ਅਮਰੀਕਾ ਬਣਾ ਰਿਹੈ ''ਕੋਰੋਨਾਵਾਇਰਸ'' ਦੀ ਦਵਾਈ ਪਰ ਬਾਜ਼ਾਰ ''ਚ ਆਉਣ ਨੂੰ ਲੱਗੇਗਾ ਲੰਬਾ ਸਮਾਂ

01/29/2020 6:07:16 PM

ਵਾਸ਼ਿੰਗਟਨ- ਕੋਰੋਨਾਵਾਇਰਸ ਨੂੰ ਲੈ ਕੇ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਇਸ ਬੀਮਾਰੀ ਦਾ ਅਜੇ ਤੱਕ ਕੋਈ ਇਲਾਜ ਨਹੀਂ ਮਿਲਿਆ ਹੈ। ਇਸੇ ਵਿਚਾਲੇ ਸੰਯੁਕਤ ਰਾਜ ਅਮਰੀਕਾ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਚੀਨ ਤੋਂ ਫੈਲ ਰਹੇ ਜਾਨਲੇਵਾ ਵਾਇਰਸ ਦੇ ਇਲਾਜ ਲਈ ਇਕ ਟੀਚਾ ਵਿਕਸਿਤ ਕਰ ਰਿਹਾ ਹੈ ਤੇ ਉਸ ਨੇ ਬੀਜਿੰਗ ਨੂੰ ਅੰਤਰਰਾਸ਼ਟਰੀ ਸਿਹਤ ਅਧਿਕਾਰੀਆਂ ਨਾਲ ਆਪਣੇ ਸਹਿਯੋਗ ਨੂੰ ਵਧਾਉਣ ਦੀ ਅਪੀਲ ਕੀਤੀ ਹੈ। ਅਮਰੀਕੀ ਸਰਕਾਰ ਅਜੇ ਤੱਕ ਮਿਲੇ ਅੰਕੜਿਆਂ ਦੀ ਸਮੀਖਿਆ ਕਰਨ ਤੇ ਰੋਗ ਫੈਲਾਉਣ ਵਾਲੇ ਵਾਇਰਸ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਹਾਸਲ ਕਰਨ ਲਈ ਆਪਣੀ ਟੀਮ ਨੂੰ ਫੀਲਡ ਵਿਚ ਭੇਜਣ ਲਈ ਉਤਸੁਕ ਹੈ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ 132 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 6000 ਦੇ ਤਕਰੀਬਨ ਲੋਕ ਇਸ ਵਾਇਰਸ ਨਾਲ ਪੀੜਤ ਹਨ। ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਅਧਿਕਾਰੀ ਏਂਥਨੀ ਫੌਸੀ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਐਨ.ਆਈ.ਐਚ. ਵਿਚ ਤੇ ਹੋਰ ਸਹਿਯੋਗੀਆਂ ਦੇ ਨਾਲ ਟੀਕੇ ਨੂੰ ਵਿਕਸਿਤ ਕਰਨ ਦੀ ਸ਼ੁਰੂਆਤ ਕਰ ਚੁੱਕੇ ਹਾਂ। ਪਹਿਲੇ ਪਰੀਖਣ ਨੂੰ ਸ਼ੁਰੂ ਕਰਨ ਵਿਚ ਤਿੰਨ ਮਹੀਨੇ ਦਾ ਸਮਾਂ ਲੱਗੇਗਾ। ਡਾਟਾ ਇਕੱਠਾ ਕਰਨ ਵਿਚ ਤਿੰਨ ਮਹੀਨੇ ਦਾ ਹੋਰ ਸਮਾਂ ਲੱਗੇਗਾ। ਇਸ ਤੋਂ ਬਾਅਦ ਦੂਜੇ ਪੜਾਅ ਦੀ ਸ਼ੁਰੂਆਤ ਹੋਵੇਗੀ। ਬਾਇਓਟੈਕ ਫਰਮ ਮਾਰਡੇਨਾ ਇਸ ਬੀਮਾਰੀ ਦੇ ਲਈ ਟੀਕਾ ਤਿਆਰ ਕਰ ਰਹੀ ਹੈ।

