ਅਮਰੀਕਾ ''ਚ ਫਸੇ ਭਾਰਤੀ ਵਿਦਿਆਰਥੀਆਂ ਲਈ ਹੈਲਪਲਾਈਨ ਨੰਬਰ ਜਾਰੀ

04/20/2020 7:00:25 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਹਿੰਦੂ ਸੰਗਠਨਾਂ ਦੇ ਇਕ ਸਮੂਹ ਨੇ ਕੋਰੋਨਾਵਾਇਰਸ ਸੰਕਟ ਦੇ ਵਿਚ ਦੇਸ਼ ਵਿਚ ਫਸੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਇਹਨਾਂ ਵਿਚ ਵੱਡੀ ਗਿਣਤੀ ਵਿਚ ਅਜਿਹੇ ਵਿਦਿਆਰਥੀ ਹਨ ਜਿਹਨਾਂ ਕੋਲ ਰਹਿਣ ਦੀ ਵੀ ਵਿਵਸਥਾ ਨਹੀਂ ਹੈ। ਹਿੰਦੂ ਨੌਜਵਾਨ, ਭਾਰਤੀ, ਵਿਵੇਕਾਨੰਦ ਹਾਊਸ ਅਤੇ ਸੇਵਾ ਇੰਟਰਨੈਸ਼ਨਲ ਨੇ ਸੰਯੁਕਤ ਰੂਪ ਨਾਲ 'ਕੋਵਿਡ-19 ਸਟੂਡੈਂਟ ਸਪੋਰਟ ਨੈੱਟਵਰਕ' ਹੈਲਪਲਾਈਨ 802-750-YUVA (9882) ਸ਼ੁਰੂ ਕੀਤਾ ਹੈ। ਵਾਸ਼ਿੰਗਟਨ ਡੀਸੀ ਦੇ ਸਥਾਨਕ ਆਯੋਜਨ ਕਰਤਾਵਾਂ ਵਿਚੋਂ ਇਕ ਪ੍ਰੇਮ ਰੰਗਵਾਨੀ ਨੇ ਕਿਹਾ ਕਿ ਇਸ ਨੂੰ 90 ਵਿਦਿਆਰਥੀ ਚਲਾ ਰਹੇ ਹਨ। 

ਇਹ ਹੈਲਪਲਾਈਨ ਵਿਭਿੰਨ ਸਥਾਨਾਂ 'ਤੇ ਫਸੇ ਵਿਦਿਆਰਥੀਆਂ ਦੀ ਮਦਦ ਕਰੇਗੀ ਜਿਸ ਵਿਚ ਲੋੜੀਂਦੀਆਂ ਵਸਤਾਂ ਅਤੇ ਰਿਹਾਇਸ਼ ਸੇਵਾ ਦੇਣਾ ਸ਼ਾਮਲ ਹੈ। ਹੈਲਪਲਾਈਨ ਨਾਲ ਕਈ ਮਾਹਰ ਅਤੇ ਪੇਸੇਵਰ ਵਾਲੰਟੀਅਰ ਵੀ ਜੁੜੇ ਹਨ। ਇਹ ਲੋਕ ਭਾਰਤੀ ਵਿਦਿਆਰਥੀਆਂ ਨੂੰ ਇਮੀਗ੍ਰੇਸ਼ਨ ਸੰਬੰਧੀ ਮੁੱਦਿਆਂ 'ਤੇ ਵੀ ਸਲਾਹ ਦੇਣਗੇ ਅਤੇ ਲੋੜ ਪਈ ਤਾਂ ਉਹਨਾਂ ਨੂੰ ਮਾਨਸਿਕ ਸਿਹਤ ਦੇ ਸੰਬੰਧ ਵਿਚ ਵੀ ਸਰੋਤ ਮੁਹੱਈਆ ਕਰਾਉਣਗੇ। ਗੌਰਤਲਬ ਹੈ ਕਿ ਕਰੀਬ 250,000 ਭਾਰਤੀ ਵਿਦਿਆਰਥੀ ਅਮਰੀਕਾ ਦੀਆਂ ਵਿਭਿੰਨ ਯੂਨੀਵਰਸਿਟੀਆਂ ਵਿਚ ਪੜ੍ਹਦੇ ਹਨ ਅਤੇ ਉਹਨਾਂ ਵਿਚੋਂ ਲੱਗਭਗ ਸਾਰੀਆਂ ਯੂਨੀਵਰਸਿਟੀਆਂ ਬੰਦ ਹਨ। 

ਪੜ੍ਹੋ ਇਹ ਅਹਿਮ ਖਬਰ- ਚੀਨ ਤੋਂ ਨਾਰਾਜ਼ ਜਰਮਨੀ ਨੇ ਭੇਜਿਆ 130 ਅਰਬ ਯੂਰੋ ਦਾ ਬਿੱਲ

ਵਿਦਿਆਰਥੀਆਂ ਨੂੰ ਹੋਸਟਲ ਖਾਲੀ ਕਰਨ ਲਈ ਕਿਹਾ ਗਿਆ ਹੈ। ਉੱਥੇ ਯੂਨੀਵਰਸਿਟੀਆਂ ਨੇ ਭਾਵੇਂਕਿ ਅੰਤਰਰਰਾਸ਼ਟਰੀ ਵਿਦਿਆਰਥੀਆਂ ਦੇ ਰਹਿਣ ਲਈ ਵਿਸ਼ੇਸ਼ ਵਿਵਸਥਾ ਕੀਤੀ ਹੈ ਪਰ ਸਾਰੀਆਂ ਨੇ ਅਜਿਹਾ ਨਹੀਂ ਕੀਤਾ ਹੈ ਅਤੇ ਹਾਲੇ ਵੀ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੇ ਰਹਿਣ ਦੀ ਵਿਵਸਥਾ ਨਹੀਂ ਹੋਈ ਹੈ।ਰੰਗਵਾਨੀ ਨੇ ਕਿਹਾ ਕਿ ਇਹ ਭਾਈਚਾਰਕ ਪੱਧਰ 'ਤੇ ਕੋਸ਼ਿਸ਼ ਹੈ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਸਕੇ।
 


 

Vandana

This news is Content Editor Vandana