US ''ਚ ਭਾਰਤੀ ਨੌਜਵਾਨ ਨੂੰ ਇਸ ਗਲਤੀ ਕਾਰਨ ਮਿਲ ਸਕਦੀ ਹੈ 25 ਸਾਲ ਦੀ ਸਜ਼ਾ

11/23/2019 12:58:49 PM

ਨਿਊਯਾਰਕ— ਅਮਰੀਕਾ ਦੇ ਨਿਊਯਾਰਕ 'ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਇਕ ਔਰਤ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਐਕਟਿੰਗ ਕੁਈਨਜ਼ ਡਿਸਟ੍ਰਿਕਟ ਅਟਾਰਨੀ ਜਾਨ ਰਿਆਨ ਨੇ ਕਿਹਾ ਕਿ ਪੇਨਸਲਿਵੇਨਿਆ ਦੇ ਅਸ਼ੋਕ ਸਿੰਘ (58) ਨੂੰ ਦੋ ਹਫਤਿਆਂ ਤਕ ਚੱਲੇ ਮੁਕੱਦਮੇ ਮਗਰੋਂ ਬਲਾਤਕਾਰ ਅਤੇ ਗੈਰ-ਕਾਨੂੰਨੀ ਢੰਗ ਨਾਲ ਬੰਧਕ ਬਣਾਉਣ ਦਾ ਦੋਸ਼ੀ ਪਾਇਆ ਗਿਆ। ਉਸ ਨੂੰ ਅਗਲੇ ਮਹੀਨੇ ਸਜ਼ਾ ਸੁਣਾਈ ਜਾਵੇਗੀ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੇ ਦੋਸ਼ 'ਚ 25 ਸਾਲ ਤਕ ਦੀ ਜੇਲ ਦੀ ਸਜ਼ਾ ਹੋ ਸਕਦੀ ਹੈ।

ਮੁਕੱਦਮੇ ਮੁਤਾਬਕ ਦਸੰਬਰ 2015 'ਚ ਸਿੰਘ ਨੇ ਪੀੜਤਾ ਨਾਲ ਮੁਲਾਕਾਤ ਕੀਤੀ ਸੀ , ਜੋ ਕਿਰਾਏ ਦੇ ਇਕ ਅਪਾਰਟਮੈਂਟ ਦੀ ਤਲਾਸ਼ 'ਚ ਸੀ ਅਤੇ ਤਦ ਇਸ ਨੇ ਔਰਤ ਲਈ ਥਾਂ ਲੱਭਣ ਦੀ ਪੇਸ਼ਕਸ਼ ਕੀਤੀ। ਚਾਰ ਦਿਨ ਬਾਅਦ ਸਿੰਘ ਨੇ 40 ਸਾਲਾ ਔਰਤ ਨੂੰ ਸੱਦ ਕੇ ਕਿਹਾ ਕਿ ਉਸ ਨੂੰ ਇਕ ਥਾਂ ਮਿਲ ਗਈ ਹੈ ਤੇ ਉਸ ਨੂੰ ਤੁਰੰਤ ਉੱਥੇ ਜਾਣਾ ਪਵੇਗਾ। ਜਦ ਉਹ ਉੱਥੇ ਗਈ ਤਾਂ ਬਾਅਦ 'ਚ ਉਹ ਖਾਣਾ ਅਤੇ ਸ਼ਰਾਬ ਲੈ ਕੇ ਉਸ ਦੇ ਅਪਾਰਟਮੈਂਟ 'ਚ ਚਲਾ ਗਿਆ। ਕੁਈਨਜ਼ ਡਿਸਟ੍ਰਿਕਟ ਅਟਾਰਨੀ ਦਫਤਰ ਮੁਤਾਬਕ,''ਪੀੜਤਾ ਨੇ ਜਦ ਸਿੰਘ ਨਾਲ ਸ਼ਰਾਬ ਪੀਣ ਤੋਂ ਇਨਕਾਰ ਕਰ ਦਿੱਤਾ, ਤਾਂ ਉਹ ਗੁੱਸੇ 'ਚ ਆ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਜਦ ਉਹ ਸੌਂ ਗਿਆ ਤਾਂ ਪੀੜਤਾ ਅਪਾਰਟਮੈਂਟ 'ਚੋਂ ਬਾਹਰ ਨਿਕਲੀ ਤੇ ਮਦਦ ਲਈ ਉਸ ਨੇ ਇਕ ਦੋਸਤ ਨਾਲ ਸੰਪਰਕ ਕੀਤਾ।