ਫੌਸੀ ਨੇ ਕਿਹਾ ਕਿ ਅਸੀਂ ਅੱਗੇ ਵਧ ਰਹੇ ਹਾਂ ਤੇ ਸਾਨੂੰ ਇਸ ਬੀਮਾਰੀ ਦੀ ਰੋਕਥਾਮ ਲਈ ਇਕ ਟੀਕੇ ਨੂੰ ਬਾਜ਼ਾਰ ਵਿਚ ਲਿਆਉਣਾ ਹੀ ਹੋਵੇਗਾ। ਦੂਜੇ ਸ਼ਬਦਾਂ ਵਿਚ ਅਸੀਂ ਸਭ ਤੋਂ ਖਰਾਬ ਹਾਲਾਤ ਦੇਖ ਰਹੇ ਹਾਂ। ਸਾਲ 2002-03 ਵਿਚ ਸੀਵਰ ਐਕਿਯੂਟ ਰੈਸਪੇਰੇਟ੍ਰੀ ਸਿੰਡ੍ਰਾਮ (ਸਾਰਸ) ਮਹਾਮਾਰੀ ਨਾਲ ਨਿਪਟਣ ਵਿਚ ਹੋਈ ਲਾਪਰਵਾਹੀ ਦੇ ਲਈ ਚੀਨ ਦੀ ਸਖਤ ਨਿੰਦਾ ਕੀਤੀ ਗਈ ਸੀ, ਜਿਸ ਨੇ ਸੈਂਕੜੇ ਲੋਕਾਂ ਦੀ ਜਾਨ ਲਈ ਸੀ। ਇਸ ਦੌਰਾਨ ਵਧੇਰੇ ਮੌਤਾਂ ਹਾਂਗਕਾਂਗ ਵਿਚ ਹੋਈਆਂ ਸਨ।

ਉਸ ਸਿਹਤ ਐਮਰਜੰਸੀ ਦੌਰਾਨ ਵਿਗਿਆਨੀਆਂ ਨੇ ਇਕ ਟੀਕਾ ਵਿਕਸਿਤ ਕਰਨਾ ਸ਼ੁਰੂ ਕੀਤਾ ਸੀ ਪਰ ਇਸ ਨੂੰ ਕਦੇ ਲੋਕਾਂ ਤੱਕ ਪਹੁੰਚਾਇਆ ਨਹੀਂ ਗਿਆ ਸੀ। ਇਸ ਤੋਂ ਇਲਾਵਾ ਹੋਰ ਵਿਗਿਆਨੀ ਸਟੋਫਲਸ ਨੇ ਕਿਹਾ ਕਿ ਅਸੀਂ ਉਸੇ ਤਕਨੀਕ ਦੀ ਵਰਤੋਂ ਕਰਾਂਗੇ, ਜਿਸ ਦੀ ਵਰਤੋਂ ਇਬੋਲਾ ਵੈਕਸੀਨ ਵਿਚ ਕੀਤੀ ਗਈ ਸੀ। ਉਸ ਵੈਕਸੀਨ ਨੂੰ ਡੀ.ਆਰ.ਸੀ. ਤੇ ਰਵਾਂਡਾ ਵਿਚ ਵਰਤਿਆ ਜਾ ਰਿਹਾ ਹੈ। ਉਸੇ ਤਕਨੀਕ ਦੀ ਵਰਤੋਂ ਜ਼ੀਕਾ ਵਾਇਰਸ ਤੇ ਐਚ.ਆਈ.ਵੀ. ਵੈਕਸੀਨ ਦੇ ਨਿਰਮਾਣ ਵਿਚ ਵੀ ਕੀਤੀ ਗਈ ਸੀ।

Baljit Singh

This news is Content Editor Baljit Singh