਈਆਂ ਖ਼ਬਰਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਪਾਕਿਸਤਾਨ ਦੇ ਸਮਾਚਾਰ ਪੱਤਰ 'ਡਾਨ' ਦੀ ਖ਼ਬਰ ਮੁਤਾਬਕ ਪੈਨਸੀਲਵੇਨੀਆ ਪਾਰਟੀ ਦੇ ਸੰਸਦ ਮੈਂਬਰ ਸਕਾਟ ਪੈਰੀ ਨੇ ਪਾਕਿਸਤਾਨ ਦੀ ਅੱਤਵਾਦੀ ਗਤੀਵਿਧੀਆਂ 'ਤੇ ਰੋਕ ਲਾਉਣ' ਲਈ ਇਕ ਬਿੱਲ ਪੇਸ਼ ਕੀਤਾ ਹੈ ਜਿਸ ਨੂੰ ਹੁਣ ਅਮਰੀਕੀ ਸਦਨ 'ਚ ਵਿਦੇਸ਼ ਮਾਮਲਿਆਂ ਨਾਲ ਸਬੰਧਿਤ ਕਮੇਟੀ ਕੋਲ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਲੈਂਸੇਟ ਨੇ ਕੀਤਾ ਭਾਰਤ 'ਚ ਕੋਰੋਨਾ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਦਾ ਦਾਅਵਾ, ਸਰਕਾਰ ਨੇ ਕੀਤਾ ਇਨਕਾਰ

ਖ਼ਬਰ 'ਚ ਕਿਹਾ ਗਿਆ ਹੈ ਕਿ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਪਾਕਿਸਤਾਨ 'ਤੇ ਨਵੀਆਂ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ, ਜਿਸ 'ਚ ਵਿਦੇਸ਼ੀ ਸਹਾਇਤਾ 'ਤੇ ਰੋਕ, ਰੱਖਿਆ ਆਯਾਤ 'ਤੇ ਪਾਬੰਦੀ ਅਤੇ ਦੋਹਰੀ ਵਰਤੋਂ ਵਾਲੇ ਸਮਾਨ ਦੀ ਬਰਾਮਦ 'ਤੇ ਕੰਟਰੋਲ ਸ਼ਾਮਲ ਹੈ। ਬਿੱਲ ਮੁਤਾਬਕ, ਐਕਟ ਦੇ ਲਾਗੂ ਹੋਣ ਤੋਂ ਬਾਅਦ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਅੱਤਵਾਦ ਨੂੰ ਸਮਰਥਨ ਦੇਣ ਵਾਲਾ ਦੇਸ਼ ਮੰਨਿਆ ਜਾਵੇਗਾ। ਹੁਣ ਤੱਕ ਸਿਰਫ਼ ਚਾਰ ਦੇਸ਼ਾਂ ਨੂੰ ਅੱਤਵਾਦ ਨੂੰ ਸਪਾਂਸਰ ਕਰਨ ਵਾਲਾ ਦੇਸ਼ ਐਲਾਨ ਕੀਤਾ ਗਿਆਹੈ। ਇਨ੍ਹਾਂ 'ਚ ਕਿਊਬਾ, ਉੱਤਰ ਕੋਰੀਆ, ਈਰਾਨ ਅਤੇ ਸੀਰੀਆ ਸ਼ਾਮਲ ਹਨ।

ਇਹ ਵੀ ਪੜ੍ਹੋ : ਚੀਨ 'ਚ ਫ਼ਿਰ ਕੋਰੋਨਾ ਦਾ ਕਹਿਰ, 90 ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ 'ਚ ਲੱਗਾ ਲਾਕਡਾਊਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar