ਅਮਰੀਕਾ ਨੇ ਈਰਾਨ ''ਤੇ ਲਾਈਆਂ ਨਵੀਆਂ ਪਾਬੰਦੀਆਂ

12/12/2019 2:27:15 AM

ਵਾਸ਼ਿੰਗਟਨ - ਟਰੰਪ ਪ੍ਰਸ਼ਾਸਨ ਨੇ ਈਰਾਨ 'ਤੇ ਬੁੱਧਵਾਰ ਨੂੰ ਨਵੀਆਂ ਪਾਬੰਦੀਆਂ ਲਗਾਈਆਂ, ਜਿਨ੍ਹਾਂ 'ਚੋਂ ਕਈ ਪਰਿਵਹਨ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸਲਾਮਕ ਗਣਰਾਜ ਦੇ ਪ੍ਰਮਾਣੂ ਅਤੇ ਬੈਲੇਸਟਕਿ ਮਿਜ਼ਾਇਲ ਪ੍ਰੋਗਰਾਮਾਂ ਖਿਲਾਫ ਅਮਰੀਕਾ ਲਗਾਤਾਰ ਜ਼ਿਆਦਾਤਰ ਦਬਾਅ ਦੀ ਨੀਤੀ ਅਪਣਾ ਰਿਹਾ ਹੈ। ਇਨ੍ਹਾਂ ਨਵੀਆਂ ਪਾਬੰਦੀਆਂ 'ਚ ਈਰਾਨ ਦੀ ਸਰਕਾਰੀ ਪੋਤ ਕੰਪਨੀਆਂ ਅਤੇ ਚੀਨ ਦੀ ਇਕ ਕੰਪਨੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜੋ ਈਰਾਨ ਨੂੰ ਮਿਜ਼ਾਈਲ ਦੇ ਪੁਰਜ਼ੇ ਵੇਚਦੀਆਂ ਹਨ। ਨਾਲ ਹੀ ਇਨ੍ਹਾਂ 'ਚ ਪਹਿਲਾਂ ਤੋਂ ਬੈਨ ਈਰਾਨੀ ਏਅਰਲਾਈਨ ਮਹਾਨ ਏਅਰ 'ਤੇ ਨਵੇਂ ਜ਼ੁਰਮਾਨੇ ਵੀ ਲਗਾਏ ਗਏ ਹਨ। ਇਸ ਏਅਰਲਾਈਨ 'ਤੇ ਲੈੱਬਨਾਨ ਅਤੇ ਯਮਨ 'ਚ ਈਰਾਨ ਦੀ ਨੁਮਾਇੰਦਗੀ ਕਰਨ ਵਾਲਿਆਂ ਨੂੰ ਹਥਿਆਰ ਭੇਜਣ ਦਾ ਦੋਸ਼ ਹੈ। ਇਸ ਕਦਮ ਦਾ ਐਲਾਨ ਵਿੱਤ ਅਤੇ ਵਿਦੇਸ਼ ਮੰਤਰਾਲੇ ਨੇ ਕੀਤੀ।

Khushdeep Jassi

This news is Content Editor Khushdeep Jassi