ਮਾਮਲਾ ਕੈਲੀਫੋਰਨੀਆ ਦੇ ਹਿੰਦੂ ਮੰਦਰ ''ਚ ਹੋਈ ਭੰਨਤੋੜ ਦਾ, ਅਮਰੀਕਾ ਦੀ ਗੁਰਦੁਆਰਾ ਕਮੇਟੀ ਨੇ ਕੀਤੀ ਨਿੰਦਾ

12/26/2023 2:04:49 PM

ਇੰਟਰਨੈਸ਼ਨਲ ਡੈਸਕ - ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਲੀਫੋਰਨੀਆ ਦੇ ਨੇਵਾਰਕ ਵਿੱਚ ਹਿੰਦੂ ਮੰਦਰ ਸ਼੍ਰੀ ਸਵਾਮੀਨਾਰਾਇਣ ਮੰਦਿਰ ਦੀ ਖਾਲਿਸਤਾਨੀ ਵੱਖਵਾਦੀਆਂ ਵੱਲੋਂ ਕੀਤੀ ਗਈ ਭੰਨਤੋੜ ਦੀ ਕਥਿਤ ਤੌਰ 'ਤੇ ਨਿੰਦਾ ਕੀਤੀ ਹੈ। ਇਸ ਮਾਮਲੇ ਦੇ ਸਬੰਧ ਵਿੱਚ AGPC ਦੇ ਪ੍ਰਧਾਨ ਪ੍ਰਿਤਪਾਲ ਸਿੰਘ ਨੇ ਕਿਹਾ ਕਿ, "ਏਜੀਪੀਸੀ ਨੇਵਾਰਕ ਦੇ ਹਿੰਦੂ ਮੰਦਰ ਵਿੱਚ ਕੀਤੀ ਗਈ ਭੰਨਤੋੜ ਦੀ ਘਟਨਾ ਤੋਂ ਬਹੁਤ ਦੁਖੀ ਹੈ। ਏਜੀਪੀਸੀ ਇਸ ਅਪਰਾਧ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ।''

ਇਹ ਵੀ ਪੜ੍ਹੋ - ਪਾਕਿਸਤਾਨ ਦੇ ਚੋਣ ਮੈਦਾਨ 'ਚ ਅੱਤਵਾਦੀ 'ਹਾਫਿਜ਼ ਸਈਦ' ਦੀ ਪਾਰਟੀ, ਸਾਰੀਆਂ ਸੀਟਾਂ ’ਤੇ ਲੜੇਗੀ ਚੋਣ

ਉਨ੍ਹਾਂ ਨੇ ਕਿਹਾ ਕਿ ਸਿੱਖ ਸਿਧਾਂਤਾਂ ਅਤੇ ਅਮਰੀਕੀ ਕਦਰਾਂ-ਕੀਮਤਾਂ ਦੇ ਮੂਲ ਸਿਧਾਂਤਾਂ ਨੂੰ ਦਰਸਾਉਂਦੇ ਹੋਏ ਸਿੱਖ ਭਾਈਚਾਰਾ ਆਜ਼ਾਦੀ ਅਤੇ ਡਰ ਤੋਂ ਬਿਨਾਂ ਧਰਮ ਦੀ ਪਾਲਣਾ ਕਰਨ ਦੇ ਵਿਸ਼ਵਵਿਆਪੀ ਅਧਿਕਾਰ ਦੀ ਪੁਰਜ਼ੋਰ ਹਮਾਇਤ ਕਰਦਾ ਹੈ। ਉਨ੍ਹਾਂ ਨੇ ਕਿਹਾ, "ਇਨ੍ਹਾਂ ਆਦਰਸ਼ਾਂ ਦੇ ਪ੍ਰਤੀ ਸਾਡੀ ਵਚਨਬੱਧਤਾ ਸਾਡੇ ਇਤਿਹਾਸ ਵਿੱਚ ਡੂੰਘੀ ਜੜ੍ਹਾਂ ਨਾਲ ਜੁੜੀ ਹੋਈ ਹੈ, ਜਿਵੇਂ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅੰਤਿਮ ਕੁਰਬਾਨੀ ਤੋਂ ਪਤਾ ਲੱਗਦਾ ਹੈ, ਜਿਨ੍ਹਾਂ ਨੇ ਹਿੰਦੂਆਂ ਦੀ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸੀ।" 

ਇਹ ਵੀ ਪੜ੍ਹੋ - ਨਵੇਂ ਸਾਲ ਤੋਂ ਪਹਿਲਾਂ Paytm ਨੇ ਦਿੱਤਾ ਵੱਡਾ ਝਟਕਾ, 1000 ਤੋਂ ਵੱਧ ਕਰਮਚਾਰੀ ਕੱਢੇ ਨੌਕਰੀ ਤੋਂ ਬਾਹਰ

ਦੱਸ ਦੇਈਏ ਕਿ ਸ਼੍ਰੀ ਸਵਾਮੀਨਾਰਾਇਣ ਮੰਦਿਰ ਵਿੱਚ ਪੀਐੱਮ ਮੋਦੀ ਬਾਰੇ ਅਪਮਾਨਜਨਕ ਟਿੱਪਣੀਆਂ ਵਾਲੀ ਗ੍ਰੈਫਿਟੀ ਨਾਲ ਭੰਨਤੋੜ ਕੀਤੀ ਗਈ ਸੀ। ਕੈਲੀਫੋਰਨੀਆ ਦੇ ਨੇਵਾਰਕ ਵਿੱਚ ਸ਼੍ਰੀ ਸਵਾਮੀਨਾਰਾਇਣ ਮੰਦਰ ਦੀਆਂ ਕੰਧਾਂ 'ਤੇ ਭਾਰਤ-ਵਿਰੋਧੀ ਨਾਅਰੇ ਲਿਖੇ ਗਏ ਅਤੇ ਭੰਨ-ਤੋੜ ਕੀਤੀ ਗਈ। ਪੁਲਸ ਇਸ ਮਾਮਲੇ ਦੀ ਜਾਂਚ ਨਫ਼ਰਤੀ ਅਪਰਾਧ ਵਜੋਂ ਕਰ ਰਹੀ ਹੈ। ਕੈਲੀਫੋਰਨੀਆ ਦੇ ਨੇਵਾਰਕ ਵਿੱਚ ਪੁਲਸ ਵਿਭਾਗ ਨੇ ਸ਼ੁੱਕਰਵਾਰ ਸਵੇਰੇ 8.35 ਦੇ ਕਰੀਬ ਪੀਟੀਆਈ ਨੂੰ ਇੱਕ ਈ-ਮੇਲ ਕੀਤੇ ਬਿਆਨ ਵਿੱਚ ਕਿਹਾ ਕਿ ਪੁਲਸ ਨੂੰ ਸ਼੍ਰੀ ਸਵਾਮੀਨਾਰਾਇਣ ਮੰਦਿਰ ਦੀਆਂ ਕੰਧਾਂ 'ਤੇ ਨਾਅਰੇ ਲਿਖਣ ਬਾਰੇ ਸੂਚਨਾ ਮਿਲੀ ਸੀ।

ਇਹ ਵੀ ਪੜ੍ਹੋ - ਵਿਦੇਸ਼ੀ ਦੌਰੇ ਤੋਂ ਪਰਤੇ ਮੁਸਾਫ਼ਰ ਦਾ ਚੈੱਕ-ਇਨ ਸਾਮਾਨ ਹੋਇਆ ਗੁੰਮ, ਏਅਰਲਾਈਨ ਨੂੰ ਲੱਗਾ ਇੰਨਾ ਜੁਰਮਾਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur